ਇਲਾਹਾਬਾਦ ਬੈਂਕ ਦਾ ਤੀਜੀ ਤਿਮਾਹੀ ਦਾ ਘਾਟਾ ਵਧ ਕੇ 1,987 ਕਰੋੜ ਰੁਪਏ ''ਤੇ

02/12/2020 10:58:16 AM

ਕੋਲਕਾਤਾ—ਜਨਤਕ ਖੇਤਰ ਦੇ ਇਲਾਹਾਬਾਦ ਬੈਂਕ ਦਾ ਚਾਲੂ ਵਿੱਤੀ ਸਾਲ ਦੀ ਦਸੰਬਰ 2019 ਨੂੰ ਖਤਮ ਤਿਮਾਹੀ ਦਾ ਸ਼ੁੱਧ ਲਾਭ ਵਧ ਕੇ 1,987 ਕਰੋੜ ਰੁਪਏ ਹੋ ਗਿਆ ਹੈ। ਇਕ ਸਾਲ ਪਹਿਲਾਂ ਸਮਾਨ ਤਿਮਾਹੀ 'ਚ 769 ਕਰੋੜ ਰੁਪਏ ਸੀ। ਤਿਮਾਹੀ ਦੇ ਦੌਰਾਨ ਬੈਂਕ ਦਾ ਕਾਰੋਬਾਰ ਵਧ ਕੇ 3.93 ਲੱਖ ਕਰੋੜ ਰੁਪਏ ਰਿਹਾ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 3.67 ਲੱਖ ਕਰੋੜ ਰੁਪਏ ਸੀ। ਬੈਂਕ ਦੇ ਪ੍ਰਬੰਧ ਕਵਰੇਜ ਅਨੁਪਾਤ 82.42 ਫੀਸਦੀ ਰਿਹਾ, ਜੋ ਇਕ ਸਾਲ ਪਹਿਲਾਂ ਸਮਾਨ ਤਿਮਾਹੀ 'ਚ 69.64 ਫੀਸਦੀ ਸੀ। ਤਿਮਾਹੀ ਦੌਰਾਨ ਬੈਂਕ ਦੀਆਂ ਸ਼ੁੱਧ ਗੈਰ ਲਾਗੂ ਅਸਾਮੀਆਂ (ਐੱਨ.ਪੀ.ਏ.) ਘੱਟ ਕੇ 5.13 ਫੀਸਦੀ 'ਤੇ ਆ ਗਈ, ਜੋ ਇਕ ਸਾਲ ਪਹਿਲਾਂ ਸਮਾਨ ਤਿਮਾਹੀ 'ਚ 7.70 ਫੀਸਦੀ ਸੀ। ਉੱਧਰ ਬੈਂਕ ਦਾ ਕੁੱਲ ਐੱਨ.ਪੀ.ਏ. ਵਧ ਕੇ 18.93 ਫੀਸਦੀ 'ਤੇ ਪਹੁੰਚ ਗਿਆ, ਜੋ ਇਕ ਸਾਲ ਪਹਿਲਾਂ ਸਮਾਨ ਤਿਮਾਹੀ 'ਚ 17.81 ਫੀਸਦੀ ਸੀ।


Aarti dhillon

Content Editor

Related News