ਹਵਾਈ ਅੱਡਿਆਂ ਨੂੰ ਮਿਲੀ  ਨਿੱਜੀ ਸੁਰੱਖਿਆ ਗਾਰਡ ਤਾਇਨਾਤ ਕਰਨ ਦੀ ਇਜਾਜ਼ਤ

Monday, Aug 22, 2022 - 05:40 PM (IST)

ਹਵਾਈ ਅੱਡਿਆਂ ਨੂੰ ਮਿਲੀ  ਨਿੱਜੀ ਸੁਰੱਖਿਆ ਗਾਰਡ ਤਾਇਨਾਤ ਕਰਨ ਦੀ ਇਜਾਜ਼ਤ

ਨਵੀਂ ਦਿੱਲੀ - ਹਵਾਈ ਅੱਡੇ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਦੇ ਪ੍ਰਬੰਧਨ ਵਿਚ ਵੱਡੇ ਬਦਲਾਅ ਕੀਤੇ ਗਏ ਹਨ। ਕੰਧਾਰ ਹਾਈਜੈਕ ਘਟਨਾ ਤੋਂ ਬਾਅਦ ਹਵਾਈ ਅੱਡੇ ਦੀ ਸੁਰੱਖਿਆ ਦਾ ਜਿੰਮਾ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ਼) 'ਤੇ ਹੈ । ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਨੇ ਹਵਾਈ ਅੱਡਾ ਸੰਚਾਲਕਾਂ ਨੂੰ ਹਵਾਈ ਅੱਡਿਆਂ 'ਤੇ ਨਿੱਜੀ ਸੁਰੱਖਿਆ ਗਾਰਡ ਤਾਇਨਾਤ ਕਰਨ ਦੀ ਇਜਾਜ਼ਤ ਦਿੱਤੀ ਹੈ ਜੋ ਇੱਕ ਮਹੱਤਵਪੂਰਨ ਫ਼ੈਸਲਾ ਹੈ।

ਨੋਡਲ ਏਜੰਸੀ ਬਿਊਰੋ ਆਫ ਸਿਵਲ ਐਵੀਏਸ਼ਨ ਸਕਿਓਰਿਟੀ  (ਬੀ.ਸੀ.ਏ.ਐੱਸ.) ਜੋ  ਹਵਾਈ ਸੁਰੱਖਿਆ ਲਈ ਜ਼ਿੰਮੇਵਾਰ ਹੈ   ਦੁਆਰਾ ਪਾਸ ਕੀਤੇ ਗਏ ਨਿਰਦੇਸ਼ਾਂ  ਵਿੱਚ ਕਿਹਾ ਗਿਆ ਹੈ ਕਿ   ਹਵਾਈ ਅੱਡਿਆਂ ਦੇ ਸਾਰੇ  ਖੇਤਰਾਂ ਜਿਵੇਂ ਕਿ ਹਵਾਈ ਅੱਡੇ ਦੇ ਗੇਟਾਂ 'ਤੇ ਯਾਤਰੀਆਂ ਨੂੰ ਅਲੱਗ-ਥਲੱਗ ਕਰਨ, ਪ੍ਰਬੰਧਨ ਦੇ ਕੰਮ ਨੂੰ ਬਾਹਰੋਂ ਹੀ ਭਾਵ ਮੇਨ ਗੇਟ 'ਤੇ ਹੀ ਕਰਨ ਦੀ ਇਜਾਜ਼ਤ ਦਿੱਤੀ ਹੈ। ਤਾਂ ਜੋ ਬੋਰਡਿੰਗ ਕਾਊਂਟਰ, ਸਮਾਨ ਕੰਟਰੋਲ, ਕਾਰਗੋ ਖੇਤਰ ਅਤੇ ਵਿਜ਼ਟਰਾਂ ਗੈਲਰੀ ਦੀ ਸੁਰੱਖਿਆ ਵਧਾਈ ਜਾ ਸਕੇ।

ਇਹ ਕਦਮ ਇਸ ਲਈ ਚੁੱਕਿਆ ਗਿਆ ਜਦੋਂ ਸਰਕਾਰ ਨੇ ਮਹਿਸੂਸ ਕੀਤਾ ਕਿ ਹਵਾਈ ਆਵਾਜਾਈ ਵਿਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ ਜਿਸ ਕਰਕੇ ਸਿਰਫ਼ ਸੀ.ਆਈ.ਐੱਸ.ਐੱਫ਼  ਹਵਾਈ ਆਵਾਜਾਈ ਦੀ ਸੁਰੱਖਿਆ  ਕਰਨ ਲਈ ਕਾਫ਼ੀ ਨਹੀਂ ਹੈ। ਮੌਜੂਦਾ ਸਮੇਂ ਵਿਚ ਕਰੀਬ 118  ਹਵਾਈ ਅੱਡੇ ਸੰਚਾਲਨ ਵਿਚ ਹਨ ਜਿਨ੍ਹਾਂ ਵਿਚੋਂ  64 ਹਵਾਈ ਅੱਡਿਆਂ 'ਤੇ ਸੀ.ਆਈ.ਐੱਸ.ਐੱਫ਼ ਤਾਇਨਾਤ ਹੈ ਅਤੇ ਬਾਕੀ 54 ਹਵਾਈ ਅੱਡਿਆਂ ਦੀ ਸੁਰੱਖਿਆ  ਰਾਜ ਪੁਲਿਸ ਜਾਂ ਇੰਡੀਆ ਰਿਜ਼ਰਵ ਬਟਾਲੀਅਨ ਕੋਲ ਹੈ। ਕੇਂਦਰ ਸਰਕਾਰ  ਦੁਆਰਾ ਕੀਤੇ ਗਏ ਇੱਕ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ  ਏਅਰਪੋਰਟ ਸੁਰੱਖਿਆ ਤਾਕਤ  ਲਈ ਕਰੀਬ 30,003 ਸੁਰੱਖਿਆ ਗਾਰਡਾਂ ਦੀ ਲੋੜ ਹੈ ਪਰ ਇਸ ਦੇ ਮੁਕਾਬਲੇ,  ਸੀ.ਆਈ.ਐੱਸ.ਐੱਫ਼ ਕੋਲ 29,399 ਹਨ।

ਬੀ.ਸੀ.ਏ.ਐੱਸ ਦੇ ਸੰਯੁਕਤ ਡੀਜੀ ਜੈਦੀਪ ਪ੍ਰਸਾਦ ਨੇ ਕਿਹਾ ਕਿ ਮੈਟਰੋ ਹਵਾਈ ਅੱਡਿਆਂ ਵਿੱਚ ਸੁਰੱਖਿਆ ਗਾਰਡਾਂ  ਗਿਣਤੀ ਵਧਾਉਣ ਅਤੇ ਕੇਂਦਰ ਦੀ ਖੇਤਰੀ ਕਨੈਕਟੀਵਿਟੀ ਸਕੀਮ (UDAN) ਦੁਆਰਾ ਚਲਾਏ ਜਾਣ ਵਾਲੇ ਭਾਰਤ ਦੇ ਹਵਾਬਾਜ਼ੀ ਨੈਟਵਰਕ ਵਿੱਚ ਸ਼ਾਮਲ ਹੋਣ ਨਾਲ ਸੀ.ਆਈ.ਐੱਸ.ਐੱਫ਼ ਨੂੰ ਮਦਦ ਮਿਲੇਗੀ । ਨਿੱਜੀ ਸੁਰੱਖਿਆ ਗਾਰਡਾਂ ਦੀ ਤਾਇਨਾਤੀ ਨਾਲ   ਸੀ.ਆਈ.ਐੱਸ.ਐੱਫ਼ ਨੂੰ ਸਹਾਇਤਾ ਮਿਲੇਗੀ। ਨਿੱਜੀ ਸੁਰੱਖਿਆ ਏਜੰਸੀ ਨੂੰ ਹਵਾਈ ਅੱਡਿਆਂ ਦੇ ਗੈਰ-ਕੋਰ ਜਾਂ ਗੈਰ-ਰਣਨੀਤਕ ਖੇਤਰਾਂ ਵਿੱਚ ਆਗਿਆ ਦਿੱਤੀ ਗਈ ਹੈ। ਸੀ.ਆਈ.ਐਸ.ਐਫ ਦੇ ਨਾਲ, ਜੇ ਪ੍ਰਾਈਵੇਟ ਸੁਰੱਖਿਆ ਗਾਰਡ ਵੀ ਤਾਇਨਾਤ ਕੀਤੇ ਜਾਂਦੇ ਹਨ, ਤਾਂ ਇਸ ਨਾਲ ਹਵਾਈ ਅੱਡਿਆਂ ਦੀ ਸੁਰੱਖਿਆ ਦੀ ਗੁਣਵੱਤਾ ਵਿੱਚ ਵਾਧਾ ਹੋਵੇਗਾ।

ਡੀਜੀ ਜੈਦੀਪ ਪ੍ਰਸਾਦ ਨੇ ਇਹ  ਵੀ ਕਿਹਾ ਕਿ ਨਿੱਜੀ ਸੁਰੱਖਿਆ ਗਾਰਡ ਸੀ.ਆਈ.ਐਸ.ਐਫ ਦੇ ਸਿੱਧੇ ਸੰਚਾਲਨ  ਅਧੀਨ ਕੰਮ ਕਰਨਗੇ ਅਤੇ ਇਸ ਲਈ ਉਨ੍ਹਾਂ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ। ਇਹ ਸਿਖਲਾਈ ਸੀ.ਆਈ.ਐਸ.ਐਫ ਦੇ ਸਮਾਨ ਹੋਵੇਗੀ।

ਜਾਣਕਾਰੀ ਅਨੁਸਾਰ ਕਈ ਨਿੱਜੀ ਹਵਾਈ ਅੱਡਿਆਂ ਵੱਲੋਂ  ਪਹਿਲਾਂ ਹੀ ਨਿੱਜੀ ਸੁਰੱਖਿਆ ਗਾਰਡਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ।  ਅਹਿਮਦਾਬਾਦ ਅਤੇ ਗੁਹਾਟੀ ਵਿਚ ਹਵਾਈ ਅੱਡਿਆਂ ਨੇ  ਲਈ ਲਗਭਗ 100 ਨਿੱਜੀ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਹਨ। ਇਨ੍ਹਾਂ ਹਵਾਈ ਅੱਡਿਆਂ ਦੀ  ਮਲਕੀਅਤ ਅਡਾਨੀ ਕੋਲ ਹੈ।

ਅਡਾਨੀ ਹਵਾਈ ਅੱਡਿਆਂ ਦੇ ਇੱਕ ਬੁਲਾਰੇ ਨੇ ਗੱਲਬਾਤ ਦੌਰਾਨ ਕਿਹਾ ਕਿ  ਕਈ ਗੈਰ ਜਰੂਰੀ ਕਾਰਜਾਂ ਲਈ ਨਿੱਜੀ ਸੁਰੱਖਿਆ ਤਾਇਨਾਤ ਕਰਨ ਨਾਲ CISF ਨੂੰ ਮੁੱਖ ਕੰਮਾਂ 'ਤੇ ਧਿਆਨ ਕੇਂਦਰਿਤ ਕਰ ਸਕਦੀ ਹੈ।  ਜਿਸ ਨਾਲ ਹਵਾਈ ਅੱਡਿਆਂ ਦੀ ਸੁਰੱਖਿਆ ਯਕੀਨੀ ਬਣਦੀ ਹੈ।
 


author

Harinder Kaur

Content Editor

Related News