ਐਮਾਜ਼ੋਨ ਨੇ ਭਾਰਤ ਦੀ ਭੁਗਤਾਨ ਇਕਾਈ ''ਚ ਕੀਤਾ 450 ਕਰੋੜ ਰੁਪਏ ਦਾ ਨਿਵੇਸ਼

Monday, Jun 24, 2019 - 01:21 AM (IST)

ਐਮਾਜ਼ੋਨ ਨੇ ਭਾਰਤ ਦੀ ਭੁਗਤਾਨ ਇਕਾਈ ''ਚ ਕੀਤਾ 450 ਕਰੋੜ ਰੁਪਏ ਦਾ ਨਿਵੇਸ਼

ਨਵੀਂ ਦਿੱਲੀ-ਅਮਰੀਕਾ ਦੀ ਪ੍ਰਚੂਨ ਖੇਤਰ ਦੀ ਦਿੱਗਜ ਕੰਪਨੀ ਐਮਾਜ਼ੋਨ ਨੇ ਭਾਰਤ 'ਚ ਆਪਣੀ ਭੁਗਤਾਨ ਇਕਾਈ ਐਮਾਜ਼ੋਨ ਪੇਅ 'ਚ 450 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਕੋਲ ਜਮ੍ਹਾ ਕਰਵਾਏ ਦਸਤਾਵੇਜ਼ਾਂ ਅਨੁਸਾਰ ਐਮਾਜ਼ੋਨ ਪੇਅ (ਇੰਡੀਆ) ਨੇ 10 ਰੁਪਏ ਮੁੱਲ ਦੇ 45 ਕਰੋੜ ਸ਼ੇਅਰ ਐਮਾਜ਼ੋਨ ਕਾਰਪੋਰੇਟ ਹੋਲਡਿੰਗਸ ਅਤੇ ਐਮਾਜ਼ੋਨ. ਕਾਮ. ਆਈਐੱਨਸੀਐੱਸ ਲਿਮਟਿਡ ਨੂੰ ਵੰਡੇ ਹਨ। ਬਿਜ਼ਨੈੱਸ ਇੰਟੈਲੀਜੈਂਸ ਪਲੇਟਫਾਰਮ ਟਾਫਲਰ ਤੋਂ ਪ੍ਰਾਪਤ ਦਸਤਾਵੇਜ਼ਾਂ ਅਨੁਸਾਰ ਵੰਡ ਦੀ ਤਰੀਕ 6 ਜੂਨ 2019 ਹੈ।


author

Karan Kumar

Content Editor

Related News