DTH ਯੂਨਿਟ ''ਚ ਜ਼ਿਆਦਾ ਹਿੱਸੇਦਾਰੀ ਵੇਚੇਗਾ ਏਅਰਟੈੱਲ!

03/14/2018 11:34:46 AM

ਕੋਲਕਾਤਾ—ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਆਪਣੀ ਡਾਇਰੈਕਟ ਟੂ ਹੋਮ (ਡੀ.ਟੀ.ਐੱਚ.) ਯੂਨਿਟ ਭਾਰਤੀ ਟੈਲੀਮੀਡੀਆ 'ਚ ਜ਼ਿਆਦਾ ਹਿੱਸੇਦਾਰੀ ਵੇਚ ਸਕਦੀ ਹੈ। ਕੰਪਨੀ ਦੀ ਯੋਜਨਾ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦੱਸਿਆ ਕਿ ਹਿੱਸੇਦਾਰੀ ਵੇਚਣ ਨਾਲ ਮਿਲਣ ਵਾਲੀ ਰਕਮ ਦੀ ਵਰਤੋਂ ਰਿਲਾਇੰਸ ਜਿਓ ਇੰਫੋਕਾਮ ਨੂੰ ਟੱਕਰ ਦੇਣ ਲਈ ਕੀਤੀ ਜਾਵੇਗੀ।  
ਕੰਪਨੀ ਨੂੰ ਬੋਰਡ ਤੋਂ ਭਾਰਤੀ ਟੈਲੀਮੀਡੀਆ 'ਚ 19 ਫੀਸਦੀ ਹਿੱਸੇਦਾਰੀ ਪੂਰਨ ਮਾਲਕਾਨਾਂ ਹੱਕ ਵਾਲੀ ਨੈਟਲ ਇੰਫਰਾਸਟਰਕਚਰ ਇੰਵਾਸਟਮੈਂਟਸ 'ਚ ਟਰਾਂਸਫਰ ਕਰਨ ਦੀ ਆਗਿਆ ਮਿਲੀ ਹੈ। ਇਸ ਤੋਂ ਪਹਿਲਾਂ ਜਨਵਰੀ 2018 'ਚ 25 ਫੀਸਦੀ ਹਿੱਸੇਦਾਰੀ ਕੀਤੀ ਜਾ ਚੁੱਕੀ ਹੈ। ਭਾਰਤੀ ਏਅਰਟੈੱਲ ਨੇ ਮੰਗਲਵਾਰ ਨੂੰ ਦਿੱਤੀ ਜਾਣਕਾਰੀ 'ਚ ਦੱਸਿਆ ਕਿ ਭਾਰਤੀ ਟੈਲੀਮੀਡੀਆ 'ਚ 19 ਫੀਸਦੀ ਦੀ ਹਿੱਸੇਦਾਰੀ 'ਚੋਂ ਇਕ ਹਿੱਸੇ ਦੀ ਵਰਤੋਂ ਵਾਰਬਰਗ ਪਿੰਕਸ ਗਰੁੱਪ ਨੂੰ ਟੈਲੀਮੀਡੀਆ ਦੀ ਹਿੱਸੇਦਾਰੀ ਵੇਚਣ ਨੂੰ ਪੂਰਾ ਕਰਨ ਦੇ ਲਈ ਕੀਤੀ ਜਾਵੇਗੀ। 
ਸੂਤਰਾਂ ਦਾ ਕਹਿਣਾ ਕਿ ਬਾਕੀ ਦੀ ਹਿੱਸੇਦਾਰੀ ਫੰਡ ਜੁਟਾਉਣ ਲਈ ਵੇਚੀ ਜਾਵੇਗੀ। ਇਸ ਦੇ ਬਾਵਜੂਦ ਏਅਰਟੈੱਲ ਦਾ ਭਾਰਤੀ ਟੈਲੀਮੀਡੀਆ 'ਚ ਮੇਜਾਰਿਟੀ ਸਟੈਕ ਬਰਕਰਾਰ ਰਹੇਗਾ। ਸੋਮਵਾਰ ਨੂੰ ਏਅਰਟੈੱਲ ਦੇ ਬੋਰਡ ਨੇ ਕੰਪਨੀ ਨੂੰ ਡੇਟ ਰਾਹੀਂ ਲਗਭਗ 16,500 ਕਰੋੜ ਰੁਪਏ ਜੁਟਾਉਣ ਦੀ ਆਗਿਆ ਦਿੱਤੀ ਸੀ। ਇਸ 'ਚ ਵਿਦੇਸ਼ੀ ਬਾਂਡ ਰਾਹੀਂ ਲਗਭਗ 65 ਅਰਬ ਰੁਪਏ ਹਾਸਿਲ ਕਰਨਾ ਸ਼ਾਮਲ ਹੈ। ਇਸ ਫੰਡ ਦੀ ਵਰਤੋਂ ਲੋਨ ਦੀ ਰਿਫਾਈਨੈਂਸਿੰਗ ਅਤੇ ਸਪੈਕਟਰਮ ਦੀ ਪੇਮੈਂਟ ਲਈ ਹੋਵੇਗੀ।
ਭਾਰਤੀ ਏਅਰਟੈੱਲ ਨੇ ਈ.ਟੀ ਦੇ ਇਕ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ ਕਿ ਭਾਰਤੀ ਟੈਲੀਮੀਡੀਆ 'ਚ ਉਸ ਦੀ 44 ਫੀਸਦੀ ਹਿੱਸੇਦਾਰੀ ਨੂੰ ਨੈਟਲ ਇੰਫਰਾਸਟਰਕਚਰ ਇੰਵੈਸਟਮੈਂਟਸ 'ਚ ਟਰਾਂਸਫਰ ਕਰਨ ਦਾ ਮਕਸਦ ਡੀ.ਟੀ.ਐੱਚ ਕੰਪਨੀ 'ਚ ਜ਼ਿਆਦਾ ਹਿੱਸੇਦਾਰੀ ਵੇਚਣਾ ਹੈ ਜਾਂ ਨਹੀਂ। ਬੀ.ਐੱਸ.ਈ. 'ਤੇ ਮੰਗਲਵਾਰ ਨੂੰ ਭਾਰਤੀ ਏਅਰਟੈੱਲ ਦਾ ਸ਼ੇਅਰ 1.22 ਫੀਸਦੀ ਦੀ ਤੇਜ਼ੀ ਨਾਲ 425.90 ਰੁਪਏ 'ਤੇ ਬੰਦ ਹੋਇਆ ਹੈ। 
ਇਕ ਗਲੋਬਲ ਬਰੋਕਰੇਜ ਫਰਮ ਦੇ ਟੈਲੀਕਾਮ ਐਨਾਲਿਸਟ ਦਾ ਕਹਿਣਾ ਸੀ ਕਿ ਏਅਰਟੈੱਲ ਦੇ ਭਾਰਤੀ ਟੈਲੀਮੀਡੀਆ 'ਚ ਆਪਣੀ 44 ਫੀਸਦੀ ਹਿੱਸੇਦਾਰੀ ਨੈਟਲ ਇੰਫਰਾਸਟਰਕਚਰ ਨੂੰ ਟਰਾਂਸਫਰ ਕਰਨ ਨਾਲ ਡੀ.ਟੀ.ਐੱਚ ਯੂਨਿਟ 'ਚ ਜ਼ਿਆਦਾ ਹਿੱਸੇਦਾਰੀ ਸਹੀ ਵੈਲਿਊਸ਼ਨ 'ਤੇ ਗਲੋਬਲ ਕੰਪਨੀਆਂ ਨੂੰ ਵੇਚਣ ਦੀ ਸੰਭਾਨਾਵਾਂ ਵਧ ਗਈ ਹੈ। 
ਇਸ ਤੋਂ ਪਹਿਲਾਂ ਭਾਰਤੀ ਏਅਰਟੈੱਲ ਨੇ ਆਪਣੀ ਟੈਲੀਕਾਮ ਟਾਵਰ ਕੰਪਨੀ ਭਾਰਤੀ ਇੰਫਰਾਟੈੱਲ 'ਚ 10.3 ਫੀਸਦੀ ਹਿੱਸੇਦਾਰੀ ਕੇ.ਕੇ.ਆਰ., ਕੈਨੇਡਾ ਪੈਨਸ਼ਨ ਪਲਾਨ ਇੰਵੈਸਟਮੈਂਟ ਬੋਰਡ ਦੇ ਗਲੋਬਲ ਕੰਸੋਸ਼ਰੀਅਮ ਨੂੰ ਵੇਚਣ ਤੋਂ ਪਹਿਲਾਂ ਵੀ ਭਾਰਤੀ ਇੰਫਰਾਟੈੱਲ 'ਚ ਆਪਣੇ ਲਗਭਗ 40 ਕਰੋੜ ਸ਼ੇਅਰ ਨੈਟਲ ਇੰਫਰਾਸਟਰਕਚਰ ਇੰਵੈਸਟਮੈਂਟਸ ਨੂੰ ਟਰਾਂਸਫਰ ਕੀਤੇ ਸਨ। ਭਾਰਤੀ ਏਅਰਟੈੱਲ 'ਚ ਏਅਰਟੈੱਲ ਦੀ ਲਗਭਗ 53.51 ਫੀਸਦੀ ਹਿੱਸੇਦਾਰੀ ਹੈ।


Related News