ਤੇਜ਼ ਡਿਲਿਵਰੀ ਲਈ ਅਮੇਜਾਨ ਨੇ ਕੀਤੀ ਰੇਲਵੇ ਨਾਲ ਸਾਂਝੇਦਾਰੀ

04/28/2020 8:19:48 PM

ਬੇਂਗਲੁਰੂ – ਅਮੇਜਾਨ ਇੰਡੀਆ ਨੇ ਕਿਹਾ ਕਿ ਉਸ ਨੇ ਦੇਸ਼ ’ਚ ਰੇਲ ਦੇ ਮਾਧਿਅਮ ਰਾਹੀਂ ਆਪਣਾ ਸਾਮਾਨ ਪਹੁੰਚਾਉਣ ਲਈ ਰੇਲਵੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਦਾ ਮਕਸਦ ਤੇਜ਼ੀ ਅਤੇ ਭਰੋਸੇਯੋਗ ਤਰੀਕੇ ਨਾਲ ਜ਼ਰੂਰੀ ਸਾਮਾਨ ਦੀ ਡਿਲਿਵਰੀ ਯਕੀਨੀ ਕਰਨਾ ਹੈ। ਈ-ਕਾਮਰਸ ਦਿੱਗਜ਼ ਕੋਵਿਡ-19 ਪਾਰਸਲ ਸਪੈਸ਼ਲ ਟਰੇਨਾਂ ਰਾਹੀਂ ਦੇਸ਼ਬੰਦੀ ਦੀ ਮਿਆਦ ਦੌਰਾਨ 55 ਲੇਨ ’ਚ ਆਪਣਾ ਕੰਮ ਤੇਜ਼ ਕਰ ਰਹੀ ਹੈ।

ਅਮੇਜਾਨ ਇੰਡੀਆ ਦੇ ਅਮੇਜਾਨ ਟ੍ਰਾਂਸਪੋਰਟੇਸ਼ਨ ਸਰਵਿਸੇਜ਼ ਦੇ ਡਾਇਰੈਕਟਰ ਅਭਿਨਵ ਸਿੰਘ ਨੇ ਕਿਹਾ ਕਿ ਰੇਲਵੇ ਵਲੋਂ ਸ਼ੁਰੂ ਕੀਤੀ ਗਈ ਕੋਵਿਡ-19 ਪਾਰਸਲ ਸਪੈਸ਼ਲ ਟਰੇਨ ਦੇ ਮਾਧਿਅਮ ਨਾਲ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਆਪਣੇ ਗਾਹਕਾਂ ਦੀ ਮੰਗ ਆਸਾਨੀ ਨਾਲ ਪੂਰੀ ਕਰ ਸਕਾਂਗੇ ਅਤੇ ਜਿਆਦਾ ਰਫਤਾਰ ਅਤੇ ਜਿਆਦਾ ਤੇਜ਼ੀ ਨਾਲ ਮਾਲ ਪਹੁੰਚਾਇਆ ਜਾ ਸਕੇਗਾ।

ਰੇਲਵੇ ਬੋਰਡ ਅਤੇ ਪੱਛਮੀ, ਮੱਧ, ਉੱਤਰੀ, ਪੂਰਬੀ, ਦੱਖਣੀ ਮੱਧ, ਦੱਖਣ ਪੂਰਬੀ, ਨਾਰਥ ਈਸਟ ਫਰੰਟੀਅਰ, ਉੱਤਰ ਪੱਛਮੀ ਅਤੇ ਦੱਖਣ ਪੱਛਮੀ ਰੇਲਵੇ ਦੇ ਸਮਰਥਨ ਨਾਲ ਭਾਰਤੀ ਰੇਲ ਨੇ ਲਾਕਡਾੂਨ ਦੌਰਾਨ ਸਰਗਰਮੀ ਨਾਲ ਮਾਲ ਢੁਆਈ ਦੀ ਸਹੂਲਤ ਮੁਹੱਈਆ ਕਰਵਾ ਰਹੀ ਹੈ।

2019 ’ਚ ਅਮੇਜਾਨ ਇੰਡੀਆ ਨੇ 13 ਲੇਨ ’ਤੇ ਈ-ਕਾਮਰਸ ਪੈਕੇਜ ਦੀ ਇਕ ਸ਼ਹਿਰ ਤੋਂ ਦੂਜੇ ਸ਼ਹਿਰ ’ਚ ਢੁਆਈ ਲਈ ਭਾਰਤੀ ਰੇਲ ਨਾਲ ਸਮਝੌਤਾ ਕੀਤਾ ਸੀ। ਇਸ ਤੋਂ ਪਹਿਲਾਂ ਕੰਪਨੀ ਨੇ ਰੇਲਵੇ ਨਾਲ ਸਾਂਝੇਦਾਰੀ ਕਰ ਕੇ ਕੋਲਕਾਤਾ ਅਤੇ ਮੁੰਬਈ ’ਚ ਕੇਯਾਸਕ ਲਗਾਏ ਸਨ।


Inder Prajapati

Content Editor

Related News