ਅਮੇਜ਼ਨ ਨੇ ਤਿਉਹਾਰਾਂ ਤੋਂ ਪਹਿਲਾਂ ਭਾਰਤੀ ਇਕਾਈ ''ਚ 1.1 ਕਰੋੜ ਰੁਪਏ ਦੀ ਪੂੰਜੀ ਪਾਈ

09/29/2020 9:11:05 PM

ਨਵੀਂ ਦਿੱਲੀ- ਈ ਕਾਮਰਸ ਕੰਪਨੀ ਅਮੇਜ਼ਨ ਨੇ ਆਪਣੀ ਭਾਰਤੀ ਇਕਾਈ ਅਮੇਜ਼ਨ ਸੇਲਰ ਸਰਵਿਸਜ਼ ਵਿਚ 1,125 ਕਰੋੜ ਰੁਪਏ ਦੀ ਨਵੀਂ ਪੂੰਜੀ ਪਾਈ ਹੈ। ਨਵੀਂ ਪੂੰਜੀ ਨਾਲ ਕੰਪਨੀ ਅਗਲੇ ਤਿਉਹਾਰਾਂ ਦੌਰਾਨ ਵਾਲਮਾਰਟ ਦੀ ਅਗਵਾਈ ਵਾਲੀ ਫਲਿੱਪਕਾਰਟ ਅਤੇ ਦਿੱਗਜ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਦੀ ਜਿਓ ਮਾਰਟ ਨੂੰ ਸਖ਼ਤ ਟੱਕਰ ਦੇ ਸਕਦੀ ਹੈ। 

ਕੰਪਨੀਆਂ ਬਾਰੇ ਜਾਣਕਾਰੀ ਦੇਣ ਵਾਲਾ ਮੰਚ ਟੋਫਲਰ ਨੇ ਰੈਗੂਲੇਟਰੀ ਦਸਤਾਵੇਜ਼ ਦੇ ਆਧਾਰ 'ਤੇ ਦਿੱਤੀ ਸੂਚਨਾ ਵਿਚ ਕਿਹਾ ਕਿ ਸਿੰਗਾਪੁਰ ਸਥਿਤ ਅਮੇਜ਼ਨ ਕਾਰਪੋਰੇਟ ਹੋਲਡਿੰਗਜ਼ ਪ੍ਰਾਈਵੇਟ ਲਿਮਿਟਡ ਅਤੇ ਅਮੇਜ਼ਨ ਡਾਟ ਕਾਮ ਇੰਕ ਲਿਮਿਟਡ, ਮਾਰੀਸ਼ਸ ਨੇ 1,125 ਕਰੋੜ ਰੁਪਏ ਦੀ ਪੂੰਜੀ ਅਮੇਜ਼ਨਸੇਲਰ ਸਰਵਿਸਜ਼ ਵਿਚ ਪਾਈ ਹੈ। 

ਅਮੇਜ਼ਨ ਸੇਲਰ ਸਰਵਿਸਜ਼ ਨੇ ਇਨ੍ਹਾਂ ਇਕਾਈਆਂ ਨੂੰ ਉਕਤ ਪੂੰਜੀ ਨੂੰ ਲੈ ਕੇ ਇਕੁਇਟੀ ਸ਼ੇਅਰ ਅਲਾਟ ਕਰ ਦਿੱਤੇ ਗਏ ਹਨ। ਅਮੇਜ਼ਨ ਨੇ ਇਸ ਬਾਰੇ ਵਿਚ ਪੁੱਛੇ ਗਏ ਸਵਾਲਾਂ ਦਾ ਜਵਾਬ ਨਹੀਂ ਦਿੱਤਾ। 

ਅਮੇਜ਼ਨ ਨੇ ਇਸ ਸਾਲ ਜੂਨ ਵਿਚ ਅਮੇਜ਼ਨ ਸੇਲਰ ਸਰਵਿਸਜ਼ ਵਿਚ 2,310 ਕਰੋੜ ਰੁਪਏ ਦੀ ਨਵੀਂ ਪੂੰਜੀ ਪਾਈ ਸੀ ਇਸ ਸਾਲ ਜਨਵਰੀ ਵਿਚ ਅਮੇਜ਼ਨ ਦੇ ਸੰਸਥਾਪਕ ਜੈਫ ਬੇਜੋਸ ਨੇ ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਆਨਲਾਈਨ ਜੋੜੇ ਵਿਚ ਮਦਦ ਲਈ ਭਾਰਤ ਵਿਚ ਇਕ ਅਰਬ ਡਾਲਰ ਦੇ ਨਿਵੇਸ਼ (7000 ਕਰੋੜ ਰੁਪਏ ਤੋਂ ਵੱਧ) ਦੀ ਘੋਸ਼ਣਾ ਕੀਤੀ ਸੀ। ਇਸ ਤੋਂ ਪਹਿਲਾਂ ਅਮੇਜ਼ਨ ਦੀ ਵਿਰੋਧੀ ਫਲਿੱਪਕਾਰਟ ਨੇ ਮੂਲ ਕੰਪਨੀ ਵਾਲਮਾਰਟ ਦੀ ਅਗਵਾਈ ਵਿਚ 1.2 ਅਰਬ ਡਾਲਰ ਦਾ ਫੰਡ ਜੁਟਾਉਣ ਦੀ ਘੋਸ਼ਣਾ ਕੀਤੀ ਸੀ। ਓਧਰ ਰਿਲਾਇੰਸ ਇੰਡਸਟਰੀਜ਼ ਵੀ ਤਿਉਹਾਰਾਂ ਤੋਂ ਪਹਿਲਾਂ ਆਪਣੇ ਆਪਰੇਟਿੰਗ ਨੂੰ ਮਜ਼ਬੂਤ ਬਣਾਉਣ ਵਿਚ ਲੱਗੀ ਹੈ। ਕੰਪਨੀ ਨੇ ਫਿਊਚਰ ਸਮੂਹ ਦੇ ਖੁਦਰਾ, ਥੋਕ, ਲਾਜਿਸਟਿਕ ਅਤੇ ਗੋਦਾਮਾਂ ਨੂੰ 24,713 ਕਰੋੜ ਰੁਪਏ ਵਿਚ ਖਰੀਦਣ ਦੀ ਪਿਛਲੇ ਮਹੀਨੇ ਦੀ ਘੋਸ਼ਣਾ ਕੀਤੀ। 


Sanjeev

Content Editor

Related News