ਇਸ ਸੂਬੇ 'ਚ ਕਰੋੜਾਂ ਡਾਲਰ ਦਾ ਨਿਵੇਸ਼ ਕਰੇਗੀ ਐਮਾਜ਼ੋਨ ਵੈੱਬ ਸਰਵਿਸਿਜ਼

11/06/2020 1:25:13 PM

ਹੈਦਰਾਬਾਦ— ਤੇਲੰਗਾਨਾ ਨੂੰ ਵੱਡਾ ਪ੍ਰਤੱਖ ਵਿਦੇਸ਼ੀ ਨਿਵੇਸ਼ ਮਿਲਿਆ ਹੈ। ਐਮਾਜ਼ੋਨ ਵੈੱਬ ਸਰਵਿਸਿਜ਼ (ਏ. ਡਬਲਿਊ. ਐੱਸ.) ਤੇਲੰਗਾਨਾ 'ਚ ਭਾਰੀ ਨਿਵੇਸ਼ ਕਰਨ ਜਾ ਰਹੀ ਹੈ। ਸੂਬੇ ਦੇ ਆਈ. ਟੀ. ਅਤੇ ਉਦਯੋਗ ਮੰਤਰੀ ਕੇ. ਟੀ. ਰਾਮ ਰਾਓ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਏ. ਡਬਲਿਊ. ਐੱਸ. ਕਈ ਡਾਟਾ ਕੇਂਦਰਾਂ ਦੀ ਸਥਾਪਨਾ ਲਈ ਤੇਲੰਗਾਨਾ 'ਚ 2.77 ਅਰਬ ਅਮਰੀਕੀ ਡਾਲਰ (20,761 ਕਰੋੜ ਰੁਪਏ) ਦਾ ਨਿਵੇਸ਼ ਕਰੇਗੀ।

ਉਨ੍ਹਾਂ ਕਿਹਾ ਕਿ ਇਹ ਸੂਬੇ ਦੇ ਇਤਿਹਾਸ 'ਚ ਸਭ ਤੋਂ ਵੱਡਾ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਹੈ। ਏ. ਡਬਲਿਊ. ਐੱਸ. ਐਮਾਜ਼ੋਨ ਵੱਲੋਂ ਪੇਸ਼ ਕੀਤੇ ਜਾਣ ਵਾਲਾ ਕਲਾਊਡ ਪਲੇਟਫਾਰਮ ਹੈ।

ਰਾਓ ਨੇ ਟਵੀਟ ਕੀਤਾ, ''ਤੇਲੰਗਾਨਾ ਦੇ ਇਤਿਹਾਸ 'ਚ ਸਭ ਤੋਂ ਵੱਡੇ ਐੱਫ. ਡੀ. ਆਈ. ਬਾਰੇ ਦੱਸਦੇ ਹੋਏ ਖੁਸ਼ੀ ਹੈ! ਕਈ ਬੈਠਕਾਂ ਪਿੱਛੋਂ ਏ. ਡਬਲਿਊ. ਐੱਸ. ਨੇ ਤੇਲੰਗਾਨਾ 'ਚ ਕਈ ਡਾਟਾ ਕੇਂਦਰਾਂ ਦੀ ਸਥਾਪਨਾ ਲਈ 20,761 ਕਰੋੜ ਰੁਪਏ (2.77 ਅਰਬ ਡਾਲਰ) ਦੇ ਨਿਵੇਸ਼ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਏ. ਡਬਲਿਊ. ਐੱਸ. ਕਲਾਊਡ ਦੇ ਹੈਦਰਾਬਾਦ 'ਚ 2022 'ਚ ਸ਼ੁਰੂ ਹੋਣ ਦੀ ਉਮੀਦ ਹੈ।'' ਇਕ ਬਿਆਨ ਮੁਤਾਬਕ, ਰਾਓ ਨੇ ਆਪਣੀ ਦਾਵੋਸ ਯਾਤਰਾ ਦੌਰਾਨ ਏ. ਡਬਲਿਊ. ਐੱਸ. ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਸੀ ਅਤੇ ਇਸ ਪਿੱਛੋਂ ਹੀ ਇਸ ਨਿਵੇਸ਼ ਨੂੰ ਲੈ ਕੇ ਸਹਿਮਤੀ ਬਣੀ।


Sanjeev

Content Editor

Related News