ਏਅਰਸੈੱਲ-ਮੈਕਸਿਸ ਕੇਸ: ED ਨੇ ਕਾਰਤੀ ਦੇ ਖਿਲਾਫ ਕੀਤੀ ਚਾਰਜਸ਼ੀਟ ਦਾਇਰ ਪੀ ਚਿਦੰਬਰਮ
Wednesday, Jun 13, 2018 - 03:41 PM (IST)

ਬਿਜ਼ਨੈੱਸ ਡੈਸਕ—ਈਡੀ ਨੇ ਏਅਰਸੈੱਲ-ਮੈਕਸਿਸ ਡੀਲ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ 'ਚ ਕਾਰਤੀ ਚਿਦੰਬਰਮ ਦੇ ਖਿਲਾਫ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਇਸ ਮਾਮਲੇ 'ਚ ਈਡੀ ਨੇ ਪਟਿਆਲਾ ਹਾਊਸ ਕੋਰਟ 'ਚ ਚਾਰਜਸ਼ੀਟ ਦਾਇਰ ਕੀਤੀ।
ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼
ਚਾਰਜਸ਼ੀਟ 'ਚ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਦੇ ਖਿਲਾਫ ਭ੍ਰਿਸ਼ਟਾਚਾਰ ਐਕਟ ਦੇ ਤਹਿਤ ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਚਾਰਜਸ਼ੀਟ 'ਚ ਕਈ ਵਾਰ ਪੀ.ਚਿਦੰਬਰਮ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਈਡੀ ਨੇ ਕਾਰਤੀ ਦਾ ਅਕਾਊਂਟ ਕੀਤਾ ਸੀਲ
ਚਾਰਜਸ਼ੀਟ ਦੇ ਮੁਤਾਬਕ ਇਸ ਮਾਮਲੇ 'ਚ ਈਡੀ ਨੇ ਕੁੱਲ 1 ਕਰੋੜ 16 ਲੱਖ 9380 ਰੁਪਏ ਜ਼ਬਤ ਕੀਤੇ ਹਨ। ਜਿਸ 'ਚ 26 ਲੱਖ 444 ਰੁਪਏ ਫਿਕਸਡ ਡਿਪੋਜ਼ਿਟ ਦੇ ਰੂਪ 'ਚ ਹਨ ਜਦ ਤੱਕ ਕਾਰਤੀ ਚਿਦੰਬਰਮ ਦਾ ਇਕ ਅਕਾਊਂਟ ਸੀਲ ਕੀਤਾ ਹੈ ਜਿਸ 'ਚ 90 ਲੱਖ ਰੁਪਏ ਹਨ। ਇਸ ਤੋਂ ਇਲਾਵਾ ਕਾਰਤੀ ਦੇ ਇਕ ਹੋਰ ਅਕਾਊਂਟ ਨੂੰ ਈਡੀ ਤੋਂ ਆਪਣੇ ਕਬਜ਼ੇ 'ਚ ਲੈ ਲਿਆ ਹੈ ਜਿਸ 'ਚ 8,936 ਰੁਪਏ ਜਮ੍ਹਾ ਹਨ।
6 ਘੰਟੇ ਤੱਕ ਪੁੱਛਗਿੱਛ
ਇਸ ਤੋਂ ਪਹਿਲਾਂ ਮੰਗਲਵਾਰ ਏਅਰਸੈੱਲ-ਮੈਕਸਿਸ ਡੀਲ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ 'ਚ ਈ.ਡੀ. ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨਾਲ ਦੂਜੀ ਵਾਰ ਕਰੀਬ 6 ਘੰਟੇ ਤੱਕ ਪੁੱਛਗਿੱਛ ਕੀਤੀ। ਹਾਲਾਂਕਿ ਚਿਦੰਬਰਮ ਨੇ ਇਕ ਵਾਰ ਫਿਰ ਕਿਹਾ ਹੈ ਕਿ ਉਨ੍ਹਾਂ ਨੇ ਕੋਈ ਅਪਰਾਧ ਨਹੀਂ ਕੀਤਾ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਸੀਨੀਅਰ ਕਾਂਗਰਸ ਨੇਤਾ ਚਿਦੰਬਰਮ ਸਵੇਰੇ ਕਰੀਬ 11 ਵਜੇ ਡਾਇਰੈਕਟੋਰੇਟ ਦੇ ਮੁੱਖ ਦਫਤਰ ਅਤੇ ਉਹ ਉਥੋਂ 5 ਵਜੇ ਤੋਂ ਬਾਅਦ ਵਾਪਸ ਨਿਕਲੇ।