ਸਰਕਾਰ ਨੂੰ ਹਵਾਈ ਅੱਡਿਆਂ ਅਤੇ ਏਅਰਲਾਈਨਾਂ ਦਾ ਸੰਚਾਲਨ ਨਹੀਂ ਕਰਨਾ ਚਾਹੀਦਾ: ਹਰਦੀਪ ਸਿੰਘ ਪੁਰੀ

08/31/2020 10:44:45 AM

ਨਵੀਂ ਦਿੱਲੀ : ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਨੂੰ ਹਵਾਈ ਅੱਡਿਆਂ ਅਤੇ ਏਅਰਲਾਈਨਾਂ ਦਾ ਸੰਚਾਲਨ ਨਹੀਂ ਕਰਨਾ ਚਾਹੀਦਾ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਉਮੀਦ ਜ਼ਾਹਰ ਕੀਤੀ ਕਿ 2020 ਤੱਕ ਏਅਰ ਇੰਡੀਆ ਦਾ ਨਿੱਜੀਕਰਨ ਕਰ ਦਿੱਤਾ ਜਾਵੇਗਾ।

ਉਨ੍ਹਾਂ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਕੇਰਲਾ ਸਰਕਾਰ ਨੇ ਕੇਂਦਰੀ ਕੈਬਨਿਟ ਦੇ 19 ਅਗਸਤ ਦੇ ਤਿਰੂਵਨੰਤਪੁਰਮ ਹਵਾਈ ਅੱਡੇ ਨੂੰ ਅਡਾਨੀ ਸਮੂਹ ਨੂੰ ਕਿਰਾਏ 'ਤੇ ਦੇਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਕੇਂਦਰੀ ਮੰਤਰੀ ਮੰਡਲ ਨੇ ਅਡਾਨੀ ਸਮੂਹ ਨੂੰ ਪਬਲਿਕ-ਪ੍ਰਾਈਵੇਟ ਭਾਈਵਾਲੀ (ਪੀਪੀਪੀ) ਮਾਡਲ ਤਹਿਤ ਤਿਰੂਵਨੰਤਪੁਰਮ ਏਅਰਪੋਰਟ ਨੂੰ 50 ਸਾਲਾਂ ਲਈ ਮਨਜ਼ੂਰੀ ਦੇ ਦਿੱਤੀ ਹੈ।

ਇਹ ਵੀ ਦੇਖੋ: ਰੇਲ ਰਾਹੀਂ ਦੇਸ਼ ਦੇ ਕਿਸੇ ਵੀ ਹਿੱਸੇ 'ਚ ਮਾਲ ਭੇਜਣਾ ਹੋਇਆ ਸੌਖਾ, ਬਸ ਇਸ ਨੰਬਰ 'ਤੇ ਕਰੋ ਫ਼ੋਨ

ਨਮੋ ਐਪ 'ਤੇ ਇਕ ਡਿਜੀਟਲ ਬੈਠਕ ਨੂੰ ਸੰਬੋਧਨ ਕਰਦਿਆਂ ਪੁਰੀ ਨੇ ਕਿਹਾ, 'ਮੈਂ ਤੁਹਾਨੂੰ ਦਿਲੋਂ ਕਹਿ ਸਕਦਾ ਹਾਂ ਕਿ ਸਰਕਾਰ ਨੂੰ ਹਵਾਈ ਅੱਡਿਆਂ ਦਾ ਸੰਚਾਲਨ ਨਹੀਂ ਕਰਨਾ ਚਾਹੀਦਾ ਅਤੇ ਸਰਕਾਰ ਨੂੰ ਏਅਰ ਲਾਈਨ ਨੂੰ ਵੀ ਨਹੀਂ ਚਲਾਉਣਾ ਚਾਹੀਦਾ।' ਕੇਂਦਰ ਸਰਕਾਰ ਦੀ ਏਅਰਪੋਰਟ ਅਥਾਰਟੀ ਆਫ ਇੰਡੀਆ(ਏਏਆਈ) ਕੋਲ ਦੇਸ਼ ਭਰ ਵਿਚ ਸੌ ਤੋਂ ਵੱਧ ਹਵਾਈ ਅੱਡਿਆਂ ਦੀ ਮਾਲਕੀ ਹੈ ਅਤੇ ਏਆਈਏ ਹੀ ਉਸ ਦਾ ਪ੍ਰਬੰਧ ਸੰਭਾਲਦੀ ਹੈ, ਜਿਸ ਵਿਚ ਕੇਰਲਾ ਦੀ ਰਾਜਧਾਨੀ ਵਿਚ ਸਥਿਤ ਹਵਾਈ ਅੱਡੀ ਵੀ ਸ਼ਾਮਲ ਹੈ।

ਏਅਰ ਇੰਡੀਆ ਦੇ ਨਿੱਜੀਕਰਨ 'ਤੇ ਪੁਰੀ ਨੇ ਕਿਹਾ ਕਿ ਸਾਨੂੰ ਆਕਰਸ਼ਕ ਟੈਂਡਰ ਮਿਲਣ ਤੋਂ ਬਾਅਦ ਇਸ ਦਾ ਨਿੱਜੀਕਰਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਸ ਸਾਲ ਦੌਰਾਨ ਅਸੀਂ ਨਿੱਜੀਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰ ਸਕਾਂਗੇ।

ਇਹ ਵੀ ਦੇਖੋ: ਈ-ਮਾਰਕੀਟ ਮੰਚ : ਲੱਖਾਂ ਭਾਰਤੀ ਕਿਸਾਨਾਂ ਨੂੰ ਮਿਲੇਗਾ ਦੁਬਈ ਦਾ ‘ਬਾਜ਼ਾਰ’


Harinder Kaur

Content Editor

Related News