Akasa Air ਨੇ 8 ਰੂਟਾਂ 'ਤੇ ਬੰਦ ਕੀਤੀ ਉਡਾਣ, 10 ਮਾਰਗਾਂ 'ਤੇ ਘਟਾਈਆਂ ਸੇਵਾਵਾਂ, ਜਾਣੋ ਵਜ੍ਹਾ

Thursday, Oct 05, 2023 - 04:36 PM (IST)

Akasa Air ਨੇ 8 ਰੂਟਾਂ 'ਤੇ ਬੰਦ ਕੀਤੀ ਉਡਾਣ, 10 ਮਾਰਗਾਂ 'ਤੇ ਘਟਾਈਆਂ ਸੇਵਾਵਾਂ, ਜਾਣੋ ਵਜ੍ਹਾ

ਨਵੀਂ ਦਿੱਲੀ - ਜੁਲਾਈ ਤੋਂ ਲਗਾਤਾਰ ਪਾਇਲਟਾਂ ਦੇ ਅਸਤੀਫੇ ਤੋਂ ਬਾਅਦ ਏਅਰਲਾਈਨ ਕੰਪਨੀ ਆਕਾਸਾ ਏਅਰ ਨੇ 10 ਰੂਟਾਂ 'ਤੇ ਆਪਣੀਆਂ ਸੇਵਾਵਾਂ ਘਟਾ ਦਿੱਤੀਆਂ ਹਨ ਅਤੇ ਅੱਠ ਰੂਟਾਂ 'ਤੇ ਉਡਾਣਾਂ ਬੰਦ ਕਰ ਦਿੱਤੀਆਂ ਹਨ। ਹਵਾਬਾਜ਼ੀ ਵਿਸ਼ਲੇਸ਼ਣ ਫਰਮ ਸੀਰਿਅਮ ਦੇ ਅੰਕੜਿਆਂ ਦੇ ਅਨੁਸਾਰ, ਏਅਰਲਾਈਨ ਦੀਆਂ ਹਫਤਾਵਾਰੀ ਸੇਵਾਵਾਂ ਜੂਨ ਵਿੱਚ 945 ਤੋਂ ਘਟ ਕੇ ਅਕਤੂਬਰ ਵਿੱਚ 754 ਰਹਿ ਗਈਆਂ ਹਨ।

ਇਹ ਵੀ ਪੜ੍ਹੋ :  ਤਿਓਹਾਰੀ ਸੀਜ਼ਨ ’ਚ ਕਾਰ ਖ਼ਰੀਦਣੀ ਪਵੇਗੀ ਮਹਿੰਗੀ, ਕਈ ਗੱਡੀਆਂ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ

ਏਅਰਲਾਈਨ ਇਸ ਸਮੇਂ 34 ਰੂਟਾਂ 'ਤੇ ਉਡਾਣਾਂ ਚਲਾਉਂਦੀ ਹੈ। ਜੂਨ ਅਤੇ ਅਕਤੂਬਰ ਵਿਚਕਾਰ ਆਕਾਸ਼ ਏਅਰ ਨੇ ਅਹਿਮਦਾਬਾਦ-ਕੋਚੀ, ਅਹਿਮਦਾਬਾਦ-ਹੈਦਰਾਬਾਦ, ਅਹਿਮਦਾਬਾਦ-ਪੁਣੇ, ਬੈਂਗਲੁਰੂ-ਹੈਦਰਾਬਾਦ, ਬੈਂਗਲੁਰੂ-ਚੇਨਈ, ਕੋਚੀ-ਹੈਦਰਾਬਾਦ, ਗੋਆ-ਲਖਨਊ ਅਤੇ ਗੋਆ-ਹੈਦਰਾਬਾਦ ਰੂਟਾਂ 'ਤੇ ਸੰਚਾਲਨ ਬੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ :    4 ਦਹਾਕਿਆਂ ਤੋਂ ਕਾਨੂੰਨ ਦੇ ਸ਼ਿਕੰਜੇ 'ਚ ਫਸੀ ਭੰਗ ਦੀ ਖੇਤੀ, ਹਿਮਾਚਲ ਸੂਬੇ ਨੂੰ ਕਰ ਸਕਦੀ ਹੈ ਮਾਲਾਮਾਲ

ਏਅਰਲਾਈਨ ਦੇ ਕੁੱਲ 43 ਪਾਇਲਟ ਆਪਣੀ ਲਾਜ਼ਮੀ ਨੋਟਿਸ ਮਿਆਦ ਪੂਰੀ ਕੀਤੇ ਬਿਨਾਂ ਜੁਲਾਈ ਤੋਂ ਸਤੰਬਰ ਤੱਕ ਮੁਕਾਬਲੇਬਾਜ਼ ਕੰਪਨੀ ਵਿੱਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਪਾਇਲਟਾਂ ਨੂੰ ਛੇ ਮਹੀਨੇ ਤੋਂ ਇੱਕ ਸਾਲ ਦੀ ਲਾਜ਼ਮੀ ਨੋਟਿਸ ਪੀਰੀਅਡ ਦੀ ਸੇਵਾ ਕਰਨੀ ਹੁੰਦੀ ਹੈ। ਫਿਲਹਾਲ ਏਅਰਲਾਈਨ ਨੇ ਇਨ੍ਹਾਂ 43 ਪਾਇਲਟਾਂ 'ਚੋਂ 5 ਦੇ ਖਿਲਾਫ ਬੰਬੇ ਹਾਈ ਕੋਰਟ 'ਚ ਮੁਆਵਜ਼ੇ ਦੀ ਮੰਗ ਕਰਦੇ ਹੋਏ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :   ਭਾਰਤੀ ਰੇਲਵੇ ਨੇ ਜਾਰੀ ਕੀਤੀ ਨਵੀਂ ਸਮਾਂ ਸਾਰਣੀ, ਜਾਣੋ ਨਵੇਂ ਟਾਈਮ ਟੇਬਲ ਦੀਆਂ ਖ਼ਾਸ ਗੱਲਾਂ

ਆਕਾਸ਼ ਏਅਰ ਦੇ ਬੁਲਾਰੇ ਨੇ ਦੱਸਿਆ ਕਿ ਏਅਰਲਾਈਨ ਨੇ ਆਪਣੇ ਗਾਹਕਾਂ ਨੂੰ ਉੱਚ-ਗੁਣਵੱਤਾ ਸੇਵਾਵਾਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਆਪਣੇ ਨੈੱਟਵਰਕ ਨੂੰ ਤਰਕਸੰਗਤ ਬਣਾਇਆ ਹੈ।

ਉਨ੍ਹਾਂ ਕਿਹਾ, 'ਭਰੋਸੇਯੋਗ ਹੋਣ ਦੀ ਸਾਡੀ ਵਚਨਬੱਧਤਾ ਕਾਇਮ ਹੈ। ਇਸਦਾ ਮਤਲਬ ਹੈ ਕਿ ਅਸੀਂ ਘੱਟ ਉਡਾਣ ਭਰਨ ਅਤੇ ਆਪਣੇ ਗਾਹਕਾਂ ਨੂੰ ਥੋੜ੍ਹੇ ਸਮੇਂ ਵਿੱਚ ਵਧੇਰੇ ਭਰੋਸੇਮੰਦ ਨੈੱਟਵਰਕ ਪ੍ਰਦਾਨ ਕਰਨ ਦੀ ਚੋਣ ਕੀਤੀ ਹੈ।

ਇਹ ਵੀ ਪੜ੍ਹੋ :  ਰੀਅਲ ਅਸਟੇਟ ਤੋਂ ਬਾਅਦ ਚੀਨ ਦੇ ਬੈਂਕਿੰਗ ਸੈਕਟਰ ਦੀ ਵਿਗੜੀ ‘ਸਿਹਤ’, ਜਾਣੋ ਦੁਨੀਆ ’ਤੇ ਕੀ ਹੋਵੇਗਾ ਅਸਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News