ਹਵਾਈ ਈਾਧਣ ਹੋਇਆ ਸਸਤਾ, ਘਟਣਗੇ ਹਵਾਈ ਟਿਕਟ ਦੇ ਭਾਅ

09/01/2019 10:18:37 AM

ਨਵੀਂ ਦਿੱਲੀ—ਤੇਲ ਮਾਰਕਟਿੰਗ ਕੰਪਨੀਆਂ ਨੇ ਐਤਵਾਰ ਤੋਂ ਜਹਾਜ਼ ਈਾਧਣ (ਏ.ਟੀ.ਐੱਫ) ਦੀ ਕੀਮਤ 'ਚ ਕਮੀ ਕਰ ਦਿੱਤੀ ਹੈ ਜਿਸ ਨਾਲ ਜਹਾਜ਼ ਸੇਵਾ ਕੰਪਨੀਆਂ ਨੂੰ ਰਾਹਤ ਮਿਲੇਗੀ | ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈੱਬਸਾਈਟ ਮੁਤਾਬਕ ਰਾਜਧਾਨੀ ਦਿੱਲੀ 'ਚ ਅੱਜ ਤੋਂ ਜਹਾਜ਼ ਈਾਧਣ 62,698.86 ਰੁਪਏ ਪ੍ਰਤੀ ਕਿਲੋਲੀਟਰ ਮਿਲੇਗਾ |

PunjabKesari
ਦੱਸ ਦੇਈਏ ਕਿ ਅਗਸਤ 'ਚ ਇਸ ਦੀ ਕੀਮਤ 63,295.48 ਰੁਪਏ ਪ੍ਰਤੀ ਕਿਲੋਲੀਟਰ ਸੀ | ਇਸ ਤਰ੍ਹਾਂ ਇਸ ਦਾ ਮੁੱਲ 596.62 ਰੁਪਏ ਭਾਵ 0.94 ਫੀਸਦੀ ਘਟਾਇਆ ਗਿਆ ਹੈ | ਕੋਲਕਾਤਾ 'ਚ ਜਹਾਜ਼ ਈਾਧਣ 541.12 ਰੁਪਏ ਸਸਤਾ ਹੋ ਕੇ 63,642.23 ਰੁਪਏ ਪ੍ਰਤੀ ਕਿਲੋਲੀਟਰ ਮਿਲੇਗਾ |

PunjabKesari
ਕੀ ਹੋਵੇਗਾ ਅਸਰ
ਇਸ ਨਾਲ ਨਕਦੀ ਨਾਲ ਲੜ ਰਹੀ ਹਵਾਬਾਜ਼ੀ ਕੰਪਨੀਆਂ ਨੂੰ ਰਾਹਤ ਮਿਲਣ ਦੀ ਉਮੀਦ ਹੈ | ਜੇਕਰ ਏ.ਟੀ.ਐੱਫ. ਦੀਆਂ ਦਰਾਂ 'ਚ ਕਮੀ ਦਾ ਸਿਲਸਿਲਾ ਬਣਿਆ ਰਿਹਾ ਤਾਂ ਕਈ ਏਅਰਲਾਇੰਸ ਹਵਾਈ ਕਿਰਾਏ 'ਚ ਕਮੀ ਕਰਨ ਦਾ ਐਲਾਨ ਕਰ ਸਕਦੀਆਂ ਹਨ ਭਾਵ ਹਵਾਈ ਸਫਰ ਵੀ ਸਸਤਾ ਹੋ ਸਕਦਾ ਹੈ |


Aarti dhillon

Content Editor

Related News