Jio ਵਲੋਂ ਲਾਏ ਦੋਸ਼ਾਂ ਨੂੰ Airtel ਨੇ ਦੱਸਿਆ ਬੇਬੁਨਿਆਦ ਤੇ ਬੇਤੁਕਾ

01/02/2021 5:09:24 PM

ਨਵੀਂ ਦਿੱਲੀ (ਪੀ. ਟੀ.) - ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀ ਭਾਰਤੀ ਏਅਰਟੈਲ ਨੇ ਟਾਵਰਾਂ ਨੂੰ ਹੋਏ ਤਾਜ਼ਾ ਨੁਕਸਾਨ ਦੇ ਸੰਬੰਧ ਵਿਚ ਦੂਰਸੰਚਾਰ ਵਿਭਾਗ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਵਿਰੋਧੀ ਰਿਲਾਇੰਸ ਜੀਓ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਬੇਤੁਕਾ ਦੱਸਿਆ ਹੈ। ਜੀਓ ਨੇ ਦੋਸ਼ ਲਾਇਆ ਸੀ ਕਿ ਇਸ ਦੀਆਂ ਵਿਰੋਧੀ ਕੰਪਨੀਆਂ ਪ੍ਰਦਰਸ਼ਨਕਾਰੀਆਂ ਨੂੰ ਇਸ ਦੇ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਲਈ ਉਕਸਾ ਰਹੀਆਂ ਸਨ। ਏਅਰਟੈਲ ਨੇ ਦੂਰਸੰਚਾਰ ਵਿਭਾਗ (ਡੀ.ਓ.ਟੀ.) ਨੂੰ ਦੱਸਿਆ ਕਿ ਜੀਓ ਨੇ ਆਪਣੇ ਦੋਸ਼ਾਂ ਨਾਲ ਕੋਈ ਸਬੂਤ ਮੁਹੱਈਆ ਨਹੀਂ ਕਰਵਾਏ। ਕੰਪਨੀ ਨੇ ਕਿਹਾ ਕਿ ਜੀਓ ਇਸ ਗੱਲ ਦਾ ਕੋਈ ਸਬੂਤ ਨਹੀਂ ਦੇ ਸਕਿਆ ਕਿ ਇਸ ਦੇ ਟਾਵਰਾਂ ਨੂੰ ਹੋਏ ਨੁਕਸਾਨ ਵਿਚ ਭਾਰਤੀ ਏਅਰਟੈੱਲ ਦੀ ਕੋਈ ਭੂਮਿਕਾ ਹੈ। ਇਸ ਲਈ ਜੀਓ ਦੇ ਦੋਸ਼ਾਂ ਨੂੰ ਖਾਰਜ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਵੇਖੋ -  DDA ਨੇ ਲਿਆਂਦੇ 7.50 ਲੱਖ ਤੋਂ ਲੈ ਕੇ 2 ਕਰੋੜ ਦੇ 1354 ਫਲੈਟ, ਜਾਣੋ ਅਰਜ਼ੀ ਦੇਣ ਦੀ ਪ੍ਰਕਿਰਿਆ

ਏਅਰਟੈੱਲ ਵੱਲੋਂ ਟੈਲੀਕਾਮ ਸਕੱਤਰ ਅੰਸ਼ੂ ਪ੍ਰਕਾਸ਼ ਨੂੰ ਲਿਖੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਕੰਪਨੀ ਆਪਣੇ (ਜੀਓ) 28 ਦਸੰਬਰ ਨੂੰ ਪੰਜਾਬ ਅਤੇ ਹਰਿਆਣਾ ਵਿਚ ਕਿਸਾਨ ਵਿਰੋਧ ਪ੍ਰਦਰਸ਼ਨ ਕਰਕੇ ਰਿਲਾਇੰਸ ਜੀਓ ਦੀਆਂ ਸੇਵਾਵਾਂ ਵਿਚ ਵਿਘਨ ਪਾਉਣ ਦੇ ਪ੍ਰਸੰਗ ਬਾਰੇ ਵਿਭਾਗ ਨੂੰ ਕੀਤੀ ਸ਼ਿਕਾਇਤ ਤੋਂ ਜਾਣੂ ਹੈ। . ਏਅਰਟੈਲ ਨੇ ਕਿਹਾ ਕਿ ਜਿਓ ਨੇ ਦਸੰਬਰ ਦੇ ਸ਼ੁਰੂ ਵਿਚ ਦੂਰਸੰਚਾਰ ਰੈਗੂਲੇਟਰ ਨੂੰ ਭੇਜੀ ਇਕ ਚਿੱਠੀ ਵਿਚ ਅਜਿਹਾ ਹੀ ਦੋਸ਼ ਲਾਇਆ ਸੀ, ਜਿਸ ਦਾ ਕੰਪਨੀ ਨੇ ਜਵਾਬ ਦਿੱਤਾ ਸੀ।

ਇਹ ਵੀ ਵੇਖੋ -  PNB ਦੇ ਖ਼ਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ਬੈਂਕ ਨੇ Festival Bonanza ਦੀ ਮਿਆਦ ਵਧਾਈ

ਭਾਰਤੀ ਏਅਰਟੈੱਲ ਦੇ ਚੀਫ ਰੈਗੂਲੇਟਰੀ ਅਫਸਰ (ਸੀਆਰਓ) ਰਾਹੁਲ ਵਤਸ ਨੇ 28 ਦਸੰਬਰ ਨੂੰ ਡੀ.ਓ.ਟੀ ਨੂੰ ਲਿਖੀ ਚਿੱਠੀ ਵਿਚ ਕਿਹਾ, “ਜੀਓ ਦਾ ਦੋਸ਼ ਹੈ ਕਿ ਏਅਰਟੈਲ ਗਾਹਕਾਂ ਨੂੰ ਜੀਓ ਟਾਵਰਾਂ ਨੂੰ ਤੋੜ ਕੇ ਏਅਰਟੈਲ ’ਚ ਸਵਿੱਚ ਕਰਨ ਲਈ ਮਜਬੂਰ ਕਰਨ ਲਈ ਅੰਦੋਲਨ ਪਿੱਛੇ ਹੈ। ਇਹ ਕਹਿਣਾ ਆਪਣੇ ਆਪ ਵਿਚ ਬੇਤੁਕਾ ਹੈ। ”ਏਅਰਟੈਲ ਨੇ ਕਿਹਾ, ਜੀਓ ਦੀ ਸ਼ਿਕਾਇਤ ਦਾ ਕੋਈ ਸਬੂਤ ਨਹੀਂ ਹੈ ਕਿ ਉਸ ਨੂੰ ਆ ਰਹੀਆਂ ਮੁਸ਼ਕਲਾਂ ਵਿਚ ਏਅਰਟੈਲ ਦਾ ਕੋਈ ਹੱਥ ਹੈ। ਏਅਰਟੈਲ ਨੇ ਕਿਹਾ, ‘ਅਸਲ ਵਿਚ ਅਸੀਂ ਇਸ ਤੋਂ ਹੈਰਾਨ ਹਾਂ। ਜੀਓ ਇਹ ਵੀ ਕਿਵੇਂ ਸੋਚ ਸਕਦਾ ਹੈ ਕਿ ਏਅਰਟੈਲ ਕੋਲ ਆਪਣੇ ਗਾਹਕਾਂ ਨੂੰ ਆਪਣੇ ਨਾਲ ਜੋੜਨ ਦੀ ਇੰਨੀ ਸ਼ਕਤੀ ਹੈ। ਜੇ ਸਾਡੇ ਕੋਲ ਇਹ ਸ਼ਕਤੀ ਹੁੰਦੀ, ਤਾਂ ਅਸੀਂ ਪਿਛਲੇ ਤਿੰਨ ਸਾਲਾਂ ਵਿਚ ਇਸ ਦੀ ਵਰਤੋਂ ਕਰਦੇ, ਜਦੋਂ ਜੀਓ ਕੋਲ ਸਾਡੇ ਲੱਖਾਂ ਗ੍ਰਾਹਕਾਂ ਜਾ ਰਹੇ ਸਨ’। ਇਸ ਬਾਰੇ ਜਦੋਂ ਰਿਲਾਇੰਸ ਜੀਓ ਨਾਲ ਈ-ਮੇਲ ਜ਼ਰੀਏ ਸੰਪਰਕ ਕੀਤਾ ਗਿਆ ਤਾਂ ਕੋਈ ਜਵਾਬ ਨਹੀਂ ਮਿਲਿਆ।

ਇਹ ਵੀ ਵੇਖੋ - ਸਿਰਫ਼ ਇਕ 'ਮਿਸ ਕਾਲ' ਨਾਲ LPG ਸਿਲੰਡਰ ਹੋ ਜਾਵੇਗਾ ਬੁੱਕ, ਹੁਣੇ ਨੋਟ ਕਰੋ ਇਹ ਨੰਬਰ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News