ਰਾਮ ਚਰਨ ਦੀ ਧੀ ਦੇ ਨਾਮਕਰਨ ਮੌਕੇ ਅੰਬਾਨੀ ਪਰਿਵਾਰ ਨੇ ਤੋਹਫ਼ੇ 'ਚ ਦਿੱਤਾ ਸੋਨੇ ਦਾ ਪੰਘੂੜਾ, ਕਰੋੜਾਂ 'ਚ ਹੈ ਕੀਮਤ
Friday, Jun 30, 2023 - 06:40 PM (IST)

ਮੁੰਬਈ - ਸੁਪਰਹਿੱਟ ਫਿਲਮ 'ਆਰ.ਆਰ.ਆਰ' ਦੇ ਅਦਾਕਾਰ ਰਾਮ ਚਰਨ (38) ਇਨ੍ਹੀਂ ਦਿਨੀਂ ਕਾਫ਼ੀ ਚੰਗੇ ਦੌਰ 'ਚੋਂ ਗੁਜ਼ਰ ਰਹੇ ਹਨ। ਲੰਬੇ ਇੰਤਜ਼ਾਰ ਤੋਂ ਬਾਅਦ ਰਾਮ ਚਰਨ ਦੀ ਪਤਨੀ ਉਪਾਸਨਾ ਕਮੀਨੇਨੀ (33) ਨੇ ਕੁਝ ਦਿਨ ਪਹਿਲਾਂ ਇਕ ਨੰਨੀ ਪਰੀ ਨੂੰ ਜਨਮ ਦਿੱਤਾ। ਬੱਚੀ ਦੇ ਘਰ ਆਉਣ ਮੌਕੇ ਉਸ ਦਾ ਬੜੇ ਸ਼ਾਨਦਾਰ ਤਰੀਕੇ ਨਾਲ ਸੁਆਗਤ ਕੀਤਾ ਗਿਆ। ਇਹ ਜੋੜਾ ਆਪਣੀ ਨੰਨੀ ਪਰੀ ਦੇ ਲਈ ਕੁਝ ਵੀ ਕਰਨ ਨੂੰ ਤਿਆਰ ਹੈ, ਜਿਸ ਸਦਕਾ ਉਹਨਾਂ ਦੀ ਪਿਆਰੀ ਧੀ ਸਾਧਾਰਨ ਨਹੀਂ ਸਗੋਂ ਸੋਨੇ ਦੇ ਪੰਘੂੜੇ ਵਿੱਚ ਸੋਵੇਗੀ।
ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ
ਦੱਸ ਦੇਈਏ ਕਿ ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਨੰਨੀ ਬੱਚੀ ਨੂੰ ਇਹ ਸੋਨੇ ਦਾ ਪੰਘੂੜਾ ਤੋਹਫ਼ੇ ਵਜੋਂ ਮਿਲਿਆ ਹੈ, ਜੋ ਕਿ ਭਾਰਤ ਦੇ ਸਭ ਤੋਂ ਅਮੀਰ ਪਰਿਵਾਰ ਅੰਬਾਨੀ ਪਰਿਵਾਰ ਨੇ ਉਸ ਨੂੰ ਦਿੱਤਾ ਹੈ।
ਇਹ ਵੀ ਪੜ੍ਹੋ : ਗੋ-ਫਸਟ ਏਅਰਲਾਈਨ ਦੀਆਂ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੀ ਤਿਆਰੀ, ਰਿਵਾਈਵਲ ਪਲਾਨ ਦੀ ਜਾਂਚ ਕਰੇਗਾ DGCA
ਦਰਅਸਲ ਰਾਮ ਚਰਨ ਅਤੇ ਉਪਾਸਨਾ ਅੱਜ ਆਪਣੀ ਧੀ ਦਾ ਨਾਂ ਬੜੇ ਸ਼ਾਨਦਾਰ ਤਰੀਕੇ ਨਾਲ ਰੱਖਣ ਜਾ ਰਹੇ ਹਨ, ਜਿਸ ਵਿੱਚ ਕਈ ਵੱਡੇ ਸਿਤਾਰੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨ ਜਾ ਰਹੇ ਹਨ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਤੋਹਫ਼ਾ, ਕੇਂਦਰ ਸਰਕਾਰ ਨੇ ਗੰਨੇ ਦਾ ਸਮਰਥਨ ਮੁੱਲ ਵਧਾਉਣ ਦਾ ਕੀਤਾ ਫ਼ੈਸਲਾ
ਨੰਨੀ ਬੱਚੀ ਦੇ ਨਾਮਕਰਨ ਦੇ ਖ਼ਾਸ ਮੌਕੇ 'ਤੇ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਨੇ ਬੱਚੀ ਨੂੰ ਬਹੁਤ ਪਿਆਰਾ ਤੋਹਫ਼ਾ ਦਿੱਤਾ ਹੈ। ਖ਼ਬਰਾਂ ਅਨੁਸਾਰ ਸੁਪਰਸਟਾਰ ਦੀ ਨੰਨੀ ਪਰੀ ਲਈ ਅੰਬਾਨੀ ਪਰਿਵਾਰ ਨੇ ਸੋਨੇ ਦਾ ਪੰਘੂੜਾ ਭੇਜਿਆ ਹੈ, ਜਿਸ ਦੀ ਕੀਮਤ 1 ਕਰੋੜ ਰੁਪਏ ਹੈ। ਹਾਲਾਂਕਿ ਇਨ੍ਹਾਂ ਖ਼ਬਰਾਂ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਮਸ਼ਹੂਰ ਹੋਇਆ ਮੁਰਥਲ ਦਾ ਅਮਰੀਕ ਸੁਖਦੇਵ ਢਾਬਾ, ਟਾਪ 150 'ਚੋਂ ਮਿਲਿਆ 23ਵਾਂ ਸਥਾਨ
ਇਸ ਸੁਨਹਿਰੀ ਪੰਘੂੜੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਯਾਦ ਰਹੇ ਕਿ ਬੱਚੀ ਦੇ ਜਨਮ ਤੋਂ ਪਹਿਲਾਂ ਰਾਮ ਅਤੇ ਉਪਾਸਨਾ ਬੱਚੀ ਲਈ ਹੱਥਾਂ ਨਾਲ ਬਣਿਆ ਪੰਘੂੜਾ ਲੈ ਕੇ ਆਏ ਸਨ। ਇਹ ਪੰਘੂੜਾ ਮਨੁੱਖੀ ਤਸਕਰੀ ਤੋਂ ਬਚੇ ਲੋਕਾਂ ਦੁਆਰਾ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ : ਜਾਬ ਸਕੈਮ ਦਾ ਵੱਡਾ ਖੁਲਾਸਾ : TCS 'ਚ ਨੌਕਰੀ ਦੇਣ ਦੇ ਬਦਲੇ ਲੋਕਾਂ ਤੋਂ ਲਏ 100 ਕਰੋੜ ਰੁਪਏ
ਇਸ ਦੌਰਾਨ ਉਪਾਸਨਾ ਨੇ ਆਪਣੀ ਬੇਟੀ ਲਈ ਕਰਵਾਏ ਜਾਣ ਵਾਲੇ ਸਮਾਰੋਹ ਦੀਆਂ ਕੁਝ ਝਲਕੀਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸਮਾਰੋਹ ਕਿੰਨਾ ਸ਼ਾਨਦਾਰ ਹੋਵੇਗਾ।
ਇਹ ਵੀ ਪੜ੍ਹੋ : ਉਡਾਣ ਭਰਨ ਲਈ ਬੈਂਕਾ ਦੇ ਦਰਵਾਜ਼ੇ ਪਹੁੰਚੀ Go First ਏਅਰਲਾਈਨ, ਮੰਗਿਆ 600 ਕਰੋੜ ਦਾ ਕਰਜ਼ਾ