AIRTEL ਦੀ ਸੌਗਾਤ, 179 ਰੁ: ਦਾ ਪਲਾਨ ਕੀਤਾ ਲਾਂਚ, ਜਾਣੋ ਫਾਇਦੇ

01/19/2020 1:52:21 PM

ਨਵੀਂ ਦਿੱਲੀ— ਭਾਰਤੀ ਏਅਰਟੈਲ ਨੇ ਬਿਲਟ-ਇਨ ਲਾਈਫ ਇੰਸ਼ੋਰੈਂਸ ਕਵਰ ਦੇ ਨਾਲ 179 ਰੁਪਏ ਦੇ ਪ੍ਰੀਪੇਡ ਬੰਡਲ ਪਲਾਨ ਦੀ ਘੋਸ਼ਣਾ ਕੀਤੀ ਹੈ, ਜਿਸ 'ਚ Airtel ਗਾਹਕਾਂ ਨੂੰ ਹੁਣ ਭਾਰਤੀ AXA ਲਾਈਫ ਇੰਸ਼ੋਰੈਂਸ ਪਾਸੋਂ ਦੋ ਲੱਖ ਰੁਪਏ ਦਾ ਲਾਈਫ ਕਵਰ ਮਿਲ ਰਿਹਾ ਹੈ।


ਕੰਪਨੀ ਨੇ ਇਕ ਬਿਆਨ 'ਚ ਕਿਹਾ, ''179 ਰੁਪਏ ਦੇ ਨਵੇਂ ਪ੍ਰੀਪੇਡ ਪਲਾਨ 'ਚ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ, 2-ਜੀਬੀ ਡਾਟਾ, 300 ਐੱਸ. ਐੱਮ. ਐੱਸ. ਅਤੇ ਭਾਰਤੀ AXA ਲਾਈਫ ਇੰਸ਼ੋਰੈਂਸ ਤੋਂ 2 ਲੱਖ ਰੁਪਏ ਦਾ ਜੀਵਨ ਕਵਰ ਮਿਲੇਗਾ।'' ਇਸ ਪਲਾਨ ਦੀ ਵੈਲਡਿਟੀ 28 ਦਿਨ ਦੀ ਹੈ। ਇਸ ਨਾਲ ਉਨ੍ਹਾਂ ਗਾਹਕਾਂ ਨੂੰ ਆਪਣੇ ਅਤੇ ਆਪਣੇ ਪਰਿਵਾਰ ਨੂੰ ਵਿੱਤੀ ਤੌਰ 'ਤੇ ਸੁਰੱਖਿਅਤ ਕਰਨ ਲਈ ਇਕ ਸੌਖਾ ਤੇ ਬਹੁਤ ਹੀ ਸਰਲ ਤਰੀਕਾ ਮਿਲੇਗਾ।
ਇਹ ਬੀਮਾ ਕਵਰ 18-54 ਸਾਲ ਦੇ ਗਾਹਕਾਂ ਲਈ ਉਪਲਬਧ ਹੈ ਤੇ ਇਸ 'ਚ ਕੋਈ ਕਾਗਜ਼ਾਤ ਜਾਂ ਡਾਕਟਰੀ ਜਾਂਚ ਦੀ ਜ਼ਰੂਰਤ ਨਹੀਂ ਹੈ। ਲਾਈਫ ਬੀਮਾ ਕਵਰ ਸਰਗਰਮ ਰੱਖਣ ਲਈ ਹਰ ਮਹੀਨੇ ਇਹ ਰੀਚਾਰਜ ਕਰਾ ਸਕਦੇ ਹੋ। ਕੰਪਨੀ ਨੇ ਕਿਹਾ ਕਿ ਪਾਲਿਸੀ ਜਾਂ ਬੀਮੇ ਦਾ ਸਰਟੀਫਿਕੇਟ ਤੁਰੰਤ ਡਿਜੀਟਲੀ ਦੇ ਦਿੱਤਾ ਜਾਵੇਗਾ ਤੇ ਜੇਕਰ ਕੋਈ ਇਸ ਦੀ ਫਿਜੀਕਾਲ ਕਾਪੀ ਚਾਹੁੰਦਾ ਹੈ ਤਾਂ ਉਹ ਇਹ ਵੀ ਲੈ ਸਕਦਾ ਹੈ। ਭਾਰਤੀ ਏਅਰਟੈੱਲ ਦੇ ਮੁੱਖ ਮਾਰਕੀਟਿੰਗ ਅਧਿਕਾਰੀ ਸ਼ਾਸ਼ਵਤ ਸ਼ਰਮਾ ਨੇ ਕਿਹਾ ਕਿ ਬਿਲਟ-ਇਨ ਟਰਮ ਬੀਮਾ ਯੋਜਨਾਵਾਂ ਵਾਲੇ ਕੰਪਨੀ ਦੇ ਪ੍ਰੀਪੇਡ ਪਲਾਨਸ ਨੂੰ ਗਾਹਕਾਂ ਦਾ ਸਕਾਰਾਤਮਕ ਹੁੰਗਾਰਾ ਮਿਲਿਆ ਹੈ ਤੇ ਇਸ ਦੇ ਮੱਦੇਨਜ਼ਰ ਹੋਰਾਂ ਨੂੰ ਵੀ ਕਰਨ ਦੀ ਤਾਕਤ ਮਿਲੀ ਹੈ।


Related News