ਸਿਰਫ 2 ਘੰਟੇ ''ਚ ਸਬਜ਼ੀ-ਫਲ ਅਤੇ ਗ੍ਰਾਸਰੀ ਡਿਲਿਵਰੀ ਕਰੇਗੀ ਐਮਾਜ਼ੋਨ ਫਰੈੱਸ਼ ਸਟੋਰ

08/23/2019 12:44:58 PM

ਨਵੀਂ ਦਿੱਲੀ—ਈ-ਕਾਮਰਸ ਦਿੱਗਜ ਕੰਪਨੀ ਐੈਮਾਜ਼ੋਨ ਆਪਣੇ ਗਾਹਕਾਂ ਲਈ ਇਕ ਨਵੀਂ ਸੁਵਿਧਾ ਲੈ ਕੇ ਆਈ ਹੈ ਜਿਸ ਦੇ ਤਹਿਤ ਤੁਹਾਡੇ ਆਨਲਾਈਨ ਗ੍ਰਾਸਰੀ ਆਰਡਰ ਕਰਨ ਦੇ ਸਿਰਫ ਦੋ ਘੰਟੇ 'ਚ ਹੀ ਡਿਲਿਵਰੀ ਹੋ ਜਾਵੇਗੀ। ਐਮਾਜ਼ੋਨ ਇੰਡੀਆ ਨੇ ਬੰਗਲੁਰੂ 'ਚ ਦੋ ਘੰਟੇ 'ਚ ਡਿਲਿਵਰੀ ਦੇਣ ਵਾਲੇ ਐਮਾਜ਼ੋਨ ਫਰੈੱਸ਼ ਸਟੋਰ ਲਾਂਚ ਕੀਤਾ ਹੈ। 

PunjabKesari
ਨਵੀਂ ਲੱਗੇਗਾ ਡਿਲਿਵਰੀ ਚਾਰਜ
ਇਸ ਦੇ ਰਾਹੀਂ ਲੋਕ ਐਮਾਜ਼ੋਨ ਡਾਟ ਇਨ 'ਤੇ ਰੋਜ਼ਮੱਰਾ ਦੀਆਂ ਜ਼ਰੂਰਤਾਂ ਦਾ ਸਾਮਾਨ ਆਰਡਰ ਕਰ ਸਕਣਗੇ। ਇਹ ਪ੍ਰੋਗਰਾਮ ਪ੍ਰਾਈਸ ਨਾਊ ਦੇ ਤਹਿਤ ਸੰਚਾਲਤ ਹੋਵੇਗਾ ਅਤੇ ਇਸ 'ਚ ਸਵੇਰੇ 6 ਵਜੇ ਤੋਂ ਰਾਤ ਦੇ 12 ਵਜੇ ਤੱਕ ਸਬਜ਼ੀ, ਫਲ, ਗ੍ਰਾਸਰੀ ਵਰਗੇ ਉਤਪਾਦਾਂ ਦੀ ਡਿਲਿਵਰੀ ਹੋਵੇਗੀ। ਪ੍ਰਾਈਸ ਮੈਂਬਰਸ ਨੂੰ ਸਿਰਫ 49 ਰੁਪਏ 'ਚ 2 ਘੰਟੇ ਦੀ ਡਿਲਿਵਰੀ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ ਜੇਕਰ ਤੁਸੀਂ 600 ਰੁਪਏ ਤੋਂ ਜ਼ਿਆਦਾ ਦੀ ਖਰੀਦ ਕਰਦੇ ਹੋ ਤਾਂ ਕੋਈ ਡਿਲਿਵਰੀ ਚਾਰਜ ਨਹੀਂ ਲੱਗੇਗਾ। ਜੇਕਰ ਇਸ ਤੋਂ ਘਟ ਦੀ ਖਰੀਦਾਰੀ ਕਰਦੇ ਹੋ ਤਾਂ 29 ਰੁਪਏ ਹੋਰ ਡਿਲਿਵਰੀ ਚਾਰਜ ਲੱਗੇਗਾ।

PunjabKesari
ਹਜ਼ਾਰਾਂ ਪ੍ਰੋਡੈਕਟਸ ਦੀ ਰੇਂਜ ਉਪਲੱਬਧ
ਅਜੇ ਇਹ ਸੇਵਾ ਸਿਰਫ ਬੰਗਲੁਰੂ 'ਚ ਸ਼ੁਰੂ ਕੀਤੀ ਜਾਵੇਗਾ। ਉਸ ਦੇ ਬਾਅਦ ਹੌਲੀ-ਹੌਲੀ ਹੋਰ ਸ਼ਹਿਰਾਂ ਦੇ ਗਾਹਕਾਂ ਲਈ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਐਮਾਜ਼ੋਨ ਫਰੈੱਸ ਨਾਲ ਗਾਹਕ ਫਲ ਅਤੇ ਸਬਜ਼ੀਆਂ, ਡੇਅਰ, ਚਿਕਨ, ਆਈਸ ਕ੍ਰੀਮ ਦੇ ਨਾਲ ਸਟੈਪਲ, ਪੈਕੇਜਡ ਪਰਸਨਲ ਕੇਅਰ ਅਤੇ ਹੋਮਕੇਅਰ ਦੇ 5,000 ਉਤਪਾਦਾਂ ਦੀ ਰੇਂਜ 'ਚੋਂ ਆਰਡਰ ਕਰ ਸਕਦੇ ਹਨ।

PunjabKesari


Aarti dhillon

Content Editor

Related News