Amazon ਅਤੇ Flipkart ਦੀ ਫੈਸਟੀਵਲ ਸੇਲ ਸ਼ੁਰੂ, ਮਿਲਣਗੇ ਬੈਸਟ ਆਫਰਸ ਅਤੇ ਡਿਸਕਾਊਂਟ

Wednesday, Oct 10, 2018 - 02:11 PM (IST)

Amazon ਅਤੇ Flipkart ਦੀ ਫੈਸਟੀਵਲ ਸੇਲ ਸ਼ੁਰੂ, ਮਿਲਣਗੇ ਬੈਸਟ ਆਫਰਸ ਅਤੇ ਡਿਸਕਾਊਂਟ

ਨਵੀਂ ਦਿੱਲੀ — ਤਿਉਹਾਰੀ ਸੀਜ਼ਨ 'ਤੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਫਲਿੱਪਕਾਰਟ ਦੀ ਬਿਗ ਬਿਲੀਅਨ ਡੇਜ਼ ਸੇਲ ਅਤੇ ਐਮਾਜ਼ੋਨ ਦੀ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਸ਼ੁਰੂ ਹੋ ਗਈ ਹੈ। ਐਮਾਜ਼ੋਨ ਦੀ ਸੇਲ 9 ਅਕਤੂਬਰ ਤੋਂ ਹੀ ਪ੍ਰਾਈਮ ਮੈਂਬਰਸ ਲਈ ਸ਼ੁਰੂ ਹੋ ਗਈ ਸੀ, ਪਰ ਜਨਰਲ ਯੂਜ਼ਰਸ ਲਈ ਇਹ ਸੇਲ ਅੱਜ ਤੋਂ ਸ਼ੁਰੂ ਹੋ ਰਹੀ ਹੈ। ਇਸ ਦੌਰਾਨ ਐਮਾਜ਼ੋਨ ਅਤੇ ਫਲਿੱਪਕਾਰਟ ਇਲੈਕਟ੍ਰਾਨਿਕਸ, ਸਮਾਰਟ ਫੈਸ਼ਨ, ਹੋਮ ਅਪਲਾਇੰਸਿਸ ਵਰਗੇ ਉਤਪਾਦਾਂ 'ਤੇ ਆਕਰਸ਼ਕ ਡੀਲ ਆਫਰ ਕਰ ਰਹੀਆਂ ਹਨ।

PunjabKesari

ਫਲਿੱਪਕਾਰਟ ਦੀ ਬਿਗ ਬਿਲੀਅਨ ਡੇਜ਼ ਸੇਲ

ਫਲਿੱਪਕਾਰਟ ਦੀ ਬਿਗ ਬਿਲਿਅਨ ਡੇਜ਼ ਸੇਲ 14 ਅਕਤੂਬਰ ਤੱਕ ਚੱਲੇਗੀ। ਸੇਲ ਵਿਚ ਕੰਪਨੀ ਕਈ ਉਤਪਾਦਾਂ 'ਤੇ 90 ਫੀਸਦੀ ਤੱਕ ਦੀ ਛੋਟ ਦੇ ਰਹੀ ਹੈ। ਸੇਲ ਦੌਰਾਨ ਗਾਹਕਾਂ ਨੂੰ ਕੈਸ਼ਲੈੱਸ ਕ੍ਰੈਡਿਟ ਦੀ ਸੁਵਿਧਾ ਵੀ ਮਿਲੇਗੀ। ਇਸ ਦੇ ਤਹਿਤ ਗਾਹਕ 60,000 ਰੁਪਏ ਤੱਕ ਦੀ ਖਰੀਦਦਾਰੀ ਕਰ ਸਕਦੇ ਹਨ, ਜਿਸ ਦਾ ਭੁਗਤਾਨ ਬਾਅਦ ਵਿਚ ਅਸਾਨ ਕਿਸ਼ਤਾਂ ਨਾਲ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਚੌਣਵੇਂ ਡੈਬਿਟ ਅਤੇ ਕ੍ਰੈਡਿਟ ਕਾਰਡ ਨਾਲ ਬਜਾਜ ਫਿਨਸਰਵ ਵਲੋਂ ਨੋ ਇੰਨਸਟੱਰਸਟ ਈ.ਐੱਮ.ਆਈ. ਅਤੇ 10 ਫੀਸਦੀ ਦਾ ਕੈਸ਼ਬੈਕ ਆਫਰ ਦਾ ਵਿਕਲਪ ਵੀ ਮਿਲੇਗਾ। ਸੇਲ ਦੌਰਾਨ ਪਹਿਲੇ ਦਿਨ ਟੀ.ਵੀ., ਉਪਕਰਣ, ਫਰਨੀਚਰ, ਸਮਾਰਟ ਡਿਵਾਈਸ, ਫੈਸ਼ਨ ਅਤੇ ਦੂਜੇ ਕਈ ਉਤਪਾਦ 'ਤੇ ਵੀ ਆਫਰਸ ਅਤੇ ਛੋਟਾਂ ਮਿਲਣਗੀਆਂ।

ਜਾਣੋ ਡਿਸਕਾਊਂਟ ਆਫਰ

  • ਫੈਸ਼ਨ - 90 ਫੀਸਦੀ ਤੱਕ
  • ਟੀ.ਵੀ. ਅਤੇ ਉਪਕਰਣ - 80 ਫੀਸਦੀ ਤੱਕ
  • ਹੋਮ ਅਤੇ ਫਰਨੀਚਰ - 50-90 ਫੀਸਦੀ ਤੱਕ
  • ਸਪੋਰਟਸ ਅਤੇ ਖਿਡੌਣੇ - 50 ਤੋਂ 90 ਫੀਸਦੀ ਤੱਕ
  • ਸਮਾਰਟ ਡਿਵਾਇਸਿਸ ਅਤੇ ਹੋਰ - 80 ਫੀਸਦੀ ਤੱਕ
  • ਗੈਜੇਟ ਅਤੇ ਅਸੈਸਰੀਜ਼ - 80 ਫੀਸਦੀ ਤੱਕ

PunjabKesari

ਐਮਾਜ਼ੋਨ ਦੀ ਗ੍ਰੇਟ ਇੰਡੀਅਨ ਫੈਸਟੀਵਲ ਸੇਲ

ਐਮਾਜ਼ੋਨ ਦੀ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਪ੍ਰਾਈਮ ਯੂਜ਼ਰਜ਼ ਲਈ ਸ਼ੁਰੂ ਹੋ ਚੁੱਕੀ ਹੈ ਅਤੇ ਇਹ 15 ਅਕਤੂਬਰ ਤੱਕ ਜਾਰੀ ਰਹੇਗੀ। ਐਮਾਜ਼ੋਨ ਦੀ ਸੇਲ ਅੱਜ ਰਾਤ 12 ਵਜੇ ਤੋਂ ਸ਼ੁਰੂ ਹੋ ਜਾਵੇਗੀ। ਹਾਲਾਂਕਿ 12 ਘੰਟੇ ਪਹਿਲਾਂ ਐਮਾਜ਼ੋਨ ਪ੍ਰਾਈਮ ਯੂਜ਼ਰਜ਼ ਇਸ ਸੇਲ ਦਾ ਲਾਭ ਲੈ ਸਕਦੇ ਹਨ। ਪ੍ਰਾਈਮ ਯੂਜ਼ਰਜ਼ ਨੂੰ 2,300 ਰੁਪਏ ਤੱਕ ਦਾ ਕੈਸ਼ਬੈਕ ਮਿਲੇਗਾ। ਇਸ ਦੇ ਨਾਲ ਹੀ ਆਮ ਉਪਭੋਗਤਾ ਨੂੰ 1,650 ਰੁਪਏ ਤੱਕ ਦਾ ਕੈਸ਼ਬੈਕ ਮਿਲੇਗਾ। ਇਸੇ ਤਰ੍ਹਾਂ ਭਾਰਤੀਅ ਸਟੇਟ ਬੈਂਕ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਤੋਂ ਖਰੀਦਦਾਰੀ ਕਰਦੇ ਹੋ ਤਾਂ ਤੁਸੀਂ 10 ਫੀਸਦੀ ਦੀ ਛੋਟ ਲੈ ਸਕਦੇ ਹੋ। ਐਮਾਜ਼ੋਨ ਇਹ ਆਫਰ ਸਮਾਰਟ ਫੋਨ, ਟੀ.ਵੀ., ਫਰਿੱਜ, ਰਸੌਈ ਉਤਪਾਦ, ਫੈਸ਼ਨ, ਇਲੈਕਟ੍ਰਾਨਿਕ ਅਤੇ ਹੋਰ ਸਮਾਨ 'ਤੇ ਦੇ ਰਹੀ ਹੈ।

ਜਾਣੋ ਡਿਸਕਾਊਂਟ ਆਫਰਸ

  • ਫੈਸ਼ਨ - 90 ਫੀਸਦੀ ਤੱਕ ਦਾ ਡਿਸਕਾਊਂਟ ਅਤੇ 15 ਫੀਸਦੀ ਤੱਕ ਦਾ ਕੈਸ਼ਬੈਕ
  • ਹੋਮ ਐਂਡ ਕਿਚਨ - 80 ਫੀਸਦੀ ਤੱਕ ਦਾ ਡਿਸਕਾਊਂਟ
  • ਟੀ.ਵੀ. ਅਤੇ ਉਪਕਰਣ - 85 ਫੀਸਦੀ ਤੱਕ ਦੀ ਛੋਟ
  • ਐਮਾਜ਼ੋਨ ਉਪਕਰਣ - 3,500 ਰੁਪਏ ਤੱਕ ਦੀ ਛੋਟ
  • ਰੋਜ਼ ਦੀਆਂ ਜ਼ਰੂਰਤਾਂ ਵਾਲੇ ਉਤਪਾਦ - 20-50 ਫੀਸਦੀ ਤੱਕ ਦੀ ਛੋਟ
  • ਬੁੱਕ, ਮਨੋਰੰਜਨ ਅਤੇ ਹੋਰ - 60 ਫੀਸਦੀ ਤੱਕ ਦੀ ਛੋਟ
  • ਮੋਬਾਇਲ - ਵੱਖ-ਵੱਖ ਮੋਬਾਇਲ ਦੇ ਹਿਸਾਬ ਨਾਲ ਛੋਟ

Related News