ਰਮਨ ਅਰੋੜਾ ਦੇ ਕੁੜਮ ਰਾਜੂ ਮਦਨ ਦੀ ਅਗਾਊਂ ਜ਼ਮਾਨਤ ''ਤੇ ਸੁਣਵਾਈ 25 ਨੂੰ
Tuesday, Jun 17, 2025 - 09:14 PM (IST)

ਜਲੰਧਰ (ਜਤਿੰਦਰ, ਭਾਰਦਵਾਜ) : ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਰੁਣ ਕੁਮਾਰ ਅਗਰਵਾਲ ਦੀ ਅਦਾਲਤ ਵਲੋਂ ਵਿਧਾਇਕ ਰਮਨ ਅਰੋੜਾ ਦੇ ਕੁੜਮ ਰਾਜ ਕੁਮਾਰ ਮਦਨ ਉਰਫ਼ ਰਾਜੂ ਮਦਨ ਜਿਸਨੂੰ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ। ਜਿਸ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਦੇ ਲਈ 25 ਜੂਨ ਦੀ ਤਰੀਕ ਨਿਰਧਾਰਤ ਕੀਤੀ ਗਈ ਹੈ। ਅੱਜ ਉਨ੍ਹਾਂ ਵੱਲੋਂ ਸੀਨੀਅਰ ਵਕੀਲ ਦਰਸ਼ਨ ਸਿੰਘ ਦਿਆਲ ਅਤੇ ਨਵੀਨ ਚੱਢਾ ਅਦਾਲਤ ਵਿੱਚ ਪੇਸ਼ ਹੋਏ, ਜਿੱਥੇ ਅਦਾਲਤ ਨੇ ਉਨ੍ਹਾਂ ਤੋਂ ਲਿਖਤੀ ਬਹਿਸ ਮੰਗੀ ਹੈ। ਕਿਉਂਕਿ ਸਰਕਾਰ ਨੇ ਵੀ ਅਦਾਲਤ ਸਾਹਮਣੇ ਲਿਖਤੀ ਬਹਿਂਸ ਹੀ ਦਿੱਤੀ ਹੈ ਅਤੇ ਹੁਣ ਅਗਾਉਂ ਜ਼ਮਾਨਤ 'ਤੇ ਕੋਈ ਵੀ ਫੈਸਲਾ 25 ਜੂਨ ਨੂੰ ਦੋਵਾਂ ਧਿਰਾਂ ਦੇ ਵਕੀਲਾਂ ਵਿਚਕਾਰ ਦਿੱਤੀ ਗਈ ਬਹਿਂਸ ਤੋਂ ਬਾਅਦ ਹੀ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e