Amazon ਦੇ ਕਰਮਚਾਰੀ 2 ਅਕਤੂਬਰ ਤਕ ਘਰੋਂ ਕਰਨਗੇ ਕੰਮ

Saturday, May 02, 2020 - 02:12 AM (IST)

Amazon ਦੇ ਕਰਮਚਾਰੀ 2 ਅਕਤੂਬਰ ਤਕ ਘਰੋਂ ਕਰਨਗੇ ਕੰਮ

ਨਵੀਂ ਦਿੱਲੀ—ਅਮਰੀਕਾ ਦੀ  Amazon.com Inc ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਕਿ ਜੋ ਕਰਮਚਾਰੀ ਘਰੋਂ ਕੰਮ ਕਰ ਰਹੇ ਹਨ ਉਹ 2 ਅਕਤੂਬਰ ਤਕ ਇਸੇ ਤਰ੍ਹਾਂ ਦੀ ਕੰਮ ਕਰਦੇ ਰਹਿਣਗੇ। ਐਮਾਜ਼ੋਨ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਈਮੇਲ 'ਚ ਦਿੱਤੇ ਬਿਆਨ 'ਚ ਕਿਹਾ ਕਿ ਜੋ ਕਰਮਚਾਰੀ ਘਰੋਂ ਪ੍ਰਭਾਵੀ ਢੰਗ ਨਾਲ ਕੰਮ ਕਰ ਰਹੇ ਹਨ ਉਹ 2 ਅਕਤੂਬਰ ਤਕ ਘਰੋਂ ਹੀ ਕੰਮ ਕਰਨਗੇ। ਹਾਲਾਂਕਿ ਬਿਆਨ 'ਚ ਇਹ ਨਹੀਂ ਦੱਸਿਆ ਗਿਆ ਹੈ ਕਿ ਕੰਪਨੀ ਦੇ ਕੁਲ ਕਰਮਚਾਰੀ ਦੀ ਗਿਣਤੀ ਕਿੰਨੀ ਹੈ ਅਤੇ ਕਿਸ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਇਸ 'ਚ ਕਿਹਾ ਗਿਆ ਹੈ ਕਿ ਕੰਪਨੀ ਉਨ੍ਹਾਂ ਕਰਮਚਾਰੀਆਂ ਲਈ ਸੁਰੱਖਿਆ ਉਪਾਅ 'ਚ ਪੈਸੇ ਖਰਚ ਕਰ ਰਹੀ ਹੈ ਜੋ ਆਫਿਸ ਤੋਂ ਕੰਮ ਕਰਨਾ ਚਾਹੁੰਦੇ ਹਨ। ਬਿਆਨ ਮੁਤਾਬਕ ਆਫਿਸ 'ਚ ਸਮਾਜਿਕ ਦੂਰੀ, ਵਧੀਆ ਸਾਫ-ਸਫਾਈ, ਤਾਪਮਾਨ ਦੀ ਜਾਂਚ ਅਤੇ ਫੇਸ ਕਵਰਿੰਗ ਅਤ ਹੈਂਡ ਸੈਨੇਟਾਈਜ਼ਰ ਦੀ ਉਪਲੱਬਧਤਾ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।

ਨਿਊਯਾਰਕ ਦੇ ਅਟਾਰਨੀ ਜਰਨਲ ਲੇਟੀਟੀਆ ਜੇਮਸ ਨੇ ਪਿਛਲੇ ਹਫਤੇ ਐਮਾਜ਼ੋਨ ਨੂੰ ਦੱਸਿਆ ਕਿ ਵਾਇਰਸ ਦੇ ਪ੍ਰਕੋਪ ਦੌਰਾਨ ਸੁਰੱਖਿਆ ਉਪਾਅ ਅਤੇ ਲੇਬਰ ਪ੍ਰੈਕਟਿਸ ਦਾ ਉਲੰਘਣ ਹੋ ਸਕਦਾ ਹੈ ਕਿਉਂਕਿ ਕੰਪਨੀ ਨੇ ਮਾਰਚ 'ਚ ਵੇਅਰਹਾਊਸ ਪ੍ਰੋਟੈਸਟ ਲੀਡਰ ਨੂੰ ਕੱਢ ਦਿੱਤਾ ਸੀ। ਲਾਕਡਾਊਨ ਕਾਰਣ ਗੋਦਾਮਾਂ ਅਤੇ ਹੋਰ ਸੁਵਿਧਾਵਾਂ 'ਤੇ ਕੰਮ ਕਰਨ ਵਾਲੇ ਲੋਕਾਂ ਨੇ ਡਿਲਿਵਰੀ ਰੋਕ ਦਿੱਤੀ ਹੈ। ਜਦਕਿ ਹੋਰ ਕਰਮਚਾਰੀ ਮਾਰਚ ਤੋਂ ਘਰੋਂ ਕੰਮ ਕਰ ਰਹੇ ਹਨ। ਕੰਪਨੀ ਨੇ ਗੋਦਾਮ ਕਰਮਚਾਰੀਆਂ ਲਈ ਓਵਰਟਾਈਮ ਤਨਖਾਹ ਵਧਾ ਦਿੱਤੀ ਹੈ ਅਤੇ ਪਿਛਲੇ ਮਹੀਨੇ 1,75,000 ਲੋਕਾਂ ਨੂੰ ਕੰਮ 'ਤੇ ਰੱਖਿਆ ਹੈ।


author

Karan Kumar

Content Editor

Related News