ਅਕਾਸਾ ਏਅਰ ਨੇ 150 ਬੋਇੰਗ 737 ਮੈਕਸ ਜਹਾਜ਼ਾਂ ਦਾ ਦਿੱਤਾ ਆਰਡਰ

Thursday, Jan 18, 2024 - 12:23 PM (IST)

ਅਕਾਸਾ ਏਅਰ ਨੇ 150 ਬੋਇੰਗ 737 ਮੈਕਸ ਜਹਾਜ਼ਾਂ ਦਾ ਦਿੱਤਾ ਆਰਡਰ

ਹੈਦਰਾਬਾਦ (ਭਾਸ਼ਾ) - ਅਕਾਸਾ ਏਅਰ ਵਲੋਂ ਅੱਜ ਯਾਨੀ ਵੀਰਵਾਰ ਨੂੰ 150 ਬੋਇੰਗ 737 ਮੈਕਸ ਜਹਾਜ਼ਾਂ ਦਾ ਆਰਡਰ ਦਿੱਤਾ ਗਿਆ ਹੈ। ਇਹ ਆਰਡਰ ਇਸ ਲਈ ਦਿੱਤਾ ਗਿਆ ਹੈ, ਕਿਉਂਕਿ ਦੋ ਸਾਲ ਤੋਂ ਵੀ ਘੱਟ ਪੁਰਾਣੀ ਏਅਰਲਾਈਨ ਆਪਣੇ ਘਰੇਲੂ ਅਤੇ ਅੰਤਰਰਾਸ਼ਟਰੀ ਸੰਚਾਲਨ ਦਾ ਵਿਸਤਾਰ ਕਰਨਾ ਚਾਹੁੰਦੀ ਹੈ। 

ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ

ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਤਾਜ਼ਾ ਆਰਡਰ, ਜਿਸ ਵਿੱਚ 737 ਮੈਕਸ 10 ਅਤੇ 737 ਮੈਕਸ 8-200 ਜੈੱਟ ਸ਼ਾਮਲ ਹਨ, ਨਾਲ ਏਅਰਲਾਈਨ ਨੂੰ 2032 ਤੱਕ ਲਗਾਤਾਰ ਜਹਾਜ਼ਾਂ ਦੀ ਸਪਲਾਈ ਹੋ ਸਕਦੀ ਹੈ। ਇਸ ਨਾਲ ਕੰਪਨੀ ਦੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਵਿਸਥਾਰ ਯੋਜਨਾਵਾਂ ਨੂੰ ਮਜ਼ਬੂਤ ​​ਹੋਣਗੀਆਂ। ਅਕਾਸਾ ਏਅਰ ਨੇ 2021 ਵਿੱਚ 72 ਬੋਇੰਗ 737 ਮੈਕਸ ਜਹਾਜ਼ਾਂ ਲਈ ਸ਼ੁਰੂਆਤੀ ਆਰਡਰ ਦਿੱਤਾ ਸੀ। ਇਸ ਤੋਂ ਬਾਅਦ ਕੰਪਨੀ ਨੇ ਜੂਨ 2023 ਵਿੱਚ ਚਾਰ ਬੋਇੰਗ 737 ਮੈਕਸ-8 ਜਹਾਜ਼ਾਂ ਦਾ ਆਰਡਰ ਦਿੱਤਾ। 

ਇਹ ਵੀ ਪੜ੍ਹੋ - ਸੋਨਾ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ

ਬਿਆਨ 'ਚ ਕਿਹਾ ਗਿਆ ਹੈ ਕਿ ਜਨਵਰੀ 2024 ਦੇ ਇਸ ਤਾਜ਼ਾ ਸੌਦੇ ਨਾਲ ਏਅਰਲਾਈਨ ਦੀ ਕੁੱਲ ਆਰਡਰ ਬੁੱਕ 226 ਜਹਾਜ਼ਾਂ 'ਤੇ ਪਹੁੰਚ ਗਈ ਹੈ। ਅਕਾਸਾ ਏਅਰ ਵਰਤਮਾਨ ਵਿੱਚ 22 ਜਹਾਜ਼ਾਂ ਦੀ ਇੱਕ ਫਲੀਟ ਚਲਾਉਂਦੀ ਹੈ ਅਤੇ ਅਗਲੇ ਅੱਠ ਸਾਲਾਂ ਵਿੱਚ ਕੁੱਲ 204 ਜਹਾਜ਼ਾਂ ਨੂੰ ਪ੍ਰਾਪਤ ਕਰੇਗੀ। ਅਕਾਸਾ ਏਅਰ ਦੇ ਸੰਸਥਾਪਕ ਅਤੇ ਸੀਈਓ ਵਿਨੇ ਦੂਬੇ ਨੇ ਕਿਹਾ ਕਿ ਇਸ ਵੱਡੇ ਅਤੇ ਇਤਿਹਾਸਕ ਏਅਰਕ੍ਰਾਫਟ ਆਰਡਰ ਨਾਲ ਏਅਰਲਾਈਨ ਨੂੰ ਇਸ ਦਹਾਕੇ ਦੇ ਅੰਤ ਤੱਕ ਦੁਨੀਆ ਦੀਆਂ ਚੋਟੀ ਦੀਆਂ 30 ਪ੍ਰਮੁੱਖ ਏਅਰਲਾਈਨਾਂ ਵਿੱਚ ਸ਼ਾਮਲ ਹੋਣ ਵਿੱਚ ਮਦਦ ਮਿਲੇਗੀ। 

ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ

ਉਸ ਨੇ ਕਿਹਾ, “ਸਾਡੇ ਫਲੀਟ ਵਿੱਚ ਇਹ ਵਾਧਾ ਸਾਨੂੰ ਆਪਣੇ ਸੰਚਾਲਨ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰੇਗਾ ਅਤੇ ਸਾਨੂੰ ਨੇੜਲੇ ਭਵਿੱਖ ਵਿੱਚ ਅੰਤਰਰਾਸ਼ਟਰੀ ਸੇਵਾਵਾਂ ਸ਼ੁਰੂ ਕਰਨ ਦੇ ਯੋਗ ਬਣਾਵੇਗਾ।” ਇਸ ਆਰਡਰ ਦਾ ਐਲਾਨ ਇੱਥੇ ‘ਵਿੰਗ ਇੰਡੀਆ 2024’ ਸਮਾਗਮ ਵਿੱਚ ਕੀਤਾ ਗਿਆ।

ਇਹ ਵੀ ਪੜ੍ਹੋ - Air India ਦੀ ਫਲਾਈਟ 'ਚ ਸ਼ਾਕਾਹਾਰੀ ਦੀ ਥਾਂ ਮਿਲਿਆ ਨਾਨ-ਵੈਜ ਖਾਣਾ, ਭੜਕੀ ਔਰਤ ਨੇ ਚੁੱਕਿਆ ਇਹ ਕਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News