ਅਗਲੇ ਮਹੀਨੇ ਤੋਂ ਮੁੰਬਈ-ਕੋਲਕਾਤਾ ਦੀ ਸਿੱਧੀ ਉਡਾਣ ਸ਼ੁਰੂ ਕਰੇਗੀ ਏਅਰ ਏਸ਼ੀਆ

03/15/2019 9:18:52 PM

ਮੁੰਬਈ-ਸਸਤੀਆਂ ਹਵਾਈ ਸੇਵਾਵਾਂ ਦੇਣ ਵਾਲੀ ਕੰਪਨੀ ਏਅਰ ਏਸ਼ੀਆ ਇੰਡੀਆ ਨੇ ਇਥੋਂ ਕੋਲਕਾਤਾ ਲਈ ਅਗਲੇ ਮਹੀਨੇ ਤੋਂ ਸਿੱਧੀ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ। ਇਹ ਕੰਪਨੀ ਦੀ ਮੁੰਬਈ ਤੋਂ ਕਿਸੇ ਦੂਜੇ ਸ਼ਹਿਰ ਲਈ ਦੂਜੀ ਸਿੱਧੀ ਉਡਾਣ ਹੋਵੇਗੀ। ਕੰਪਨੀ ਇਸ ਤੋਂ ਪਹਿਲਾਂ ਇਥੋਂ ਬੇਂਗਲੁਰੂ ਦੀ ਸਿੱਧੀ ਉਡਾਣ ਦਾ ਸੰਚਾਲਨ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਉਹ 15 ਅਪ੍ਰੈਲ ਤੋਂ ਕੋਲਕਾਤਾ ਲਈ ਮੁੰਬਈ ਤੋਂ ਰੋਜ਼ਾਨਾ ਇਕ ਸਿੱਧੀ ਉਡਾਣ ਸ਼ੁਰੂ ਕਰੇਗੀ। ਏਅਰ ਏਸ਼ੀਆ ਇੰਡੀਆ ਟਾਟਾ ਸੰਜ਼ ਅਤੇ ਮਲੇਸ਼ੀਆ ਦੀ ਏਅਰ ਏਸ਼ੀਆ ਦਾ ਸਾਂਝਾ ਆਦਾਰਾ ਹੈ।


Karan Kumar

Content Editor

Related News