Akasa Airline ਖਰੀਦੇਗੀ ਚਾਰ ਹੋਰ ਬੋਇੰਗ 737 ਮੈਕਸ ਜਹਾਜ਼ , ਸਾਲ ਦੇ ਅੰਤ ਤੱਕ ਅੰਤਰਰਾਸ਼ਟਰੀ ਸੰਚਾਲਨ ਦਾ ਟੀਚਾ
Thursday, Jun 22, 2023 - 03:45 PM (IST)
ਨਵੀਂ ਦਿੱਲੀ : ਏਅਰਲਾਈਨ ਕੰਪਨੀ ਅਕਾਸਾ ਏਅਰ ਚਾਰ ਹੋਰ ਬੋਇੰਗ 737 ਮੈਕਸ ਜਹਾਜ਼ ਖਰੀਦੇਗੀ। ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ, ਕੰਪਨੀ ਨੇ ਕਿਹਾ ਕਿ ਆਪਣੀ ਵਿਸਤਾਰ ਯੋਜਨਾ ਦੇ ਹਿੱਸੇ ਵਜੋਂ, ਉਹ ਇਸ ਸਾਲ ਤਿੰਨ ਅੰਕਾਂ (ਯਾਨੀ 100 ਤੋਂ ਵੱਧ) ਜਹਾਜ਼ਾਂ ਦਾ ਆਰਡਰ ਕਰੇਗੀ। ਕੰਪਨੀ ਨੇ ਕਿਹਾ ਕਿ ਇਹ ਚਾਰ ਜਹਾਜ਼ 72 ਬੋਇੰਗ 737 ਮੈਕਸ ਜਹਾਜ਼ਾਂ ਦੇ ਆਰਡਰ ਤੋਂ ਇਲਾਵਾ ਹਨ। ਇਹ ਐਲਾਨ ਪੈਰਿਸ ਏਅਰ ਸ਼ੋਅ ਦੌਰਾਨ ਕੀਤਾ ਗਿਆ।
ਇਹ ਵੀ ਪੜ੍ਹੋ : ਟਾਟਾ ਪਾਵਰ ਦੇਸ਼ ਦਾ ਸਭ ਤੋਂ ਆਕਰਸ਼ਕ ਰੋਜ਼ਗਾਰਦਾਤਾ ਬ੍ਰਾਂਡ, ਜਾਣੋ ਕਿਹੜਾ ਹੈ ਦੂਜੇ ਸਥਾਨ ’ਤੇ
ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ, "ਇਹ ਚਾਰ ਜਹਾਜ਼ ਪਹਿਲਾਂ ਤੋਂ ਆਰਡਰ ਕੀਤੇ 72 ਜਹਾਜ਼ਾਂ ਤੋਂ ਇਲਾਵਾ ਹਨ, ਜਿਸ ਨਾਲ ਕੁੱਲ ਜਹਾਜ਼ਾਂ ਦੀ ਗਿਣਤੀ 76 ਹੋ ਗਈ ਹੈ, ਜਿਸ ਵਿਚ 23 737-8 ਅਤੇ 53 ਉੱਚ-ਸਮਰੱਥਾ ਵਾਲੇ 737-8-200 ਜਹਾਜ਼ ਸ਼ਾਮਲ ਹਨ।" ਕੰਪਨੀ ਨੇ ਕਿਹਾ, "ਅਕਾਸਾ ਏਅਰ ਦਾ ਉਦੇਸ਼ 2023 ਦੇ ਅੰਤ ਤੱਕ ਅੰਤਰਰਾਸ਼ਟਰੀ ਸੰਚਾਲਨ ਸ਼ੁਰੂ ਕਰਨਾ ਹੈ।"
ਅਕਾਸਾ ਏਅਰ ਦੇ ਸੰਸਥਾਪਕ ਅਤੇ ਸੀਈਓ ਵਿਨੈ ਦੂਬੇ ਨੇ ਕਿਹਾ ਕਿ ਕੰਪਨੀ ਆਪਣੇ ਅੰਤਰਰਾਸ਼ਟਰੀ ਸੰਚਾਲਨ ਨੂੰ ਸਮਰਥਨ ਦੇਣ ਲਈ ਚਾਰ ਹੋਰ ਬੋਇੰਗ 737-8 ਨੂੰ ਜੋੜਨ ਲਈ ਬਹੁਤ ਉਤਸ਼ਾਹਿਤ ਹੈ। ਇਸ ਨਾਲ ਕੰਪਨੀ ਦਾ 72 ਜਹਾਜ਼ਾਂ ਦਾ ਸ਼ੁਰੂਆਤੀ ਆਰਡਰ ਵਧ ਕੇ 76 ਹੋ ਗਿਆ ਹੈ। ਇਹ ਜਹਾਜ਼ ਅਗਲੇ ਚਾਰ ਸਾਲਾਂ ਵਿੱਚ ਉਪਲਬਧ ਹੋਣਗੇ।
ਇਹ ਵੀ ਪੜ੍ਹੋ : ਟਰੱਕ ਡਰਾਈਵਰਾਂ ਲਈ ਨਿਤਿਨ ਗਡਕਰੀ ਦਾ ਵੱਡਾ ਐਲਾਨ, ਜਲਦ ਕੈਬਿਨ 'ਚ AC ਹੋਵੇਗਾ ਲਾਜ਼ਮੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।