ਅਲੀਬਾਬਾ ਦੀ ''ਸਿੰਗਲਸ ਡੇ'' ''ਚ ਹੋਈ 38.38 ਅਰਬ ਡਾਲਰ ਦੀ ਰਿਕਾਰਡ ਵਿਕਰੀ

11/12/2019 1:28:55 PM

ਹਾਂਗਝੋਊ—ਅਮਰੀਕਾ ਅਤੇ ਚੀਨ ਦੇ ਵਿਚਕਾਰ ਵਧਦੇ ਵਪਾਰ ਤਣਾਅ ਅਤੇ ਅਰਥਵਿਵਸਥਾ 'ਚ ਸੁਸਤੀ ਦੀਆਂ ਚਿੰਤਾਵਾਂ ਦੇ ਵਿਚਕਾਰ ਈ-ਵਪਾਰਕ ਕੰਪਨੀ ਅਲੀਬਾਬਾ ਦੀ 'ਸਿੰਗਲਸ ਡੇ ਵਿਕਰੀ' 'ਚ 38.38 ਅਰਬ ਡਾਲਰ ਦੀ ਰਿਕਾਰਡ ਵਿਕਰੀ ਦਰਜ ਕੀਤੀ ਗਈ। ਅਲੀਬਾਬਾ ਗਰੁੱਪ ਦੇ ਵੱਖ-ਵੱਖ ਵਿਕਰੀ ਪਲੇਟਫਾਰਮ 'ਚ ਸਿਰਫ 29.45 ਸੈਂਕਿੰਡ 'ਚ 10 ਅਰਬ ਡਾਲਰ ਦੀ ਵਿਕਰੀ ਦਰਜ ਕੀਤੀ ਗਈ। ਇਸ ਸੰਸਾਰਕ ਵਿਕਰੀ ਤਿਉਹਾਰ ਨੇ 16 ਘੰਟੇ 31 ਮਿੰਟ 'ਚ ਹੀ ਪਿਛਲੇ ਸਾਲ ਦੇ ਵਿਕਰੀ ਰਿਕਾਰਡ ਨੂੰ ਤੋੜ ਦਿੱਤਾ।
ਸਿੰਗਲ ਡੇ ਵਿਕਰੀ ਦੇ ਇਸ ਪ੍ਰੋਗਰਾਮ 'ਚ 24 ਘੰਟੇ ਦੇ ਖਤਮ ਹੋਣ ਦੇ ਬਾਅਦ 268.4 ਅਰਬ ਆਰ.ਐੱਮ.ਬੀ. (ਚੀਨੀ ਮੁਦਰਾ) ਭਾਵ 38,379 ਅਰਬ ਡਾਲਰ ਦੀ ਰਿਕਾਰਡ ਵਿਕਰੀ ਦਰਜ ਕੀਤੀ ਗਈ। ਅਲੀਬਾਬਾ ਨੇ ਦੱਸਿਆ ਕਿ ਸਾਲ ਦਰ ਸਾਲ ਆਧਾਰ 'ਤੇ ਇਸ ਵਿਕਰੀ 'ਚ 25.7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਜਦੋਂ ਕਿ ਇਸ 'ਚ ਡਿਲਿਵਰੀ ਆਰਡਰ ਦੀ ਗਿਣਤੀ 1,292 ਅਰਬ 'ਤੇ ਪਹੁੰਚ ਗਈ। ਅਮਰੀਕਾ ਅਤੇ ਚੀਨ ਦੇ ਵਿਚਕਾਰ ਜਾਰੀ ਵਪਾਰ ਤਣਾਅ ਦੇ ਵਿਚਕਾਰ ਅਲੀਬਾਬਾ ਦੀ ਇਸ ਸੰਸਾਰਕ ਵਿਕਰੀ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ।
ਅਲੀਬਾਬਾ ਦੇ ਟੀਮਾਲ ਪਲੇਟਫਾਰਮ ਅਤੇ ਤਾਓਬਾਓ ਦੇ ਪ੍ਰਧਾਨ ਫੈਨ ਜਿਯਾਂਗ ਨੇ ਕਿਹਾ ਕਿ ਅਸੀਂ ਨਵੀਂ ਵਿਕਰੀ ਅਤੇ ਗਾਹਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਚੰਗਾ ਵਾਧਾ ਦਰਜ ਕੀਤਾ ਗਿਆ ਹੈ। ਅਲੀਬਾਬਾ ਦਾ ਟੀਮਾਲ ਪਲੇਟਫਾਰਮ ਚੀਨੀ ਅਤੇ ਕੌਮਾਂਤਰੀ ਪੱਧਰ ਦੇ ਬ੍ਰਾਂਡ ਅਤੇ ਖੁਦਰਾ ਵਿਕਰੇਤਾਵਾਂ ਲਈ ਚੀਨ ਦੀ ਕੰਪਨੀ ਤੋਂ ਗਾਹਕਾਂ (ਬੀ.ਟੂ.ਸੀ.) ਨੂੰ ਵਿਕਰੀ ਕਰਨ ਵਾਲਾ ਸਭ ਤੋਂ ਵੱਡਾ ਮਾਰਕਿਟਪਲੇਟ ਹੈ। ਇਸ ਤਰ੍ਹਾਂ ਤਾਓਬਾਓ ਚੀਨ ਦੇ ਪ੍ਰਮੁੱਖ ਆਨਲਾਈਨ ਵਿਕਰੀ ਵੈੱਬਸਾਈਟ ਹੈ। ਇਸ ਦਾ ਮਾਲਕਾਨਾ ਹੱਕ ਅਲੀਬਾਬਾ ਦੇ ਕੋਲ ਹੈ।


Aarti dhillon

Content Editor

Related News