ਗ੍ਰਾਮੀਣ ਭਾਰਤ ’ਚ ਸਵੱਛ ਈਂਧਨ ਨੂੰ ਬੜ੍ਹਾਵਾ ਦੇਣ ਲਈ ਕੇਂਦਰੀ ਮੋਟਰ ਵਾਹਨ ਨਿਯਮਾਂ ’ਚ ਸੋਧ
Saturday, May 22, 2021 - 01:06 PM (IST)
ਨਵੀਂ ਦਿੱਲੀ (ਭਾਸ਼ਾ) – ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ ਨੇ ਗ੍ਰਾਮੀਣ ਭਾਰਤ ’ਚ ਸਵੱਛ ਈਂਧਨ ਨੂੰ ਬੜ੍ਹਾਵਾ ਦੇਣ ਲਈ ਕੇਂਦਰੀ ਮੋਟਰ ਵਾਹਨ ਨਿਯਮਾਂ ’ਚ ਸੋਧ ਨੂੰ ਸੂਚਿਤ ਕੀਤਾ ਹੈ। ਇਸ ਸੋਧ ਤੋਂ ਬਾਅਦ ਡੀਜ਼ਲ ਅਤੇ ਪੈਟਰੋਲ ਨਾਲ ਚੱਲਣ ਵਾਲੇ ਖੇਤੀਬਾੜੀ ਟਰੈਕਟਰ, ਪਾਵਰ ਟਿਲਰ ਅਤੇ ਨਿਰਮਾਣ ਵਾਹਨਾਂ ਨੂੰ ਸੀ. ਐੱਨ. ਜੀ., ਬਾਇਓ-ਸੀ. ਐੱਨ. ਜੀ. ਅਤੇ ਐੱਲ. ਐੱਨ. ਜੀ. ਈਂਧਨ ਇੰਜਣ ’ਚ ਬਦਲਿਆ ਜਾ ਸਕਦਾ ਹੈ।
ਮੰਤਰਾਲਾ ਨੇ ਟਵੀਟ ਕੀਤਾ ਕਿ ਮੰਤਰਾਲਾ ਨੇ ਖੇਤੀਬਾੜੀ ਟਰੈਕਟਰਾਂ, ਪਾਵਰ ਟਿਲਰ, ਨਿਰਮਾਣ ਉਪਕਰਨ ਵਾਹਨਾਂ ਅਤੇ ਹਾਰਵੈਸਟਰ ਦੇ ਇੰਜਣਾਂ ਨੂੰ ਸੀ. ਐੱਨ. ਜੀ., ਬਾਇਓ ਸੀ. ਐੱਨ. ਜੀ. ਅਤੇ ਐੱਲ. ਐੱਨ. ਜੀ. ਈਂਧਨ ਨਾਲ ਬਦਲਣ ਲਈ ਕੇਂਦਰੀ ਮੋਟਰ ਵਾਹਨ ਨਿਯਮ, 1989 ’ਚ ਇਕ ਸੋਧ ਨੂੰ ਨੋਟੀਫਾਈਡ ਕੀਤਾ ਹੈ।
ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਸ ਸਾਲ ਫਰਵਰੀ ’ਚ ਡੀਜ਼ਲ ਇੰਜਣ ਤੋਂ ਸੀ. ਐੱਨ. ਜੀ. ’ਚ ਪਰਿਵਰਤਿਤ ਭਾਰਤ ਦਾ ਪਹਿਲਾ ਟਰੈਕਟਰ ਪੇਸ਼ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਨਾਲ ਨਾ ਸਿਰਫ ਗ੍ਰਾਮੀਣ ਅਰਥਵਿਵਸਥਾ ’ਚ ਬਦਲਾਅ ਹੋਣਗੇ ਸਗੋਂ ਵੱਡੀ ਗਿਣਤੀ ’ਚ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।