Amazon 10 ਭਾਰਤੀ ਸਟਾਰਟਅਪ ਨੂੰ ਪੂਰੀ ਦੁਨੀਆ ਦੇ ਗਾਹਕਾਂ ਤੱਕ ਪਹੁੰਚਾਉਣ ਲਈ ਕਰੇਗਾ ਮਦਦ

Sunday, Mar 07, 2021 - 03:28 PM (IST)

Amazon 10 ਭਾਰਤੀ ਸਟਾਰਟਅਪ ਨੂੰ ਪੂਰੀ ਦੁਨੀਆ ਦੇ ਗਾਹਕਾਂ ਤੱਕ ਪਹੁੰਚਾਉਣ ਲਈ ਕਰੇਗਾ ਮਦਦ

ਨਵੀਂ ਦਿੱਲੀ – ਐਮਾਜ਼ੋਨ ਗਲੋਬਲ ਸੇਲਿੰਗ ਪ੍ਰਾਪੇਲ ਐਕਸਲਰੇਟਰ ਦੇ ਪ੍ਰੋਗਰਾਮ ’ਚ 120 ਸ਼ਹਿਰਾਂ ਤੋਂ 500 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ’ਚੋਂ 10 ਅਰਜ਼ੀਆਂ ਦੀ ਇਸ ਪ੍ਰੋਗਰਾਮ ਲਈ ਚੋਣ ਕੀਤੀ ਗਈ ਹੈ। ਕੰਪਨੀ ਨੇ ਦੱਸਿਆ ਕਿ ਇਸ ਸਾਲ ਜਨਵਰੀ ’ਚ ਐਮਾਜ਼ੋਨ ਇੰਡੀਆ ਨੇ ਸਟਾਰਟਅਪ ਇੰਡੀਆ ਨਾਲ ਸਾਂਝੇਦਾਰੀ ’ਚ ਅੈਮਾਜ਼ੋਨ ਗਲੋਬਲ ਸੇਲਿੰਗ ਪ੍ਰਾਪੇਲ (ਏ. ਜੀ. ਐੱਸ. ਪੀ.) ਐਕਸਲਰੇਟਰ ਲਾਂਚ ਕੀਤਾ ਸੀ, ਜਿਸ ਦਾ ਟੀਚਾ ਵਿਕਸਿਤ ਹੁੰਦੇ ਹੋਏ ਭਾਰਤੀ ਸਟਾਰਟਅਪਸ ਨੂੰ ਐਮਾਜ਼ੋਨ ਦੇ ਗਲੋਬਲ ਸੇਲਿੰਗ ਪ੍ਰੋਗਰਾਮ ਵਲੋਂ ਪੂਰੀ ਦੁਨੀਆ ਦੇ ਗਾਹਕਾਂ ਤੱਕ ਪਹੁੰਚਾਉਣ ਲਈ ਜ਼ਰੂਰੀ ਸਹਿਯੋਗ ਪ੍ਰਦਾਨ ਕਰਨਾ ਹੈ।

50 ਹਜ਼ਾਰ ਡਾਲਰ ਦੀ ਇਕਵਿਟੀ ਫ੍ਰੀ ਗਰਾਂਟ ਜਿੱਤਣ ਦਾ ਮੌਕਾ

ਇਹ ਐਕਸਲਰੇਟਰ ਪ੍ਰੋਗਰਾਮ ਸਟਾਰਟਅਪਸ ਨੂੰ ਐਮਾਜ਼ੋਨ ਲੀਡਰਸ, ਵੀ. ਸੀ. ਅਤੇ ਸਟਾਰਟਅਪ ਇੰਡੀਆ ਦੇ ਲੀਡਰ ਤੋਂ ਮੈਂਟਰਸ਼ਿਪ ਪਾਉਣ ਦਾ ਮੌਕਾ ਦਿੰਦਾ ਹੈ। ਕੰਪਨੀ ਨੇ ਕਿਹਾ ਕਿ ਸਾਲ 2015 ’ਚ ਲਗਭਗ 100 ਐਕਸਪੋਰਟਰਸ ਨਾਲ ਲਾਂਚ ਕੀਤਾ ਗਿਆ। ਐਮਾਜ਼ੋਨ ਗਲੋਬਲ ਸੇਲਿੰਗ ਵਿਸ਼ਵ ਦੇ ਬਾਜ਼ਾਰਾਂ ’ਚ ਐਕਸਪੋਰਟ ਕਰਨ ’ਚ ਭਾਰਤੀ ਐੱਮ. ਐੱਸ. ਐੱਮ. ਈ. ਨੂੰ ਆਉਣ ਵਾਲੀਆਂ ਰੁਕਾਵਟਾਂ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। 70 ਹਜ਼ਾਰ ਤੋਂ ਵੱਧ ਭਾਰਤੀ ਐਕਸਪੋਰਟਰਸ ਦੁਨੀਆ ਦੇ ਗਾਹਕਾਂ ਨੂੰ ਲੱਖਾਂ ‘ਮੇਡ ਇਨ ਇੰਡੀਆ’ ਉਤਪਾਦਨ ਵੇਚਦੇ ਹਨ। ਇਸ ਪ੍ਰੋਗਰਾਮ ਲਈ ਚੁਣੇ ਗਏ ਬ੍ਰਾਂਡਸ ਨੂੰ ਪਾਰਟਨਰ ਵੀ. ਸੀ. ਫਰਮਾਂ-ਸੇਕਵਾ ਕੈਪੀਟਲ ਇੰਡੀਆ ਅਤੇ ਫਾਇਰਸਾਈਡ ਵੈਂਚਰਸ ਨੂੰ ਆਪਣੇ ਕਾਰੋਬਾਰ ਦਾ ਪ੍ਰਸਤਾਵ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲੇਗਾ ਅਤੇ ਉਹ ਐਮਾਜ਼ੋਨ ਤੋਂ 50 ਹਜ਼ਾਰ ਡਾਲਰ ਦੀ ਇਕਵਿਟੀ ਫ੍ਰੀ ਗਰਾਂਟ ਵੀ ਜਿੱਤ ਸਕਣਗੇ।

ਢਾਈ ਹਫਤਿਆਂ ’ਚ ਹੀ 500 ਤੋਂ ਵੱਧ ਇੰਦਰਾਜ਼

ਐਮਾਜ਼ੋਨ ਇੰਡੀਆ ’ਚ ਗਲੋਬਲ ਟਰੇਡ ਦੇ ਡਾਇਰੈਕਟਰ ਅਭਿਜੀਤ ਕਾਮਰਾ ਨੇ ਕਿਹਾ ਕਿ ਮੈਂ ਐਮਾਜ਼ੋਨ ਗਲੋਬਲ ਸੇਲਿੰਗ ਪ੍ਰੋਪੇਲ ਐਕਸਲਰੇਟਰ ’ਚ ਸਾਰੇ 10 ਚੁਣੇ ਸਟਾਰਟਅਪਸ ਦਾ ਸਵਾਗਤ ਕਰਦਾ ਹਾਂ। ਸਾਨੂੰ ਇਸ ਪ੍ਰੋਗਰਾਮ ਲਈ ਬਿਹਤਰੀਨ ਪ੍ਰਤੀਕਿਰਿਆ ਮਿਲੀ ਅਤੇ ਇਸ ਦੇ ਲਾਂਚ ਦੇ ਢਾਈ ਹਫਤਿਆਂ ’ਚ ਹੀ ਸਾਨੂੰ 500 ਤੋਂ ਵੱਧ ਇੰਦਰਾਜ਼ ਪ੍ਰਾਪਤ ਹੋਏ। ਭਾਰਤੀ ਸਟਾਰਟਅਪਸ ਨੂੰ ਆਪਣੇ ਮੇਡ ਇਨ ਇੰਡੀਆ ਇਨੋਵੇਸ਼ਨ ਅਤੇ ਉੱਦਮਸ਼ੀਲਤਾ ਦੀ ਭਾਵਨਾ ਨੂੰ ਕੌਮਾਂਤਰੀ ਪੱਧਰ ’ਤੇ ਪ੍ਰਦਰਸ਼ਿਤ ਕਰਨ ਦਾ ਇਹ ਇਕ ਸ਼ਾਨਦਾਰ ਮੌਕਾ ਹੈ ਅਤੇ ਇਸ ਰਾਹੀਂ ਉਹ ਆਪਣਾ ਗਲੋਬਲ ਕੰਜਿਊਮਰ ਬ੍ਰਾਂਡ ਸਥਾਪਿਤ ਕਰ ਸਕਣਗੇ। ਸਾਨੂੰ ਉਨ੍ਹਾਂ ਦੇ ਇਸ ਸਫਰ ਦਾ ਸਾਥੀ ਬਣਨ ਦੀ ਬਹੁਤ ਖੁਸ਼ੀ ਹੈ।


author

Harinder Kaur

Content Editor

Related News