Airtel ਨੇ ਸ਼ੁਰੂ ਕੀਤਾ 5G ਦਾ ਟਰਾਇਲ, ਸਿਰਫ਼ 1 ਮਿੰਟ ’ਚ ਡਾਊਨਲੋਡ ਹੋਵੇਗੀ 4k ਪੂਰੀ ਫਿਲਮ

Tuesday, Jun 15, 2021 - 12:28 PM (IST)

ਗੈਜੇਟ ਡੈਸਕ– ਭਾਰਤੀ ਟੈਲੀਕਾਮ ਆਪਰੇਟਰ ਏਅਰਟੈੱਲ ਦੇਸ਼ ਨੂੰ ਜਲਦ 5ਜੀ ਦਾ ਤੋਹਫ਼ਾ ਦੇ ਸਕਦੀ ਹੈ। ਏਅਰਟੈੱਲ ਨੇ ਸਵੀਡਨ ਦੀ ਕੰਪਨੀ Ericsson ਨਾਲ ਮਿਲ ਕੇ ਗੁਰੂਗ੍ਰਾਮ ’ਚ 5ਜੀ ਟਰਾਇਲ ਦਾ ਲਾਈਵ ਡੈਮੋ ਦਿੱਤਾ। ਇਹ ਡੈਮੋ ਸਾਈਬਰ ਹਬ ’ਚ ਕੀਤਾ ਗਿਆ। ਇਸ ਦੌਰਾਨ ਕੰਪਨੀ ਨੇ 1GBps ਤੋਂ ਜ਼ਿਆਦਾ ਦੀ ਸਪੀਡ ਹਾਸਲ ਕੀਤੀ। ਜਿਸ ਸਾਈਟ ’ਤੇ ਅਜੇ ਟਰਾਇਲ ਚੱਲ ਰਿਹਾ ਹੈ, ਉਹ 3500 ਮੈਗਾਹਰਟਜ਼ ਬੈਂਡ ’ਤੇ ਕੰਮ ਕਰ ਰਹੇ ਹਨ। ਇਸ ਸਾਲ ਦੀ ਸ਼ੁਰੂਆਤ ’ਚ ਏਅਰਟੈੱਲ ਨੇ 1800 ਮੈਗਾਹਰਟਜ਼ ਬੈਂਡ ’ਚ ਲਿਬਰਾਈਜ਼ਡ ਸਪੈਕਟਰਮ ਦਾ ਇਸਤੇਮਾਲ ਕਰਦੇ ਹੋਏ ਆਪਣੇ 5ਜੀ ਨੈੱਟਵਰਕ ਦਾ ਡੈਮਾ ਦਿੱਤਾ ਹੈ। 

ਇਹ ਵੀ ਪੜ੍ਹੋ– ਸਾਵਧਾਨ! ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ, ਇਕ SMS ਖਾਲ੍ਹੀ ਕਰ ਦੇਵੇਗਾ ਤੁਹਾਡਾ ਬੈਂਕ ਖਾਤਾ

ਏਅਰਟੈੱਲ ਟਰਾਇਲ ਦੌਰਾਨ ਆਪਣੇ 5ਜੀ ਨੈੱਟਵਰਕ ’ਤੇ 1 ਜੀ.ਬੀ. ਪ੍ਰਤੀ ਸਕਿੰਟ ਦੀ ਸਪੀਡ ਦੇ ਰਿਹਾ ਹੈ। ਆਮਤੌਰ ’ਤੇ ਜੋ 4ਜੀ ਨੈੱਟਵਰਕ ’ਤੇ ਸਪੀਡ ਦਿੱਤੀ ਜਾਂਦੀ ਹੈ, ਇਹ ਉਸ ਤੋਂ ਕਈ ਗੁਣਾ ਤੇਜ਼ ਹੈ। ਸਪੀਡ ਟੈਸਟ ਕੰਪਨੀ Ookla ਮੁਤਾਬਕ, ਦੁਨੀਆ ਭਰ ’ਚ ਮੋਬਾਇਲ ਇੰਟਰਨੈੱਟ ਸਪੀਡ ਦੇ ਮਾਮਲੇ ’ਚ ਭਾਰਤ 130ਵੇਂ ਸਥਾਨ ’ਤੇ ਹੈ ਜਿਸ ਦੀ ਔਸਤ ਡਾਊਨਲੋਡ ਸਪੀਡ 12.81 ਐੱਮ.ਬੀ. ਪ੍ਰਤੀ ਸਕਿੰਟ ਅਤੇ ਅਪਲੋਡ ਸਪੀਡ 4.79 ਐੱਮ.ਬੀ. ਪ੍ਰਤੀ ਸਕਿੰਟ ਹੈ। ਦੱਸ ਦੇਈਏ ਕਿ ਜੇਕਰ ਗਾਹਕ ਕੋਲ 5ਜੀ ਕੰਪੈਟਿਬਲ ਡਿਵਾਈਸ ਨਹੀਂ ਹੈ ਤਾਂ ਉਹ ਏਅਰਟੈੱਲ ਦੀ ਇਸ ਸੇਵਾ ਨੂੰ ਟਰਾਇਲ ਦੌਰਾਨ ਇਸਤੇਮਾਲ ਨਹੀਂ ਕਰ ਸਕਣਗੇ। ਇਸ ਤਰ੍ਹਾਂ ਦੇ ਟਰਾਇਲਸ ਲਈ ਕੰਪਨੀਆਂ ਨੂੰ ਜਿਸ ਤਰ੍ਹਾਂ ਦੇ ਡਿਵਾਈਸਿਜ਼ ਦੀ ਲੋੜ ਹੈ, ਉਨ੍ਹਾਂ ’ਚ ਸਪੈਸ਼ਲ ਸਾਫਟਵੇਅਰ ਅਪਡੇਟਸ ਵੀ ਹੋਣਾ ਜ਼ਰੂਰੀ ਹੈ। 

ਇਹ ਵੀ ਪੜ੍ਹੋ– UIDAI ਨੇ ਜਾਰੀ ਕੀਤਾ mAadhaar ਐਪ ਦਾ ਨਵਾਂ ਵਰਜ਼ਨ, ਘਰ ਬੈਠੇ ਕਰ ਸਕੋਗੇ ਇਹ ਕੰਮ

1 ਮਿੰਟ ’ਚ ਡਾਊਨਲੋਡ ਹੋਵੇਗੀ 4k ਮੂਵੀ
ਵੇਖਿਆ ਜਾਵੇ ਤਾਂ ਇਸ ਸਪੀਡ ਦੇ ਚਲਦੇ ਤੁਸੀਂ ਸੁਪਰ ਫਾਸਟ ਇੰਟਰਨੈੱਟ ਦਾ ਅਨੰਦ ਲੈ ਸਕੋਗੇ। ਕਿਹਾ ਜਾ ਰਿਹਾ ਹੈ ਕਿ ਇਸ ਰਾਹੀਂ ਤੁਸੀਂ 4ਕੇ ਮੂਵੀ ਨੂੰ ਇਕ ਮਿੰਟ ਤੋਂ ਵੀ ਘੱਟ ਸਮੇਂ ’ਚ ਡਾਊਨਲੋਡ ਕਰ ਸਕੋਗੇ। ਜੇਕਰ ਸੱਚੀ ਅਜਿਹੀ ਸਪੀਡ ਗਾਹਕ ਨੂੰ ਮਿਲਦੀ ਹੈ ਤਾਂ ਉਨ੍ਹਾਂ ਨੂੰ 5ਜੀ ਸੇਵਾ ਲਾਂਚ ਹੋਣ ਤੋਂ ਬਾਅਦ ਅਲੱਗ ਹੀ ਇੰਟਰਨੈੱਟ ਸੇਵਾ ਦਾ ਅਨੁਭਵ ਮਿਲੇਗਾ। ਦੱਸ ਦੇਈਏ ਕਿ ਏਅਰਟੈੱਲ ਨੇ ਦਿੱਲੀ ਐੱਨ.ਸੀ.ਆਰ., ਮੁੰਬਈ, ਕੋਲਕਾਤਾ ਅਤੇ ਬੈਂਗਲੁਰੂ ’ਚ 3500 MHz, 28 GHz ਅਤੇ 700 MHz ਸਪੈਕਟਰਮ ਬੈਂਡ ’ਤੇ 5ਜੀ ਟਰਾਇਲ ਕੀਤਾ ਹੈ। 

ਇਹ ਵੀ ਪੜ੍ਹੋ– ਜੀਓ ਦੇ 5 ਸ਼ਾਨਦਾਰ ਪਲਾਨ, ਮੁਫ਼ਤ ਕਾਲਿੰਗ ਨਾਲ ਬਿਨਾਂ ਲਿਮਟ ਦੇ ਮਿਲੇਗਾ ਹਾਈ-ਸਪੀਡ ਡਾਟਾ

ਏਅਰਟੈੱਲ ਤੋਂ ਇਲਾਵਾ ਜੀਓ ਨੇ ਅਜੇ ਰਸਮੀ ਤੌਰ ’ਤੇ 5ਜੀ ਟਰਾਇਲ ਸ਼ੁਰੂ ਨਹੀਂ ਕੀਤਾ। ਵੇਖਿਆ ਜਾਵੇ ਤਾਂ ਇਹ ਕੰਪਨੀ ਯੂਜ਼ਰ ਬੇਸ ਦੇ ਮਾਮਲੇ ’ਚ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਹੈ। ਕੰਪਨੀ ਨੇ ਪਿਛਸੇ ਸਾਲ ਕੁਆਲਕਾਮ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ 5ਜੀ ਪ੍ਰੀਖਣ ਕਰਨ ਦਾ ਵਾਅਦਾ ਕੀਤਾ ਸੀ। ਇਹ ਦੇਸ਼ ’ਚ 5ਜੀ ਨੈੱਟਵਰਕ ਲਈ ਆਪਣੇ ਟੈਲੀਕਾਮ ਗਿਅਰ ਨੂੰ ਸਮਰੱਥ ਕਰਨ ਲਈ Ericsson, Nokia ਅਤੇ Samsung ਨਾਲ ਵੀ ਕੰਮ ਰਹੀ ਹੈ। 


Rakesh

Content Editor

Related News