ਵਾਰਾਣਸੀ-ਭੁਵਨੇਸ਼ਵਰ ਦੇ ਵਿਚਕਾਰ 31 ਜਨਵਰੀ ਤੋਂ ਉਡਾਣ ਸੇਵਾ ਸ਼ੁਰੂ ਕਰੇਗੀ ਇਲਾਇੰਸ ਏਅਰ

01/28/2020 4:52:37 PM

ਭੁਵਨੇਸ਼ਵਰ—ਏਅਰ ਇੰਡੀਆ ਦੀ ਪੂਰਨ ਅਗਵਾਈ ਵਾਲੀ ਇਲਾਇੰਸ ਏਅਰ ਭੁਵਨੇਸ਼ਵਰ ਅਤੇ ਵਾਰਾਣਸੀ ਦੇ ਵਿਚਕਾਰ 31 ਜਨਵਰੀ ਤੋਂ ਦੈਨਿਕ ਸਿੱਧੀ ਉਡਾਣ ਸੇਵਾ ਸ਼ੁਰੂ ਕਰੇਗੀ। ਇਕ ਅਧਿਕਾਰੀ ਨੇ ਇਹ ਗੱਲ ਕਹੀ। ਬੀਜੂ ਪਟਨਾਇਕ ਕੌਮਾਂਤਰੀ ਹਵਾਈ ਅੱਡਾ (ਬੀ.ਪੀ.ਆਈ.ਏ.) ਦੇ ਨਿਰਦੇਸ਼ਕ ਵੀ.ਵੀ. ਰਾਓ ਨੇ ਕਿਹਾ ਕਿ ਏਅਰਲਾਈਨ ਨੇ ਇਸ ਮਾਰਗ 'ਤੇ 70 ਸੀਟਾਂ ਵਾਲਾ ਜਹਾਜ਼ ਲਗਾਇਆ ਹੈ। ਅਧਿਕਾਰੀ ਨੇ ਕਿਹਾ ਕਿ ਇਲਾਇੰਸ ਏਅਰ ਦੀ ਉਡਾਣ ਗਿਣਤੀ 91-747 ਦੁਪਹਿਰ 12 ਵੱਜ ਕੇ 15 ਮਿੰਟ 'ਤੇ ਭੁਵਨੇਸ਼ਵਰ ਤੋਂ ਰਵਾਨਾ ਹੋਵੇਗੀ ਅਤੇ ਦੋ ਵੱਜ ਕੇ ਪੰਜ ਮਿੰਟ 'ਤੇ ਵਾਰਾਣਸੀ ਪਹੁੰਚੇਗੀ। ਇਸ ਤਰ੍ਹਾਂ ਉਡਾਣ ਗਿਣਤੀ 91-748 ਦੁਪਹਿਰ ਢਾਈ ਵਜੇ ਵਾਰਾਣਸੀ ਤੋਂ ਉਡਾਣ ਭਰੇਗੀ ਅਤੇ ਚਾਰ ਵੱਜ ਕੇ 20 ਮਿੰਟ 'ਤੇ ਭੁਵਨੇਸ਼ਵਰ ਪਹੁੰਚੇਗੀ। ਦੋਵਾਂ ਸ਼ਹਿਰਾਂ ਦੇ ਵਿਚਕਾਰ ਯਾਤਰਾ ਦਾ ਕਿਰਾਇਆ 3,470 ਰੁਪਏ ਹੋਵੇਗਾ।


Aarti dhillon

Content Editor

Related News