AIRTEL ਨੇ 4 ਸਾਲਾਂ 'ਚ ਪਹਿਲੀ ਵਾਰ ਮਹੀਨੇ 'ਚ ਜਿਓ ਤੋਂ ਵੱਧ ਨਵੇਂ ਗਾਹਕ ਜੋੜੇ

12/03/2020 11:41:38 PM

ਨਵੀਂ ਦਿੱਲੀ— ਭਾਰਤੀ ਏਅਰਟੈੱਲ ਨੇ ਮਹੀਨਾਵਾਰ ਕੁਨੈਕਸ਼ਨਾਂ ਦੀ ਗਿਣਤੀ ਦੇ ਮਾਮਲੇ 'ਚ ਚਾਰ ਸਾਲਾਂ 'ਚ ਪਹਿਲੀ ਵਾਰ ਰਿਲਾਇੰਸ ਜਿਓ ਨੂੰ ਪਿੱਛੇ ਛੱਡ ਦਿੱਤਾ ਹੈ। ਭਾਰਤੀ ਦੂਰਸੰਚਾਰ ਨਿਗਰਾਨ ਅਥਾਰਟੀ (ਟਰਾਈ) ਦੇ ਵੀਰਵਾਰ ਨੂੰ ਪ੍ਰਕਾਸ਼ਿਤ ਅੰਕੜਿਆਂ ਮੁਤਾਬਕ, ਇਸ ਸਾਲ ਸਤੰਬਰ 'ਚ ਏਅਰਟੈੱਲ ਦੇ ਨਵੇਂ ਗਾਹਕਾਂ ਦੀ ਗਿਣਤੀ 'ਚ ਜਿਓ ਤੋਂ ਜ਼ਿਆਦਾ ਵਾਧਾ ਹੋਇਆ ਹੈ।

ਸਤੰਬਰ, 2016 'ਚ ਵਪਾਰਕ ਸੰਚਾਲਨ ਸ਼ੁਰੂ ਕਰਨ ਤੋਂ ਬਾਅਦ ਰਿਲਾਇੰਸ ਜਿਓ ਲਗਾਤਾਰ ਮਹੀਨਾਵਾਰ ਆਧਾਰ 'ਤੇ ਮੋਬਾਇਲ ਗਾਹਕਾਂ ਦੀ ਗਿਣਤੀ 'ਚ ਵਾਧੇ ਦੇ ਮਾਮਲੇ 'ਚ ਅੱਗੇ ਰਹੀ ਸੀ। ਜਿਓ ਨੇ ਜਦੋਂ ਆਪਣਾ ਵਪਾਰਕ ਸੰਚਾਲਨ ਸ਼ੁਰੂ ਕੀਤਾ ਸੀ ਉਸ ਸਮੇਂ 1.59 ਕਰੋੜ ਨਵੇਂ ਗਾਹਕ ਬਣਾਏ ਸਨ।

ਇਹ ਵੀ ਪੜ੍ਹੋ- HDFC ਬੈਂਕ ਦੇ ਨਵੇਂ ਕ੍ਰੈਡਿਟ ਕਾਰਡ ਲਈ ਕਰਨਾ ਪੈ ਸਕਦੈ ਇੰਨਾ ਲੰਮਾ ਇੰਤਜ਼ਾਰ!

ਉੱਥੇ ਹੀ, ਅੰਕੜਿਆਂ ਮੁਤਾਬਕ, ਸਤੰਬਰ 2020 'ਚ ਭਾਰਤੀ ਏਅਰਟੈੱਲ ਨੇ 37.7 ਲੱਖ ਨਵੇਂ ਕੁਨਕੈਸ਼ਨ ਜੋੜੇ ਹਨ, ਜਦੋਂ ਕਿ ਰਿਲਾਇੰਸ ਜਿਓ ਨੇ ਸ਼ੁੱਧ ਰੂਪ ਨਾਲ 14.6 ਲੱਖ ਅਤੇ ਬੀ. ਐੱਸ. ਐੱਨ. ਐੱਲ. ਏ. ਨੇ 78,454 ਨਵੇਂ ਗਾਹਕ ਬਣਾਏ ਹਨ। ਵੋਡਾਫੋਨ ਆਈਡੀਆ ਦੇ ਗਾਹਕਾਂ ਦੀ ਗਿਣਤੀ 'ਚ ਇਸ ਦੌਰਾਨ 46.5 ਲੱਖ ਦੀ ਗਿਰਾਵਟ ਆਈ।

ਇਹ ਵੀ ਪੜ੍ਹੋ- ਪੈਟਰੋਲ-ਡੀਜ਼ਲ ਕੀਮਤਾਂ 'ਚ ਹੁਣ ਤੱਕ ਵੱਡਾ ਵਾਧਾ, ਪੰਜਾਬ 'ਚ ਇੰਨੇ ਤੋਂ ਹੋਏ ਪਾਰ

ਹਾਲਾਂਕਿ, ਕੁੱਲ ਮੋਬਾਇਲ ਕੁਨੈਕਸ਼ਨਾਂ ਦੀ ਗਿਣਤੀ ਦੇ ਮਾਮਲੇ 'ਚ ਰਿਲਾਇੰਸ ਜਿਓ 40.41 ਕਰੋੜ ਗਾਹਕਾਂ ਦੇ ਨਾਲ ਪਹਿਲੇ ਨੰਬਰ 'ਤੇ ਬਣੀ ਹੋਈ ਹੈ। ਭਾਰਤੀ ਏਅਰਟੈੱਲ 32.66 ਕਰੋੜ ਕੁਨੈਕਸ਼ਨਾਂ ਨਾਲ ਦੂਜੇ, ਵੋਡਾਫੋਨ ਆਈਡੀਆ 29.54 ਕਰੋੜ ਕੁਨੈਕਸ਼ਨਾਂ ਨਾਲ ਤੀਜੇ ਸਥਾਨ 'ਤੇ ਹੈ। ਬੀ. ਐੱਸ. ਐੱਨ. ਐੱਲ.  ਦੇ ਕੁਨੈਕਸ਼ਨਾਂ ਦੀ ਗਿਣਤੀ 11.88 ਕਰੋੜ ਹੈ।

ਇਹ ਵੀ ਪੜ੍ਹੋ- ਕ੍ਰਿਸਮਸ ਤੇ ਨਵੇਂ ਸਾਲ ਤੋਂ ਪਹਿਲਾਂ ਏਅਰਲਾਈਨਾਂ ਨੂੰ ਮਿਲੀ ਇਹ ਵੱਡੀ ਛੋਟ


Sanjeev

Content Editor

Related News