ਗਾਹਕ ਨੂੰ ਸੈਮਸੰਗ ਗਲੈਕਸੀ ਟੈਬ ਦਾ ਗ਼ਲਤ ਚਾਰਜਰ ਦੇਣ 'ਤੇ ਐਮਾਜ਼ੋਨ ਨੂੰ ਲੱਗਾ ਝਟਕਾ, ਦੇਵੇਗਾ ਇੰਨਾ ਮੁਆਵਜ਼ਾ
Saturday, Jan 13, 2024 - 10:57 AM (IST)
ਬੈਂਗਲੁਰੂ (ਇੰਟ.)– ਐਮਾਜ਼ੋਨ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਬੈਂਗਲੁਰੂ ਸ਼ਹਿਰੀ-2 ਵਧੀਕ ਜ਼ਿਲ੍ਹਾ ਖਪਤਕਾਰ ਵਿਵਾਦ ਹੱਲ ਕਮਿਸ਼ਨ ਨੇ ਇਕ ਖਪਤਕਾਰ ਨੂੰ ਸੈਮਸੰਗ ਗਲੈਕਸੀ ਟੈਬ ਦਾ ਗਲਤ ਚਾਰਜਰ ਦੇਣ ’ਤੇ ਐਮਾਜ਼ੋਨ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਐਮਾਜ਼ੋਨ ਦੀ ਇਸ ਗ਼ਲਤੀ ਨਾਲ ਖਪਤਕਾਰ ਨੂੰ ਮਾਨਸਿਕ ਅਤੇ ਆਰਥਿਕ ਤੌਰ ’ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸਮੱਸਿਆ ਦਾ ਹੱਲ ਨਾ ਹੋਣ 'ਤੇ ਉਸ ਨੇ ਸ਼ਿਕਾਇਤ ਕਰ ਦਿੱਤੀ।
ਇਹ ਵੀ ਪੜ੍ਹੋ - Flight Offers: ਹਵਾਈ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਸਿਰਫ਼ 1799 ਰੁਪਏ 'ਚ ਹੋਵੇਗੀ ਫਲਾਈਟ ਬੁੱਕ
ਕੀ ਹੈ ਮਾਮਲਾ
ਸ਼ਿਕਾਇਤਕਰਤਾ ਪ੍ਰਕਾਸ਼ ਸ਼ੰਖੂ ਨੇ ਖਪਤਕਾਰ ਫੋਰਮ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਮਾਧਿਅਮ ਰਾਹੀਂ ਇਕ ਸੈਮਸੰਗ ਗਲੈਕਸੀ ਟੈਬ ਐੱਸ-6 ਲਾਈਟ (10.4 ਇੰਟ) ਖਰੀਦਿਆ ਸੀ। ਪਰ ਕੰਪਨੀ ਨੇ ਉਸ ਨੂੰ ਸੈਮਸੰਗ ਦਾ ਚਾਰਜਰ ਨਾ ਦਿੰਦੇ ਹੋਏ ਉਸ ਨੂੰ ਲੇਨੋਵੋ ਦਾ ਚਾਰਜਰ ਭੇਜ ਦਿੱਤਾ। ਸੰਪਰਕ ਕਰਨ ’ਤੇ ਕੰਪਨੀ ਨੇ ਆਪਣੀ ਗ਼ਲਤੀ ਸਵੀਕਾਰ ਕਰਦੇ ਹੋਏ ਚਾਰਜਰ ਵਾਪਸ ਲੈ ਲਿਆ ਪਰ ਉਸ ਨੂੰ ਉਸ ਦੀ ਰਕਮ ਵਾਪਸ ਨਹੀਂ ਕੀਤੀ। ਵਾਰ-ਵਾਰ ਸੰਪਰਕ ਕਰਨ ’ਤੇ ਵੀ ਕੋਈ ਅਸਰ ਨਹੀਂ ਹੋਇਆ। ਪ੍ਰੇਸ਼ਾਨ ਹੋ ਕੇ ਉਸ ਨੇ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ।
ਇਹ ਵੀ ਪੜ੍ਹੋ - ਭਾਰਤੀਆਂ ਲੋਕਾਂ ਲਈ ਖ਼ਾਸ ਖ਼ਬਰ, ਇਸ ਸਾਲ ਇੰਨੇ ਫ਼ੀਸਦੀ ਹੋ ਸਕਦਾ ਹੈ ਤਨਖ਼ਾਹ 'ਚ ਵਾਧਾ
ਕੀ ਹੋਇਆ ਫ਼ੈਸਲਾ
ਕਮਿਸ਼ਨ ਦੇ ਮੁਖੀ ਵਿਸਾਏਕੁਮਾਰ. ਐੱਮ. ਪਾਵਲੇ, ਮੈਂਬਰ ਬੀ. ਦੇਵਰਾਮੂ ਅਤੇ ਮੈਂਬਰ ਵੀ. ਅਨੁਰਾਧਾ ਨੇ ਕਿਹਾ ਕਿ ਸਾਰੀਆਂ ਦਲੀਲਾਂ ਸੁਣਨ ’ਤੇ ਪਤਾ ਲੱਗਾ ਕਿ ਵਿਰੋਧੀ ਧਿਰ ਵਲੋਂ ਅਣਉਚਿੱਤ ਵਪਾਰ ਵਿਵਹਾਰ ਅਤੇ ਸੇਵਾ ਵਿਚ ਕਮੀ ਪਾਈ ਗਈ ਹੈ। ਕਮਿਸ਼ਨ ਨੇ ਐਮਾਜ਼ੋਨ ਨੂੰ ਭੁਗਤਾਨ ਮਿਤੀ ਤੋਂ ਪ੍ਰਤੀ ਸਾਲ 8 ਫ਼ੀਸਦੀ ਵਿਆਜ ਨਾਲ ਮੁਆਵਜ਼ੇ ਵਜੋਂ 19,990 ਰੁਪਏ ਦੀ ਵਾਪਸੀ ਲਈ ਜਵਾਬਦੇਹ ਪਾਇਆ। ਇਸ ਤੋਂ ਇਲਾਵਾ ਐਮਾਜ਼ੋਨ ਨੂੰ ਸ਼ੰਖੂ ਨੂੰ ਮੁਕੱਦਮੇ ਦੇ ਖ਼ਰਚੇ ਵਜੋਂ 3000 ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਵੀ ਦਿੱਤਾ ਗਿਆ।
ਇਹ ਵੀ ਪੜ੍ਹੋ - SpiceJet ਦੇ CEO ਦਾ ਵੱਡਾ ਐਲਾਨ, ਲਕਸ਼ਦੀਪ-ਅਯੁੱਧਿਆ ਜਾਣ ਵਾਲੇ ਯਾਤਰੀਆਂ ਲਈ ਸ਼ੁਰੂ ਕਰਨਗੇ ਵਿਸ਼ੇਸ਼ ਉਡਾਣਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8