ਅਮਰੀਕਨ ਏਅਰਲਾਈਨਜ਼ ਨੇ 12 ਨਵੰਬਰ ਤੋਂ ਮੁੜ ਸ਼ੁਰੂ ਕੀਤੀ ਨਿਊਯਾਰਕ-ਦਿੱਲੀ ਉਡਾਣ
Monday, Nov 15, 2021 - 04:15 PM (IST)
 
            
            ਨਵੀਂ ਦਿੱਲੀ : ਅਮਰੀਕੀ ਏਅਰਲਾਈਨਜ਼ ਨੇ 12 ਨਵੰਬਰ ਤੋਂ ਨਿਊਯਾਰਕ-ਦਿੱਲੀ ਰੂਟ 'ਤੇ ਰੋਜ਼ਾਨਾ ਉਡਾਣਾਂ ਸ਼ੁਰੂ ਕਰ ਦਿੱਤੀਆਂ ਹਨ। ਏਅਰਲਾਈਨ ਨੇ ਸੋਮਵਾਰ ਨੂੰ ਜਾਰੀ ਬਿਆਨ 'ਚ ਇਹ ਜਾਣਕਾਰੀ ਦਿੱਤੀ। ਅਮਰੀਕਨ ਏਅਰਲਾਈਨਜ਼ ਨੇ ਕਿਹਾ ਕਿ ਨਿਊਯਾਰਕ-ਦਿੱਲੀ ਸੇਵਾ ਬੋਇੰਗ 777-300 ਜਹਾਜ਼ਾਂ ਰਾਹੀਂ ਚਲਾਈ ਜਾਵੇਗੀ, ਜਿਸ ਵਿਚ ਅੱਠ ਪਹਿਲੀ ਸ਼੍ਰੇਣੀ ਦੀਆਂ ਸੀਟਾਂ, 52 ਵਪਾਰਕ ਸ਼੍ਰੇਣੀ ਦੀਆਂ ਸੀਟਾਂ, 28 ਪ੍ਰੀਮੀਅਮ ਇਕਾਨਮੀ ਕਲਾਸ ਦੀਆਂ ਸੀਟਾਂ ਅਤੇ 216 ਇਕਾਨਮੀ ਕਲਾਸ ਸੀਟਾਂ ਹਨ।
ਇਹ ਵੀ ਪੜ੍ਹੋ : Sigachi Industries ਦੀ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਐਂਟਰੀ, ਜਾਣੋ PolicyBazar ਤੇ SJS ਦਾ ਹਾਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            