Alibaba ਦੇ ਸੰਸਥਾਪਕ Jack Ma ਪਰਤੇ ਚੀਨ, ਅਚਾਨਕ ਹੋ ਗਏ ਸਨ ਗ਼ਾਇਬ

Tuesday, Mar 28, 2023 - 02:12 PM (IST)

Alibaba ਦੇ ਸੰਸਥਾਪਕ Jack Ma ਪਰਤੇ ਚੀਨ, ਅਚਾਨਕ ਹੋ ਗਏ ਸਨ ਗ਼ਾਇਬ

ਨਵੀਂ ਦਿੱਲੀ - ਅਲੀਬਾਬਾ ਦੇ ਸੰਸਥਾਪਕ ਜੈਕ ਮਾ ਇਕ ਸਾਲ ਬਾਅਦ ਮੁੜ ਚੀਨ ਪਰਤੇ ਆਏ ਹਨ। ਜੈਕ ਮਾ ਲੰਬੇ ਸਮੇਂ ਤੋਂ ਚੀਨ ਤੋਂ ਲਾਪਤਾ ਸਨ। ਸਰਕਾਰ ਦੀ ਆਲੋਚਨਾ ਕਰਨ ਤੋਂ ਬਾਅਦ ਉਹ ਅਚਾਨਕ ਗਾਇਬ ਹੋ ਗਿਆ ਸੀ। ਹੁਣ ਜੈਕ ਮਾ ਆਪਣੇ ਦੇਸ਼ ਪਰਤ ਆਏ ਹਨ। ਜਿਵੇਂ ਹੀ ਉਹ ਵਾਪਸ ਪਰਤਿਆ ਤਾਂ ਕੰਪਨੀ ਦੇ ਸ਼ੇਅਰਾਂ 'ਚ ਤੇਜ਼ੀ ਦਿਖਾਈ ਦਿੱਤੀ। ਜੈਕ ਮਾ ਚੀਨ ਦੇ ਸਭ ਤੋਂ ਵੱਡੇ ਕਾਰੋਬਾਰੀਆਂ ਵਿੱਚੋਂ ਇੱਕ ਹਨ। ਉਹ ਲੰਬੇ ਸਮੇਂ ਤੋਂ ਚੀਨ ਤੋਂ ਲਾਪਤਾ ਸੀ। ਜੈਕ ਮਾ ਲਗਭਗ ਇਕ ਸਾਲ ਤੱਕ ਚੀਨ ਤੋਂ ਲਾਪਤਾ ਰਹਿਣ ਤੋਂ ਬਾਅਦ ਹੁਣ ਵਾਪਸ ਆ ਗਿਆ ਹੈ। ਹਾਲਾਂਕਿ ਉਸ ਦੇ ਗਾਇਬ ਹੋਣ ਦਾ ਕੋਈ ਕਾਰਨ ਨਹੀਂ ਪਤਾ ਲੱਗਿਆ ਹੈ।

ਇਹ ਵੀ ਪੜ੍ਹੋ : PAN-Adhaar ਲਿੰਕ ਨਾ ਕੀਤੇ ਤਾਂ ਨਹੀਂ ਕਰ ਸਕੋਗੇ ਇਹ ਜ਼ਰੂਰੀ ਕੰਮ

ਸਾਲ 2021 'ਚ ਜੈਕ ਮਾ ਚੀਨ ਤੋਂ ਅਚਾਨਕ ਲਾਪਤਾ ਹੋ ਗਏ ਸਨ। ਕਦੇ ਉਸ ਨੂੰ ਜਾਪਾਨ ਅਤੇ ਕਦੇ ਥਾਈਲੈਂਡ ਅਤੇ ਆਸਟ੍ਰੇਲੀਆ ਵਿਚ ਦੇਖਿਆ ਗਿਆ। ਚੀਨ ਦੇ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਹੁਣ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਜੈਕ ਮਾ ਵਾਪਸ ਆ ਗਿਆ ਹੈ। ਦੱਸਿਆ ਗਿਆ ਸੀ ਕਿ ਚੀਨ ਸਰਕਾਰ ਨਾਲ ਝਗੜੇ ਕਾਰਨ ਉਹ ਗਾਇਬ ਹੋ ਗਿਆ ਸੀ। ਉਸ ਨੇ ਚੀਨ ਸਰਕਾਰ ਦੀਆਂ ਨੀਤੀਆਂ ਵਿਰੁੱਧ ਆਵਾਜ਼ ਉਠਾਈ ਸੀ, ਜਿਸ ਤੋਂ ਬਾਅਦ ਉਹ ਅਚਾਨਕ ਗਾਇਬ ਹੋ ਗਿਆ।

ਇਕ ਸਾਲ ਬਾਅਦ ਉਹ ਅਚਾਨਕ ਦੁਬਾਰਾ ਚੀਨ ਪਰਤ ਆਇਆ ਹੈ। ਚੀਨ 'ਚ ਵਾਪਸੀ ਤੋਂ ਬਾਅਦ ਅਲੀਬਾਬਾ ਦੇ ਸ਼ੇਅਰਾਂ 'ਚ 4 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਹਾਲਾਂਕਿ, ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਜੈਕ ਮਾ ਕਦੋਂ ਚੀਨ ਪਰਤਿਆ, ਉਹ ਕਿੱਥੇ ਲਾਪਤਾ ਸੀ ਅਤੇ ਕਿਉਂ ਲਾਪਤਾ ਹੋਇਆ। ਜਦੋਂ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਉਸ ਨੂੰ ਇਕ ਸਕੂਲ ਵਿਚ ਦੇਖਿਆ ਗਿਆ ਸੀ, ਜਿੱਥੇ ਉਹ ਬੱਚਿਆਂ ਨਾਲ ਚੈਟਜੀਪੀਟੀ ਤਕਨਾਲੋਜੀ 'ਤੇ ਚਰਚਾ ਕਰ ਰਿਹਾ ਸੀ। ਚੀਨ ਪਰਤਣ ਤੋਂ ਬਾਅਦ ਉਨ੍ਹਾਂ ਨੇ ਕਲਾ ਮੇਲੇ ਆਰਟ ਬੇਸਲ ਦਾ ਦੌਰਾ ਕੀਤਾ।

ਇਹ ਵੀ ਪੜ੍ਹੋ : 31 ਮਾਰਚ ਤੋਂ ਪਹਿਲਾਂ ਫਾਈਲ ਕਰੋ ਅੱਪਡੇਟ ਕੀਤੀ ਇਨਕਮ ਟੈਕਸ ਰਿਟਰਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News