ਐਮਾਜ਼ੋਨ ਨੇ ਦਸਤਕਾਰਾਂ ਦੀ ਸਹਾਇਤਾ ਲਈ ਆਨਲਾਈਨ ਮੇਲਾ ਸ਼ੁਰੂ ਕੀਤਾ

Saturday, Sep 26, 2020 - 06:35 PM (IST)

ਨਵੀਂ ਦਿੱਲੀ (ਭਾਸ਼ਾ) — ਈ-ਕਾਮਰਸ ਕੰਪਨੀ ਐਮਾਜ਼ੋਨ ਇੰਡੀਆ ਨੇ ਸ਼ਨੀਵਾਰ ਤੋਂ ਦਸਤਕਾਰਾਂ ਅਤੇ ਬੁਣਤੀ ਕਰਨ ਵਾਲਿਆਂ ਦੀ ਮਦਦ ਲਈ ਆਨ ਲਾਈਨ ਹੈਂਡਲੂਮ ਮੇਲਾ ਸ਼ੁਰੂ ਕੀਤਾ ਹੈ। ਇਹ ਮੇਲਾ 10 ਅਕਤੂਬਰ ਤੱਕ ਚੱਲੇਗਾ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਸਮਾਰੋਹ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੀਆਂ 270 ਤੋਂ ਵੱਧ ਕਿਸਮਾਂ ਦੀਆਂ ਕਲਾ ਅਤੇ ਦਸਤਕਾਰੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਐਮਾਜ਼ੋਨ ਇੰਡੀਆ ਨੇ ਕਿਹਾ, 'ਅੱਠ ਹਜ਼ਾਰ ਤੋਂ ਵੱਧ ਕਾਰੀਗਰਾਂ ਅਤੇ ਬੁਣਤੀ ਕਰਨ ਵਾਲਿਆਂ ਦੇ ਨਾਲ 1,500 ਐਮਾਜ਼ੋਨ ਕਾਰੀਗਰ ਵਿਕਰੇਤਾ, ਤੰਤੂਜਾ, ਹਰੀਤ ਖਾਦੀ, ਟ੍ਰਿਬਿਜ਼ ਇੰਡੀਆ ਸਮੇਤ 17 ਸਰਕਾਰੀ ਐਂਪੋਰਿਅਮ ਅਤੇ ਕ੍ਰਾਫਟਮਾਰਕ ਅਤੇ ਹੈਂਡਕ੍ਰਾਫਟ ਹਾਟ ਸੰਮਤੀ ਵਰਗੀਆਂ ਰਾਸ਼ਟਰੀ ਪੱਧਰੀ ਕਾਰੀਗਰ ਸੰਸਥਾਵਾਂ ਇਸ ਪ੍ਰੋਗਰਾਮ ਦਾ ਲਾਭ ਲੈਣਗੀਆਂ'।

ਇਸ ਸਮਾਰੋਹ ਵਿਚ 55,000 ਤੋਂ ਵੱਧ ਵਿਲੱਖਣ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਗਾਹਕਾਂ ਨੂੰ ਖਾਸ ਭਾਗਾਂ ਜਿਵੇਂ ਕਿ ਹੈਂਡਲੂਮ ਸੈਕਟਰ, ਹੈਂਡਕ੍ਰਾਫਟਸ ਘਰੇਲੂ ਸਜਾਵਟ, ਰਸੋਈ ਦੀਆਂ ਚੀਜ਼ਾਂ, ਹੱਥ ਨਾਲ ਬਣੇ ਖਿਡੌਣਿਆਂ, ਹੱਥੀਂ ਬਣਾਏ ਤਿਉਹਾਰਾਂ ਦੇ ਸੰਗ੍ਰਹਿ ਨੂੰ ਦੇਖਣ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਕਾਰੀਗਰਾਂ ਅਤੇ ਬੁਣਾਰਿਆਂ ਦੇ ਉਤਪਾਦਾਂ ਨੂੰ ਦੇਖਣ ਅਤੇ ਖਰੀਦਣ ਵਿਚ ਸਹਾਇਤਾ ਕਰੇਗਾ। ਐਮਾਜ਼ਾਨ ਇੰਡੀਆ ਦੇ ਡਾਇਰੈਕਟਰ (ਐਮਐਸਐਮਈ ਅਤੇ ਵਿਕਰੇਤਾ ਅਨੁਭਵ) ਪ੍ਰਣਵ ਭਸੀਨ ਨੇ ਕਿਹਾ, “ਪ੍ਰਦਰਸ਼ਨੀ ਅਤੇ ਮੇਲਾ ਮੁਢਲਾ ਰਸਤਾ ਹੈ ਜਿਸ ਰਾਹੀਂ ਕਾਰੀਗਰ ਆਪਣੇ ਗਾਹਕਾਂ ਤੱਕ ਪਹੁੰਚ ਸਕਣ ਦੇ ਯੋਗ ਹੋਏ ਹਨ। ਹਾਲਾਂਕਿ ਜਿਵੇਂ ਕਿ ਅਜਿਹੇ ਸਮਾਗਮ ਜ਼ਮੀਨੀ ਪੱਧਰ 'ਤੇ ਰੁਕ ਗਏ ਹਨ, ਆਨਲਾਈਨ ਮਾਰਕੀਟ ਪਲੇਸ ਇਕ ਨਵਾਂ ਜਰੀਆ ਬਣ ਕੇ ਉੱਭਰਿਆ ਹੈ ਜੋ ਤਿਉਹਾਰਾਂ ਦੇ ਮੌਸਮ ਦੌਰਾਨ ਇਨ੍ਹਾਂ ਵਿਕਰੇਤਾਵਾਂ ਨੂੰ ਦੇਸ਼ ਭਰ ਦੇ ਗਾਹਕਾਂ ਤੱਕ ਪਹੁੰਚਾ ਸਕਦਾ ਹੈ।'


Harinder Kaur

Content Editor

Related News