EPFO ਦੇ ਪੋਰਟਲ ’ਤੇ ਹੁਣ ਇਕ ਹੀ ਲੋਗਇਨ ਨਾਲ ਮਿਲ ਜਾਣਗੀਆਂ ਸਾਰੀਆਂ ਜ਼ਰੂਰੀ ਸੇਵਾਵਾਂ : ਮਾਂਡਵੀਆ
Friday, Sep 19, 2025 - 05:25 AM (IST)

ਨਵੀਂ ਦਿੱਲੀ (ਭਾਸ਼ਾ) - ਸੇਵਾਮੁਕਤੀ ਫੰਡ ਸੰਸਥਾ ਈ. ਪੀ. ਐੱਫ. ਓ. ਦੇ 7 ਕਰੋੜ ਤੋਂ ਵੱਧ ਸ਼ੇਅਰਧਾਰਕਾਂ ਨੂੰ ਹੁਣ ਇਕ ਹੀ ਪੋਰਟਲ ’ਤੇ ਸਾਰੀਆਂ ਪ੍ਰਮੁੱਖ ਸੇਵਾਵਾਂ ਅਤੇ ਆਪਣੇ ਖਾਤੇ ਨਾਲ ਜੁੜੀਆਂ ਜਾਣਕਾਰੀਆਂ ਸਿੰਗਲ ਲੋਗਇਨ ਜ਼ਰੀਏ ਮਿਲ ਜਾਣਗੀਆਂ। ਕਿਰਤ ਮੰਤਰੀ ਮਨਸੁਖ ਮਾਂਡਵੀਆ ਨੇ ਇਹ ਜਾਣਕਾਰੀ ਦਿੱਤੀ।
ਮਾਂਡਵੀਆ ਨੇ ਇੱਥੇ ਕਿਹਾ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਨੇ ਆਪਣੇ ਮੈਂਬਰਾਂ ਨੂੰ ਜ਼ਿਆਦਾ ਪਾਰਦਰਸ਼ੀ, ਸਰਲ ਅਤੇ ਯੂਜ਼ਰ ਅਨੁਕੂਲ ਸੇਵਾਵਾਂ ਦੇਣ ਲਈ ਕਈ ਸੁਧਾਰ ਕੀਤੇ ਹਨ।