ਨਿਊਯਾਰਕ ਦੀ ਅਦਾਲਤ 'ਚ Amazon 'ਤੇ ਮੁਕੱਦਮਾ, ਅਟਾਰਨੀ ਜਨਰਲ ਨੇ ਕੰਪਨੀ 'ਤੇ ਲਗਾਏ ਗੰਭੀਰ ਦੋਸ਼
Friday, Feb 19, 2021 - 12:30 PM (IST)
ਨਿਊਯਾਰਕ (ਭਾਸ਼ਾ) - ਨਿਊਯਾਰਕ ਦੇ ਅਟਾਰਨੀ ਜਨਰਲ ਨੇ ਕੋਵਿਡ-19 ਸੁਰੱਖਿਆ ਪ੍ਰੋਟੋਕਾਲ ਨੂੰ ਲੈ ਕੇ ਐਮਾਜ਼ੋਨ ’ਤੇ ਮੁਕੱਦਮਾ ਦਾਇਰ ਕੀਤਾ ਹੈ ਅਤੇ ਕੰਪਨੀ ’ਤੇ ਦੋਸ਼ ਲਗਾਇਆ ਕਿ ਉਸ ਨੂੰ ਆਪਣੇ ਕਰਮਚਾਰੀਆਂ ਨੂੰ ਬੀਮਾਰ ਹੋਣ ਤੋਂ ਬਚਾਉਣ ਨਾਲੋਂ ਜ਼ਿਆਦਾ ਧਨ ਕਮਾਉਣ ਦੀ ਚਿੰਤਾ ਹੈ। ਇਹ ਮੁਕੱਦਮਾ ਮੰਗਲਵਾਰ ਨੂੰ ਦਾਇਰ ਕੀਤਾ ਗਿਆ ਅਤੇ ਇਸ ’ਚ ਨਿਊਯਾਰਕ ਸ਼ਹਿਰ ਸਥਿਤ ਐਮਾਜ਼ੋਨ ਦੇ 2 ਕੇਂਦਰਾਂ ਨੂੰ ਨਾਮਜਦ ਕੀਤਾ ਗਿਆ ਹੈ ਜੋ 5000 ਤੋਂ ਵੱਧ ਮਜ਼ਦੂਰਾਂ ਨੂੰ ਰੁਜ਼ਗਾਰ ਦਿੰਦੇ ਹਨ।
ਇਹ ਵੀ ਪੜ੍ਹੋ : ਹੁਣ PF ਅਕਾਊਂਟ ’ਚ ਨਾਂ ਅਤੇ ਪ੍ਰੋਫਾਈਲ ਵਿਚ ਬਦਲਾਅ ਕਰਨਾ ਨਹੀਂ ਰਿਹਾ ਸੌਖਾਲਾ, ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਇਸ ’ਚ ਦੋਸ਼ ਲਗਾਇਆ ਗਿਆ ਹੈ ਕਿ ਐਮਾਜ਼ੋਨ ਇਨ੍ਹਾਂ ਕੇਂਦਰਾਂ ਨੂੰ ਇਨਫੈਸ਼ਨ ਤੋਂ ਮੁਕਤ ਕਰਨ ’ਚ ਅਸਫਲ ਰਿਹਾ ਜਦੋਂ ਕਿ ਇਨਫੈਕਟਡ ਕਰਮਚਾਰੀ ਉਥੇ ਮੌਜੂਦ ਸਨ, ਕਰਮਚਾਰੀਆਂ ਦੇ ਇਨਫੈਕਟਡ ਹੋਣ ’ਤੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਗਿਆ ਅਤੇ ਕਰਮਚਾਰੀਆਂ ਤੋਂ ਇੰਨਾ ਕੰਮ ਲਿਆ ਗਿਆ ਕਿ ਉਨ੍ਹਾਂ ਕੋਲ ਸਮਾਜਿਕ ਦੂਰੀ ਦੀ ਪਾਲਣਾ ਕਰਨ ਲਈ ਸਮਾਂ ਨਹੀਂ ਸੀ। ਅਟਾਰਨੀ ਜਨਰਲ ਲੇਟੀਟੀਆ ਜੇਮਸ ਨੇ ਮੁਕੱਦਮਾ ਦਾਇਰ ਕਰਦੇ ਹੋਏ ਕਿਹਾ ਕਿ ਇਸ ਸੰਕਟ ਦੌਰਾਨ ਜਦੋਂ ਐਮਾਜ਼ੋਨ ਅਤੇ ਉਸ ਦੇ ਸੀ. ਈ. ਓ. ਨੇ ਅਰਬਾਂ ਡਾਲਰ ਦਾ ਕਾਰੋਬਾਰ ਕੀਤਾ ਤਾਂ ਉਸ ਦੌਰਾਨ ਮਿਹਨਤੀ ਕਰਮਚਾਰੀਆਂ ਨੂੰ ਅਸੁਰੱਖਿਅਤ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਐਮਾਜ਼ੋਨ ਦੇ ਬੁਲਾਰੇ ਕੇਲੀ ਨਾਂਟਲ ਨੇ ਬੁੱਧਵਾਰ ਨੂੰ ਕਿਹਾ ਕਿ ਅਟਾਰਨੀ ਜਨਰਲ ਦਾ ਮੁਕੱਦਮਾ ਕੋਵਿਡ-19 ਨੂੰ ਲੈ ਕੇ ਐਮਾਜ਼ੋਨ ਦੀ ਪ੍ਰਤੀਕਿਰਿਆ ਨੂੰ ਸਹੀ ਤਸਵੀਰ ਪੇਸ਼ ਨਹੀਂ ਕਰਦਾ ਹੈ।
ਇਹ ਵੀ ਪੜ੍ਹੋ : ਕੋਵਿਡ -19 : ਨਵੇਂ ਸਟ੍ਰੇਨ ਕਾਰਨ ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਦਿਸ਼ਾ ਨਿਰਦੇਸ਼ ਜਾਰੀ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਲਿਖੋ।