ਦੀਵਾਲੀ ''ਤੇ ਐਮਾਜ਼ੋਨ ਲਾਂਚ ਕਰੇਗਾ ਫੂਡ ਡਿਲਵਰੀ ਸਰਵਿਸ, ਖਿੱਚੇਗਾ ਜ਼ੋਮੈਟੋ ਤੇ ਸਵਿੱਗੀ ਦੇ ਰੈਸਟੋਰੈਂਟ

Wednesday, Aug 21, 2019 - 02:27 PM (IST)

ਦੀਵਾਲੀ ''ਤੇ ਐਮਾਜ਼ੋਨ ਲਾਂਚ ਕਰੇਗਾ ਫੂਡ ਡਿਲਵਰੀ ਸਰਵਿਸ, ਖਿੱਚੇਗਾ ਜ਼ੋਮੈਟੋ ਤੇ ਸਵਿੱਗੀ ਦੇ ਰੈਸਟੋਰੈਂਟ

ਬੈਂਗਲੁਰੂ — ਐਮਾਜ਼ੋਨ ਨੇ ਆਨਲਾਈਨ ਫੂਡ ਡਿਲਵਰੀ ਸਰਵਿਸ 'ਚ ਉਤਰਨ ਦੀ ਤਿਆਰੀ ਕਰ ਲਈ ਹੈ। ਕੰਪਨੀ ਦੀ ਸਟ੍ਰੈਟਜੀ ਤੋਂ ਜਾਣੂ ਦੋ ਲੋਕਾਂ ਨੇ ਦੱਸਿਆ ਕਿ ਐਮਾਜ਼ੋਨ ਨੇ ਰੈਸਟੋਰੈਂਟਸ ਨੂੰ ਆਪਣੇ ਨਾਲ ਜੋੜਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਉਨ੍ਹਾਂ ਨੂੰ ਆਕਰਸ਼ਿਤ ਕਰਨ ਲਈ ਜ਼ੋਮੈਟੋ ਅਤੇ ਸਵਿੱਗੀ ਦੇ ਮੁਕਾਬਲੇ ਕਮਿਸ਼ਨ ਰੇਟ ਆਫਰ ਕਰ ਰਹੀ ਹੈ। 

ਐਮਾਜ਼ੋਨ ਅਜਿਹੇ ਸਮੇਂ 'ਚ ਫੂਡ-ਆਰਡਰਿੰਗ ਸੈਗਮੈਂਟ ਵਿਚ ਨਿਵੇਸ਼ ਕਰ ਰਹੀ ਹੈ ਜਦੋਂ ਕਈ ਰੈਸਟੋਰੈਂਟਸ ਜ਼ਿਆਦਾ ਡਿਸਕਾਊਂਟ ਦੇ ਚਲਨ ਨੂੰ ਵਾਧਾ ਦੇਣ ਲਈ ਵੱਡੇ ਐਗਰੀਗੇਟਰਸ ਦਾ ਵਿਰੋਧ ਕਰ ਰਹੇ ਹਨ। ਰੈਸਟੋਰੈਂਟਸ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੇ ਕਾਰੋਬਾਰ ਨੂੰ ਨੁਕਸਾਨ ਹੋ ਰਿਹਾ ਹੈ। 

ਇਕ ਸੂਤਰ ਨੇ ਦੱਸਿਆ, 'ਜਿਹੜੇ ਰੈਸਟੋਰੈਂਟਸ ਹੁਣ ਤੱਕ ਫੂਡ ਐਗਰੀਗੇਟਰਸ ਨੂੰ 15-17 ਫੀਸਦੀ ਕਮਿਸ਼ਨ ਦੇ ਰਹੇ ਸਨ, ਉਨ੍ਹਾਂ ਨੂੰ ਜ਼ਿਆਦਾ ਆਰਡਰ ਮਿਲਣ ਦੇ ਭਰੋਸੇ ਨਾਲ 6-7 ਫੀਸਦੀ ਤੱਕ ਦੀ ਸ਼ੁਰੂਆਤੀ ਫੀਸ ਆਫਰ ਕੀਤੀ ਜਾ ਰਹੀ ਹੈ।' ਕਮਿਸ਼ਨ ਉਹ ਸਰਵਿਸ ਫੀਸ ਹੁੰਦੀ ਹੈ ਜਿਸ ਨੂੰ ਐਗਰੀਗੇਟਰ ਕਿਸੇ ਰੈਸਟੋਰੈਂਟ ਤੋਂ ਉਸਨੂੰ ਫੂਡ ਡਿਲਵਰੀ ਆਰਡਰ ਦਵਾਉਣ ਦੇ ਬਦਲੇ ਲੈਂਦੇ ਹਨ।

ਫੂਡ ਡਿਲਵਰੀ 'ਚ ਇਹ ਟਾਪ ਰੈਸਟੋਰੈਂਟਸ ਹੋਣਗੇ ਸ਼ਾਮਲ

ਐਮਾਜ਼ੋਨ ਨੇ ਆਪਣੇ ਪਲੇਟਫਾਰਮ 'ਤੇ ਫਰੈੱਸ਼ ਮੈਨਿਊ, ਰੇਬੇਲ ਫੂਡਸ, ਫੂਡਪਾਂਡਾ, ਈਟ ਡਾਟ ਫੀਟ ਜਿਵੇਂ ਕਲਾਊਡ ਕਿਚਨਸ ਅਤੇ ਮੈਕਡਾਨਲਡਸ, ਡਾਮਿਨੋਜ਼, ਕੇ.ਐਫ.ਸੀ. ਵਰਗੇ ਵਿਦੇਸ਼ੀ ਟਾਪ ਰੈਸਟੋਰੈਂਟਸ ਨੂੰ ਵੀ ਸਾਈਨ ਕੀਤਾ ਹੈ। 
ਐਮਾਜ਼ੋਨ ਨੇ ਫੂਡ ਡਿਲਵਰੀ ਸਰਵਿਸ ਲਾਂਚ ਕਰਨ ਦਾ ਫੈਸਲਾ ਇਸ ਸੈਗਮੈਂਟ ਅਤੇ ਇਸ ਦੇ ਬਹੁਤ ਸਾਰੇ ਮਾਡਲਾਂ 'ਤੇ ਮਹੀਨਿਆਂ ਤੱਕ ਵਿਚਾਰ ਕਰਨ ਤੋਂ ਬਾਅਦ ਲਿਆ ਹੈ। ਇਨ੍ਹਾਂ ਮਾਡਲਾਂ 'ਚ ਨਿਵੇਸ਼ ਕਰਨਾ, ਖਰੀਦਣਾ, ਕਲਾਊਂਡ ਕਿਚਨ ਅਤੇ ਦੂਜੇ ਫੂਡ ਐਗਰੀਗੇਟਰਸ ਦੇ ਨਾਲ ਸਾਂਝੇਦਾਰੀ ਕਰਨਾ ਸ਼ਾਮਲ ਸੀ। 


Related News