ਇਸ ਬੈਂਕ 'ਚ ਹੈ ਖਾਤਾ ਤਾਂ ਬਦਲ ਲਓ ਚੈੱਕਬੁੱਕ, ਜਲਦ ਹੋਣ ਜਾ ਰਹੇ ਹਨ ਬੇਕਾਰ

08/03/2021 4:29:12 PM

ਨਵੀਂ ਦਿੱਲੀ- ਇਲਾਹਾਬਾਦ ਬੈਂਕ ਦਾ ਰਲੇਵਾਂ ਇੰਡੀਅਨ ਬੈਂਕ ਵਿਚ ਹੋ ਚੁੱਕਾ ਹੈ, ਜੋ ਪਿਛਲੇ ਸਾਲ ਅਪ੍ਰੈਲ ਤੋਂ ਪ੍ਰਭਾਵੀ ਹੋਇਆ ਸੀ, ਯਾਨੀ ਇਲਾਹਾਬਾਦ ਬੈਂਕ ਦੀਆਂ ਸਾਰੀਆਂ ਸ਼ਾਖਾਵਾਂ ਇੰਡੀਅਨ ਬੈਂਕ ਦੀਆਂ ਸ਼ਾਖਾਵਾਂ ਦੇ ਤੌਰ 'ਤੇ ਕੰਮ ਕਰ ਰਹੀਆਂ ਹਨ, ਯਾਨੀ ਇਲਾਹਾਬਾਦ ਬੈਂਕ ਦੇ ਖਾਤਾਧਾਰਕ ਹੁਣ ਇੰਡੀਅਨ ਬੈਂਕ ਦੇ ਹਨ।

ਇੰਡੀਅਨ ਬੈਂਕ ਨੇ ਇਕ ਟਵੀਟ ਕਰਕੇ ਸੂਚਨਾ ਦਿੱਤੀ ਹੈ ਕਿ ਇਲਾਹਾਬਾਦ ਬੈਂਕ ਦਾ ਪੁਰਾਣਾ ਐੱਮ. ਆਈ. ਸੀ. ਆਰ. ਕੋਡ ਅਤੇ ਚੈੱਕਬੁਕ ਸਿਰਫ਼ 30 ਸਤੰਬਰ 2021 ਤੱਕ ਹੀ ਕੰਮ ਕਰਨਗੇ। ਪਹਿਲੀ ਅਕਤੂਬਰ 2021 ਤੋਂ ਇਹ ਕੋਡ ਤੇ ਚੈੱਕਬੁੱਕ ਇਨਵੈਲਿਡ ਹੋ ਜਾਣਗੇ।

 

ਬੈਂਕ ਨੇ ਕਿਹਾ ਹੈ ਕਿ ਬਿਨਾਂ ਕਿਸੇ ਰੁਕਾਵਟ ਦੇ ਬੈਂਕਿੰਗ ਲੈਣ-ਦੇਣ ਜਾਰੀ ਰੱਖਣ ਲਈ ਖਾਤਾਧਾਰਕ ਪਹਿਲੀ ਅਕਤੂਬਰ 2021 ਤੋਂ ਪਹਿਲਾਂ ਚੈੱਕਬੁੱਕ ਲੈ ਲੈਣ। ਬੈਂਕ ਦਾ ਕਹਿਣਾ ਹੈ ਕਿ ਖਾਤਾਧਾਰਕ ਨਵੀਂ ਚੈੱਕਬੁਕ ਲਈ ਸ਼ਾਖਾ ਵਿਚ ਜਾ ਸਕਦੇ ਹਨ ਜਾਂ ਫਿਰ ਇੰਟਰਨੈੱਟ ਬੈਂਕਿੰਗ ਜਾਂ ਮੋਬਾਇਲ ਬੈਂਕ ਜ਼ਰੀਏ ਵੀ ਅਪਲਾਈ ਕਰ ਸਕਦੇ ਹਨ ਪਰ ਇਹ ਕੰਮ 1 ਅਕਤੂਬਰ ਤੋਂ ਪਹਿਲਾਂ ਕਰ ਲੈਣਾ ਜ਼ਰੂਰੀ ਹੈ। ਐੱਮ. ਆਈ. ਸੀ. ਆਰ. ਕੋਡ ਚੈੱਕ 'ਤੇ ਹੁੰਦਾ ਹੈ। ਇਹ ਚੈੱਕ ਦੀ ਜਲਦ ਪ੍ਰੋਸੈਸਿੰਗ ਤੇ ਸੇਟੈਲਮੈਂਟ ਵਿਚ ਮਦਦ ਕਰਦਾ ਹੈ।


Sanjeev

Content Editor

Related News