ਇਲਾਹਾਬਾਦ ਬੈਂਕ ਗਾਹਕਾਂ ਨੂੰ ਰਾਹਤ, ਸੋਮਵਾਰ ਤੋਂ ਘੱਟ ਹੋਣ ਜਾ ਰਿਹੈ ਇਹ ਬੋਝ

10/12/2019 3:27:58 PM

ਨਵੀਂ ਦਿੱਲੀ— ਇਲਾਹਾਬਾਦ ਬੈਂਕ ਦੇ ਲੋਨ ਗਾਹਕਾਂ ਲਈ ਰਾਹਤ ਦੀ ਖਬਰ ਹੈ। ਬੈਂਕ ਨੇ MCLR 'ਚ 5 ਬੇਸਿਸ ਅੰਕ ਯਾਨੀ 0.05 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ, ਜੋ ਸੋਮਵਾਰ ਤੋਂ ਲਾਗੂ ਹੋ ਜਾਵੇਗੀ। ਸਰਕਾਰੀ ਖੇਤਰ ਦੇ ਇਲਾਹਾਬਾਦ ਬੈਂਕ ਨੇ ਇਕ ਸਾਲ ਦਾ MCLR 8.40 ਤੋਂ ਘਟਾ ਕੇ 8.35 ਫੀਸਦੀ ਕਰ ਦਿੱਤਾ ਹੈ। ਇਸ ਨਾਲ MCLR ਆਧਾਰਿਤ ਸਭ ਤਰ੍ਹਾਂ ਦੇ ਲੋਨ ਸਸਤੇ ਹੋਣਗੇ ਕਿਉਂਕਿ ਜ਼ਿਆਦਾਤਰ ਪ੍ਰਚੂਨ ਲੋਨ ਦੀ ਦਰ ਇਕ ਸਾਲ ਵਾਲੇ MCLR ਨਾਲ ਲਿੰਕਡ ਹੁੰਦੀ ਹੈ। ਬੈਂਕ ਨੇ ਕਿਹਾ ਕਿ ਸੋਧੇ ਹੋਏ ਰੇਟ 14 ਅਕਤੂਬਰ (ਸੋਮਵਾਰ) ਤੋਂ ਲਾਗੂ ਹੋਣਗੇ।

 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਾਲ ਹੀ 'ਚ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਲੋਨ ਦਰਾਂ 'ਚ ਕਟੌਤੀ ਕੀਤੀ ਸੀ। SBI ਨੇ MCLR 'ਚ ਬੀਤੇ ਵੀਰਵਾਰ 0.10 ਫੀਸਦੀ ਕਮੀ ਕੀਤੀ ਸੀ।
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ 4 ਅਕਤੂਬਰ ਨੂੰ ਪ੍ਰਮੁੱਖ ਨੀਤੀਗਤ ਦਰ ਯਾਨੀ ਰੇਪੋ ਰੇਟ 'ਚ ਕੀਤੀ ਗਈ 0.25 ਫੀਸਦੀ ਦੀ ਕਟੌਤੀ ਮਗਰੋਂ ਬੈਂਕਾਂ ਨੇ ਲੋਨ ਦਰਾਂ 'ਚ ਕਮੀ ਕਰਨੀ ਸ਼ੁਰੂ ਕੀਤੀ ਹੈ। ਆਰ. ਬੀ. ਆਈ. ਇਸ ਸਾਲ ਲਗਾਤਾਰ ਪੰਜ ਵਾਰ ਪ੍ਰਮੁੱਖ ਨੀਤੀਗਤ ਦਰ ਯਾਨੀ ਰੇਪੋ ਰੇਟ 'ਚ ਕਟੌਤੀ ਕਰ ਚੁੱਕਾ ਹੈ। ਇਸ 'ਚ ਕੁੱਲ ਮਿਲਾ ਕੇ 1.35 ਫੀਸਦੀ ਦੀ ਕਮੀ ਹੋ ਚੁੱਕੀ ਹੈ ਅਤੇ ਇਹ ਇਸ ਵਕਤ 5.15 ਫੀਸਦੀ 'ਤੇ ਹੈ। ਉੱਥੇ ਹੀ, ਭਾਰਤੀ ਸਟੇਟ ਬੈਂਕ ਹੁਣ ਹੋਮ ਲੋਨ 'ਤੇ ਪ੍ਰੋਸੈਸਿੰਗ ਫੀਸ ਲਵੇਗਾ। ਇਸ ਤੋਂ ਪਹਿਲਾਂ ਬੈਂਕ ਨੇ ਇਕ ਪੇਸ਼ਕਸ਼ ਕੀਤੀ ਸੀ, ਜਿਸ ਮੁਤਾਬਕ 31 ਦਸੰਬਰ 2019 ਤਕ ਹੋਮ ਲੋਨ 'ਤੇ ਪ੍ਰੋਸੈਸਿੰਗ ਫੀਸ ਨਹੀਂ ਸੀ ਲੱਗਣੀ ਪਰ ਹੁਣ ਐੱਸ. ਬੀ. ਆਈ. ਨੇ ਇਸ ਪੇਸ਼ਕਸ਼ ਦਾ ਸਮਾਂ ਘਟਾ ਕੇ 15 ਅਕਤੂਬਰ ਕਰ ਦਿੱਤਾ ਹੈ।


Related News