31 ਅਕਤੂਬਰ ਤੋਂ ਬਾਅਦ ਕੰਮ ਨਹੀਂ ਕਰਨਗੇ ਏਅਰਸੈੱਲ ਤੇ ਡਿਸ਼ਨੈੱਟ ਦੇ 7 ਕਰੋੜ ਨੰਬਰ

Saturday, Oct 19, 2019 - 01:14 AM (IST)

31 ਅਕਤੂਬਰ ਤੋਂ ਬਾਅਦ ਕੰਮ ਨਹੀਂ ਕਰਨਗੇ ਏਅਰਸੈੱਲ ਤੇ ਡਿਸ਼ਨੈੱਟ ਦੇ 7 ਕਰੋੜ ਨੰਬਰ

ਨਵੀਂ ਦਿੱਲੀ (ਭਾਸ਼ਾ)-ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਬੰਦ ਹੋ ਚੁੱਕੀ ਟੈਲੀਕਾਮ ਕੰਪਨੀ ਏਅਰਸੈੱਲ ਅਤੇ ਡਿਸ਼ਨੈੱਟ ਵਾਇਰਲੈੱਸ ਦੇ ਗਾਹਕਾਂ ਲਈ ਅੰਤਿਮ ਚਿਤਾਵਨੀ ਜਾਰੀ ਕੀਤੀ ਹੈ। ਟਰਾਈ ਨੇ ਇਨ੍ਹਾਂ ਦੋਵਾਂ ਕੰਪਨੀਆਂ ਦੇ ਗਾਹਕਾਂ ਨੂੰ ਕਿਹਾ ਹੈ ਕਿ ਉਹ 31 ਅਕਤੂਬਰ ਤੋਂ ਪਹਿਲਾਂ ਆਪਣੇ ਨੰਬਰ ਪੋਰਟ ਕਰਵਾ ਲੈਣ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ 31 ਅਕਤੂਬਰ ਤੋਂ ਬਾਅਦ ਉਨ੍ਹਾਂ ਦੀਆਂ ਸੇਵਾਵਾਂ ਬੰਦ ਕਰ ਦਿੱਤੀ ਜਾਣਗੀਆਂ।

ਟਰਾਈ ਵੱਲੋਂ ਜਾਰੀ ਬਿਆਨ ਅਨੁਸਾਰ 2018 'ਚ ਜਦੋਂ ਏਅਰਸੈੱਲ ਨੇ ਆਪਣਾ ਆਪ੍ਰੇਸ਼ਨ ਬੰਦ ਕੀਤਾ ਸੀ ਤਾਂ ਉਸ ਦੇ ਕੋਲ 90 ਮਿਲੀਅਨ (9 ਕਰੋੜ) ਗਾਹਕ ਸਨ। ਟਰਾਈ ਦੇ ਡਾਟਾ ਅਨੁਸਾਰ 28 ਫਰਵਰੀ 2018 ਤੋਂ ਲੈ ਕੇ 31 ਅਗਸਤ 2019 ਦੇ ਦਰਮਿਆਨ ਸਿਰਫ 19 ਮਿਲੀਅਨ ਯਾਨੀ 1.9 ਕਰੋੜ ਯੂਜ਼ਰਜ਼ ਨੇ ਹੀ ਆਪਣਾ ਨੰਬਰ ਪੋਰਟ ਕਰਵਾਇਆ ਸੀ। ਅਜਿਹੇ 'ਚ ਏਅਰਸੈੱਲ ਦੇ ਲਗਭਗ 70 ਮਿਲੀਅਨ ਯਾਨੀ 7 ਕਰੋੜ ਯੂਜ਼ਰਜ਼ ਅਜਿਹੇ ਹਨ, ਜਿਨ੍ਹਾਂ ਨੂੰ ਆਪਣਾ ਨੰਬਰ ਪੋਰਟ ਕਰਵਾਉਣਾ ਹੈ। ਟਰਾਈ ਨੇ ਕਿਹਾ ਹੈ ਕਿ ਜੇਕਰ ਇਹ ਗਾਹਕ ਆਪਣਾ ਨੰਬਰ ਪੋਰਟ ਨਹੀਂ ਕਰਵਾਉਂਦੇ ਹਨ ਤਾਂ ਉਨ੍ਹਾਂ ਦਾ ਨੰਬਰ ਅਚਾਨਕ ਬੰਦ ਕਰ ਦਿੱਤਾ ਜਾਵੇਗਾ।


author

Karan Kumar

Content Editor

Related News