ਲਗਾਤਾਰ ਚੌਥੀ ਵਾਰ ਅਮਰੀਕਾ ਬਣਿਆ ਭਾਰਤ ਦਾ ਟਾਪ ਟਰੇਡ ਪਾਰਟਨਰ, ਦੂਜੇ ਨੰਬਰ ’ਤੇ ਹੈ ਚੀਨ

Thursday, Apr 17, 2025 - 11:29 AM (IST)

ਲਗਾਤਾਰ ਚੌਥੀ ਵਾਰ ਅਮਰੀਕਾ ਬਣਿਆ ਭਾਰਤ ਦਾ ਟਾਪ ਟਰੇਡ ਪਾਰਟਨਰ, ਦੂਜੇ ਨੰਬਰ ’ਤੇ ਹੈ ਚੀਨ

ਨਵੀਂ ਦਿੱਲੀ (ਭਾਸ਼ਾ) - ਵਿੱਤੀ ਸਾਲ 2024-25 ’ਚ ਅਮਰੀਕਾ ਲਗਾਤਾਰ ਚੌਥੀ ਵਾਰ ਭਾਰਤ ਦਾ ਸਭ ਤੋਂ ਵੱਡਾ ਟਰੇਡਿੰਗ ਪਾਰਟਨਰ ਬਣਿਆ ਹੋਇਆ ਹੈ। ਸਰਕਾਰੀ ਅੰਕੜਿਆਂ ਤੋਂ ਪਤਾ ਚਲਿਆ ਹੈ ਕਿ ਦੋਵਾਂ ਦੇਸ਼ਾਂ ’ਚ ਦੋਪੱਖੀ ਵਪਾਰ 131.84 ਅਰਬ ਡਾਲਰ ’ਤੇ ਪਹੁੰਚ ਗਿਆ ਹੈ। ਉਥੇ ਹੀ ਇਸ ਦੌਰਾਨ ਚੀਨ ਦੇ ਨਾਲ ਭਾਰਤ ਦਾ ਵਪਾਰ ਘਾਟਾ ਵਧ ਕੇ 99.2 ਅਰਬ ਡਾਲਰ ਹੋ ਗਿਆ ਹੈ।

ਇਹ ਵੀ ਪੜ੍ਹੋ :     ਟ੍ਰੇਨ 'ਚ ਯਾਤਰਾ ਦਰਮਿਆਨ ਨਹੀਂ ਹੋਵੇਗੀ ਨਕਦੀ ਦੀ ਟੈਂਸ਼ਨ, ਚਲਦੀ Train 'ਚ ਵੀ ਮਿਲੇਗਾ Cash

ਪਿਛਲੇ ਵਿੱਤੀ ਸਾਲ ’ਚ ਚੀਨ ਨੂੰ ਭਾਰਤ ਦੀ ਬਰਾਮਦ 14.5 ਫੀਸਦੀ ਘੱਟ ਕੇ 14.25 ਅਰਬ ਅਮਰੀਕੀ ਡਾਲਰ ਰਹਿ ਗਈ, ਜਦੋਂਕਿ 2023-24 ’ਚ ਇਹ 16.66 ਅਰਬ ਅਮਰੀਕੀ ਡਾਲਰ ਸੀ। ਹਾਲਾਂਕਿ, 2024-25 ’ਚ ਚੀਨ ਤੋਂ ਦਰਾਮਦ 11.52 ਫੀਸਦੀ ਵਧ ਕੇ 113.45 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਈ, ਜਦੋਂਕਿ 2023-24 ’ਚ ਇਹ 101.73 ਅਰਬ ਅਮਰੀਕੀ ਡਾਲਰ ਸੀ।

ਇਹ ਵੀ ਪੜ੍ਹੋ :     100000 ਰੁਪਏ ਤੱਕ ਪਹੁੰਚ ਜਾਵੇਗਾ ਸੋਨਾ! ਇਸ ਸਾਲ ਹੁਣ ਤੱਕ 20 ਵਾਰ ਤੋੜ ਚੁੱਕੈ ਰਿਕਾਰਡ 

ਪਿਛਲੇ ਵਿੱਤੀ ਸਾਲ ’ਚ ਚੀਨ ਦੇ ਨਾਲ ਵਪਾਰ ਘਾਟਾ ਕਰੀਬ 17 ਫੀਸਦੀ ਵਧ ਕੇ 99.2 ਅਰਬ ਡਾਲਰ ਹੋ ਗਿਆ, ਜੋ 2023-24 ’ਚ 85.07 ਅਰਬ ਡਾਲਰ ਸੀ। 2024-25 ’ਚ 127.7 ਅਰਬ ਅਮਰੀਕੀ ਡਾਲਰ ਦੇ ਦੋਪਾਸੜ ਕਾਰੋਬਾਰ ਤੋਂ ਬਾਅਦ ਚੀਨ ਭਾਰਤ ਦਾ ਦੂਜਾ ਵੱਡਾ ਟਰੇਡਿੰਗ ਪਾਰਟਨਰ ਹੈ। ਉਥੇ ਹੀ, 2023-24 ’ਚ ਇਹ 118.4 ਅਰਬ ਅਮਰੀਕੀ ਡਾਲਰ ਸੀ।

ਇਹ ਵੀ ਪੜ੍ਹੋ :     2 ਲੱਖ ਰੁਪਏ ਤੋਂ ਮਹਿੰਗਾ ਹੋ ਜਾਵੇਗਾ 10 ਗ੍ਰਾਮ ਸੋਨਾ, ਕੀਮਤਾਂ ਬਾਰੇ ਆਈ ਹੈਰਾਨ ਕਰਨ ਵਾਲੀ ਰਿਪੋਰਟ 

ਤੀਜੇ ਨੰਬਰ ’ਤੇ ਸੰਯੁਕਤ ਅਰਬ ਅਮੀਰਾਤ

ਵਣਜ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਚੀਨ 2013-14 ਤੋਂ 2017-18 ਤੱਕ ਅਤੇ 2020-21 ’ਚ ਵੀ ਭਾਰਤ ਦਾ ਟਾਪ ਟਰੇਡਿੰਗ ਪਾਰਟਨਰ ਰਿਹਾ। ਚੀਨ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ ਭਾਰਤ ਦਾ ਸਭ ਤੋਂ ਵੱਡਾ ਟਰੇਡਿੰਗ ਪਾਰਟਨਰ ਸੀ। 2021-22 ਤੋਂ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਟਰੇਡਿੰਗ ਪਾਰਟਨਰ ਹੈ। ਪਿਛਲੇ ਵਿੱਤੀ ਸਾਲ ਦੌਰਾਨ 100.5 ਅਰਬ ਅਮਰੀਕੀ ਡਾਲਰ ਦੇ ਨਾਲ ਯੂ. ਏ. ਈ. ਭਾਰਤ ਦਾ ਤੀਜਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਬਣ ਗਿਆ।

ਪਿਛਲੇ ਵਿੱਤੀ ਸਾਲ ’ਚ ਅਮਰੀਕਾ ਨੂੰ ਭਾਰਤ ਦੀ ਬਰਾਮਦ 11.6 ਫੀਸਦੀ ਵਧ ਕੇ 86.51 ਅਰਬ ਡਾਲਰ ਹੋ ਗਈ, ਜਦੋਂਕਿ 2023-24 ’ਚ ਇਹ 77.52 ਅਰਬ ਡਾਲਰ ਸੀ, ਉਥੇ ਹੀ, ਜੇਕਰ ਦਰਾਮਦ ਦੀ ਗੱਲ ਕਰੀਏ, ਤਾਂ 2024-25 ’ਚ ਦਰਾਮਦ 7.44 ਫੀਸਦੀ ਵਧ ਕੇ 45.33 ਅਰਬ ਅਮਰੀਕੀ ਡਾਲਰ ਹੋ ਗਈ, ਜੋ 2023-24 ’ਚ 42.2 ਅਰਬ ਅਮਰੀਕੀ ਡਾਲਰ ਸੀ। ਅਮਰੀਕਾ ਦੇ ਨਾਲ ਭਾਰਤ ਦਾ ਵਪਾਰ ਸਰਪਲੱਸ ਪਿਛਲੇ ਵਿੱਤੀ ਸਾਲ ’ਚ 41.18 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ, ਜੋ 2023-24 ’ਚ 35.32 ਅਰਬ ਅਮਰੀਕੀ ਡਾਲਰ ਸੀ।

ਇਹ ਵੀ ਪੜ੍ਹੋ :    ਪਿਛਲੇ ਸਾਰੇ ਰਿਕਾਰਡ ਤੋੜਦਿਆ Gold ਪਹੁੰਚਿਆ ਨਵੇਂ ਸਿਖ਼ਰਾਂ 'ਤੇ, ਜਾਣੋ ਅੱਜ ਦੇ ਭਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News