AMP ਸੋਲਰ ''ਚ ਹਿੱਸੇਦਾਰੀ ਖਰੀਦੇਗੀ ਏਅਰਟੈੱਲ
Sunday, Oct 20, 2019 - 11:08 AM (IST)

ਨਵੀਂ ਦਿੱਲੀ—ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ ਨਵੀਨੀਕਰਣ ਊਰਜਾ ਕੰਪਨੀ ਏ.ਐੱਮ.ਪੀ. ਸੋਲਰ ਇਵੋਲਿਊਏਸ਼ਨ 'ਚ 26 ਫੀਸਦੀ ਸ਼ੇਅਰ ਹਿੱਸੇਦਾਰੀ ਅਤੇ ਜ਼ਰੂਰੀ ਬਲਦਾਅ ਰਿਣ-ਪੱਤਰ ਖਰੀਦਣ ਲਈ ਕਰਾਰ ਕੀਤਾ ਹੈ। ਸੌਦੇ ਦਾ ਅਨੁਮਾਨਿਤ ਮੁੱਲ 8.4 ਕਰੋੜ ਰੁਪਏ ਹੈ। ਏਅਰਟੈੱਲਨੇ ਸਵੱਛ ਊਰਜਾ ਲਾਗਤ ਨੂੰ ਅਨੁਕੂਲ ਬਣਾਉਣ ਦੇ ਰੈਗੂਲੇਟਰ ਜ਼ਰੂਰਤਾਂ ਦਾ ਅਨੁਪਾਲਨ ਲਈ ਊਰਜਾ ਕੰਪਨੀ ਏ.ਐੱਮ.ਪੀ. ਸੋਲਰ ਦੇ ਨਾਲ ਸਮਝੌਤੇ 'ਤੇ ਹਸਤਾਖਰ ਕੀਤੇ। ਭਾਰਤੀ ਏਅਰਟੈੱਲ ਨੇ ਸ਼ੇਅਰ ਬਾਜ਼ਾਰ ਨੂੰ ਦੱੱਸਿਆ ਕਿ ਉਸ ਨੇ ਏ.ਐੱਮ.ਸੀ. ਸੋਲਰ ਇਵੋਲਿਊਏਸ਼ਨ ਪ੍ਰਾਈਵੇਟ ਲਿਮਟਿਡ ਨੇ ਇਕਵਟੀ ਸ਼ੇਅਰ ਅਤੇ ਜ਼ਰੂਰੀ ਤਬਦੀਲੀ ਡਿਬੈਂਚਰ ਦੇ ਪ੍ਰਾਪਤੀ ਲਈ 18 ਅਕਤੂਬਰ 2019 ਨੂੰ ਸਮਝੌਤਾ ਕੀਤਾ ਹੈ। ਏ.ਐੱਮ.ਪੀ. ਸੋਲਰ ਇਵੋਲਿਊਏਸ਼ਨ,ਏ.ਐੱਮ.ਪੀ. ਸੋਲਰ ਤਕਨਾਲੋਜੀ ਪ੍ਰਾਈਵੇਟ ਲਿਮਟਿਡ ਦੀ ਪੂਰਨ ਅਗਵਾਈ ਵਾਲੀ ਸਬਸਿਡੀ ਕੰਪਨੀ ਹੈ। ਏਅਰਟੈੱਲ ਕੰਪਨੀ ਦੇ ਦਸ ਰੁਪਏ ਪ੍ਰਤੀ ਸ਼ੇਅਰ ਦੇ ਭਾਅ ਨਾਲ 84,000 ਇਕਵਿਟੀ ਸ਼ੇਅਰ ਖਰੀਦੇਗੀ ਅਤੇ 100 ਰੁਪਏ ਦੇ ਭਾਅ ਨਾਲ 83,160 ਜ਼ਰੂਰੀ ਬਦਲਾਅ ਡਿਬੈਂਚਰ ਖਰੀਦੇਗੀ। ਇਸ ਸੌਦੇ ਦਾ ਕੁੱਲ ਮੁੱਲ 8.4 ਕਰੋੜ ਰੁਪਏ ਹੋਵੇਗਾ।