Airtel ਦੇ ਨਿਰਦੇਸ਼ਕ ਮੰਡਲ ਨੇ ਪੂੂੰਜੀ ਜੁਟਾਉਣ ਲਈ ਰਾਈਟਸ ਇਸ਼ੂ ਨੂੰ ਦਿੱਤੀ ਮਨਜ਼ੂਰੀ
Monday, Aug 30, 2021 - 05:30 PM (IST)
ਨਵੀਂ ਦਿੱਲੀ (ਭਾਸ਼ਾ) - ਭਾਰਤੀ ਏਅਰਟੈੱਲ ਦੇ ਨਿਰਦੇਸ਼ਕ ਮੰਡਲ ਨੇ 21,000 ਕਰੋਡ਼ ਰੁਪਏ ਦੇ ਰਾਈਟਸ ਇਸ਼ੂ ਨੂੰ ਮਨਜ਼ੂਰੀ ਦੇ ਦਿੱਤੀ । ਕੰਪਨੀ ਦੇ ਨਿਦੇਸ਼ਕ ਮੰਡਲ ਦੀ ਬੈਠਕ ’ਚ ਪੂਂਜੀ ਜੁਟਾਣ ਦੀ ਯੋਜਨਾ ’ਤੇ ਵਿਚਾਰ ਕੀਤਾ ਗਿਆ। ਇਸ’ਚ ਰਾਈਟਸ ਇਸ਼ੂ ਲਈ 535 ਰੁਪਏ ਦੇ ਪੂਰਨ ਚੁਕਤਾ ਇਕਵਿਟੀ ਸ਼ੇਅਰ ਮੁੱਲ ਨੂੰ ਮਨਜ਼ੂਰੀ ਦਿੱਤੀ ਗਈ। ਇਸ ’ਚ 530 ਰੁਪਏ ਪ੍ਰਤੀ ਇਕਵਿਟੀ ਸ਼ੇਅਰ ਦਾ ਪ੍ਰੀਮੀਅਮ ਸ਼ਾਮਲ ਹੈ।
ਏਅਰਟੈੱਲ ਨੇ ਕਿਹਾ ਕਿ ਬੋਰਡ ਨੇ ਪਾਤਰ ਇਕਵਿਟੀ ਸ਼ੇਅਰਧਾਰਕਾਂ ਨੂੰ 5 ਰੁਪਏ ਦੇ ਅੰਕਿਤ ਮੁੱਲ ਦੇ ਸ਼ੇਅਰ ਰਿਕਾਰਡ ਤਾਰੀਕ (ਬਾਅਦ ’ਚ ਨੋਟੀਫਾਈ ਕੀਤੀ ਜਾਵੇਗੀ) ’ਤੇ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ਼ੂ ਮੁੱਲ ਦੇ ਭੁਗਤਾਨ ਦੀਆਂ ਸ਼ਰਤਾਂ ਦੇ ਤਹਿਤ 25 ਫ਼ੀਸਦੀ ਅਪਲਾਈ ਕਰਨ ਦੇ ਸਮੇਂ ਅਤੇ ਬਾਕੀ ਦੋ ਜਾਂ ਜ਼ਿਆਦਾ ਕਾਲਸ ’ਚ ਕੀਤਾ ਜਾਵੇਗਾ। ਇਸ ਦਾ ਫ਼ੈਸਲਾ ਬੋਰਡ ਜਾਂ ਬੋਰਡ ਦੀ ਕਮੇਟੀ ਵੱਲੋਂ ਕੀਤਾ ਜਾਵੇਗਾ।