ਹੁਣ ਚਿਪਸ, ਕੁਰਕੁਰੇ ਖਰੀਦਣ 'ਤੇ ਮੁਫਤ ਮਿਲੇਗਾ 2 ਜੀਬੀ ਤੱਕ 4G ਡਾਟਾ

Monday, Aug 31, 2020 - 10:47 PM (IST)

ਨਵੀਂ ਦਿੱਲੀ— ਪੈਪਸੀਕੋ ਇੰਡੀਆ ਨੇ ਭਾਰਤੀ ਏਅਰਟੈੱਲ ਨਾਲ ਸਹਿ-ਬ੍ਰਾਂਡਿੰਗ ਸਮਝੌਤਾ ਕੀਤਾ ਹੈ। ਇਸ ਸਮਝੌਤੇ ਤਹਿਤ ਸੁਨੀਲ ਭਾਰਤੀ ਮਿੱਤਲ ਦੀ ਅਗਵਾਈ ਵਾਲੀ ਦੂਰਸੰਚਾਰ ਕੰਪਨੀ ਦੇ ਪ੍ਰੀਪੇਡ ਗਾਹਕਾਂ ਨੂੰ 1 ਸਤੰਬਰ ਤੋਂ ਲੇਜ਼, ਕੁਰਕੁਰੇ, ਅੰਕਲ ਚਿਪਸ ਅਤੇ ਡੋਰਿਟੋਸ ਸਨੈਕ ਪੈਕ ਖਰੀਦਣ 'ਤੇ 2 ਜੀਬੀ ਤੱਕ ਮੁਫਤ 4ਜੀ ਡਾਟਾ ਮਿਲੇਗਾ।

ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜ਼ਿਆਦਾਤਰ ਲੋਕ ਘਰੋਂ ਕੰਮ ਕਰ ਰਹੇ ਹਨ। ਇਸ ਲਈ ਸਨੈਕਸ ਦੀ ਵਿਕਰੀ ਵਧਾਉਣ ਲਈ ਪੈਪਸੀਕੋ ਨੇ ਇਹ ਸਮਝੌਤਾ ਕੀਤਾ ਹੈ।

ਇਸ ਸਮਝੌਤੇ ਤਹਿਤ 10 ਰੁਪਏ ਤੋਂ 20 ਰੁਪਏ ਤੱਕ ਦੇ ਲੇਜ਼, ਕੁਰਕੁਰੇ, ਅੰਕਲ ਚਿਪਸ ਤੇ ਡੋਰਿਟੋਸ ਸਨੈਕ ਪੈਕ ਖਰੀਦਣ ਵਾਲੇ ਏਅਰਟੈੱਲ ਗਾਹਕਾਂ ਨੂੰ ਮੁਫਤ 4ਜੀ ਡਾਟਾ ਮਿਲੇਗਾ। 10 ਰੁਪਏ ਕੀਮਤ ਵਾਲੇ ਸਨੈਕ ਪੈਕ 'ਤੇ 1 ਜੀਬੀ ਦਾ ਮੁਫਤ ਡਾਟਾ ਮਿਲੇਗਾ ਅਤੇ 20 ਰੁਪਏ ਦੀ ਕੀਮਤ 'ਤੇ 2 ਜੀਬੀ। ਇਸ ਪੇਸ਼ਕਸ਼ ਦਾ ਫਾਇਦਾ ਇਕ ਨੰਬਰ 'ਤੇ ਤਿੰਨ ਵਾਰ ਲਿਆ ਜਾ ਸਕਦਾ ਹੈ, ਯਾਨੀ ਤਿੰਨ ਵਾਰ ਪੈਕ ਖਰੀਦਣ 'ਤੇ 3 ਵਾਰ ਰਿਡੀਮ ਕਰ ਸਕਦੇ ਹੋ।

PunjabKesari

ਇਸ ਸਮਝੌਤੇ ਦਾ ਭਾਰਤ ਦੀ ਦੂਜੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਏਅਰਟੈੱਲ ਨੂੰ ਵੀ ਫਾਇਦਾ ਹੋਵੇਗਾ, ਉਸ ਨੂੰ ਲੇਜ਼, ਕੁਰਕੁਰੇ, ਅੰਕਲ ਚਿਪਸ ਅਤੇ ਡੋਰਿਟੋਸ ਦੇ ਪੈਕਾਂ 'ਤੇ ਅਤੇ ਪੈਪਸੀਕੋ ਇੰਡੀਆ ਵੱਲੋਂ ਟੀ. ਵੀ. ਚੈਨਲਾਂ 'ਤੇ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ 'ਚ ਵਿਸ਼ੇਸ਼ ਜਗ੍ਹਾ ਮਿਲੇਗੀ। ਪੈਪਸੀਕੋ ਇੰਡੀਆ ਦੇ ਉੱਚ ਅਧਿਕਾਰੀਆਂ ਮੁਤਾਬਕ, 'ਕੁਰਕੁਰੇ' ਇਸ਼ਤਿਹਾਰ 'ਚ ਅਦਾਕਾਰ ਅਕਸ਼ੈ ਕੁਮਾਰ ਅਤੇ ਲੇਜ਼ ਇਸ਼ਤਿਹਾਰ 'ਚ ਰਣਬੀਰ ਕਪੂਰ ਨਜ਼ਰ ਆਉਣਗੇ।


Sanjeev

Content Editor

Related News