ਹਵਾਈ ਸਫ਼ਰ ਹੋ ਸਕਦਾ ਹੈ ਹੋਰ ਮਹਿੰਗਾ, ਲਗਾਤਾਰ 10ਵੀਂ ਵਾਰ ਵਧੀ ਜੈੱਟ ਫਿਊਲ ਦੀ ਕੀਮਤ

Monday, May 16, 2022 - 06:27 PM (IST)

ਹਵਾਈ ਸਫ਼ਰ ਹੋ ਸਕਦਾ ਹੈ ਹੋਰ ਮਹਿੰਗਾ, ਲਗਾਤਾਰ 10ਵੀਂ ਵਾਰ ਵਧੀ ਜੈੱਟ ਫਿਊਲ ਦੀ ਕੀਮਤ

ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਹੇ ਹਵਾਬਾਜ਼ੀ ਖੇਤਰ 'ਤੇ ਹੁਣ ਮਹਿੰਗਾਈ ਦਾ ਦਬਾਅ ਦਿਖਾਈ ਦੇ ਰਿਹਾ ਹੈ। ਗਲੋਬਲ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਵਧਣ ਕਾਰਨ ਐਵੀਏਸ਼ਨ ਟਰਬਾਈਨ ਫਿਊਲ (ਏ.ਟੀ.ਐੱਫ.) ਦੀ ਕੀਮਤ ਲਗਾਤਾਰ ਵਧ ਰਹੀ ਹੈ। ਸੋਮਵਾਰ ਨੂੰ ਨਵੇਂ ਵਾਧੇ ਤੋਂ ਬਾਅਦ ਹੁਣ ਹਵਾਈ ਸਫਰ ਹੋਰ ਮਹਿੰਗਾ ਹੋ ਜਾਵੇਗਾ। ਇੰਡੀਅਨ ਆਇਲ ਕਾਰਪੋਰੇਸ਼ਨ (IOC) ਨੇ ਸੋਮਵਾਰ ਨੂੰ ਜੈੱਟ ਫਿਊਲ ਦੀਆਂ ਕੀਮਤਾਂ 'ਚ 5 ਫੀਸਦੀ ਦਾ ਵਾਧਾ ਕੀਤਾ ਹੈ। ATF ਦੀਆਂ ਕੀਮਤਾਂ ਵਿੱਚ ਇਹ ਲਗਾਤਾਰ 10ਵਾਂ ਵਾਧਾ ਹੈ। ਇਸ ਦਾ ਸਿੱਧਾ ਅਸਰ ਹਵਾਈ ਸਫਰ ਕਰਨ ਵਾਲੇ ਯਾਤਰੀਆਂ 'ਤੇ ਪਵੇਗਾ, ਕਿਉਂਕਿ ਏਅਰਲਾਈਨਜ਼ ਜਲਦ ਹੀ ਆਪਣੀ ਲਾਗਤ ਵਸੂਲਣ ਲਈ ਹਵਾਈ ਕਿਰਾਏ 'ਚ ਹੋਰ ਵਾਧਾ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ : ਪਿਛਲੇ ਹਫਤੇ ਸੋਨੇ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਚਾਂਦੀ ਵੀ 3,216 ਰੁਪਏ ਟੁੱਟੀ

ਇਸ ਸਾਲ ਜੈੱਟ ਫਿਊਲ ਹੋ ਗਿਆ ਹੈ ਬਹੁਤ ਜ਼ਿਆਦਾ ਮਹਿੰਗਾ 

ਇਸ ਤਾਜ਼ਾ ਵਾਧੇ ਤੋਂ ਬਾਅਦ, ਦਿੱਲੀ ਵਿੱਚ ਨਵੀਂ ATF ਦੀ ਕੀਮਤ 1,16,852 ਰੁਪਏ ਪ੍ਰਤੀ ਕਿਲੋਲੀਟਰ ਤੋਂ ਵਧ ਕੇ 123039.71 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਮੁੰਬਈ 'ਚ ਇਹ 121847.11 ਰੁਪਏ ਪ੍ਰਤੀ ਕਿਲੋਲੀਟਰ, ਕੋਲਕਾਤਾ 'ਚ 127854.60 ਰੁਪਏ ਪ੍ਰਤੀ ਕਿਲੋਲੀਟਰ ਅਤੇ ਚੇਨਈ 'ਚ 127286.13 ਰੁਪਏ ਪ੍ਰਤੀ ਕਿਲੋਲੀਟਰ 'ਤੇ ਪਹੁੰਚ ਗਿਆ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਹੀ ਜੈੱਟ ਫਿਊਲ ਦੀਆਂ ਕੀਮਤਾਂ 'ਚ ਵੱਡਾ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ ਜਨਵਰੀ 2022 ਤੋਂ ਹੁਣ ਤੱਕ ਇਸ ਦੀ ਕੀਮਤ 61.7 ਫੀਸਦੀ ਵਧ ਚੁੱਕੀ ਹੈ।

ਮਹੀਨੇ ਵਿੱਚ ਦੋ ਵਾਰ ਹੁੰਦਾ ਹੈ ਸੰਸ਼ੋਧਨ 

ਇਸਦੀ ਕੀਮਤ 1 ਜਨਵਰੀ 2022 ਨੂੰ 76,062 ਰੁਪਏ ਪ੍ਰਤੀ ਕਿਲੋਲੀਟਰ ਸੀ, ਜਿਸ ਵਿੱਚ ਹੁਣ ਤੱਕ 46,938 ਰੁਪਏ ਪ੍ਰਤੀ ਕਿਲੋਲੀਟਰ ਦਾ ਵਾਧਾ ਹੋ ਚੁੱਕਾ ਹੈ। ਇੱਥੇ ਦੱਸ ਦੇਈਏ ਕਿ ਜਹਾਜ਼ ਦੇ ਈਂਧਨ ਦੀਆਂ ਕੀਮਤਾਂ ਵਿੱਚ ਸੋਧ ਮਹੀਨੇ ਵਿੱਚ ਦੋ ਵਾਰ 1 ਅਤੇ 16 ਤਰੀਕ ਨੂੰ ਕੀਤੀ ਜਾਂਦੀ ਹੈ। ਕਿਸੇ ਵੀ ਏਅਰਲਾਈਨ ਦੀ ਸੰਚਾਲਨ ਲਾਗਤ ਦਾ 40 ਫੀਸਦੀ ਹਿੱਸਾ ਜੈੱਟ ਫਿਊਲ ਦਾ ਹੁੰਦਾ ਹੈ। ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀ ਕੀਮਤ ਵਧਣ ਨਾਲ ਇਸ ਦੀ ਕੀਮਤ 'ਤੇ ਵੀ ਅਸਰ ਪੈਂਦਾ ਹੈ। ਅਜਿਹੇ 'ਚ ਲਗਾਤਾਰ ਹੋ ਰਹੇ ਵਾਧੇ ਕਾਰਨ ਹਵਾਈ ਸਫਰ ਮਹਿੰਗਾ ਹੋਣ ਦੀ ਪੂਰੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੂੰ ਬ੍ਰਿਟਿਸ਼ ਬਰਦਰਸ ਵੱਲੋਂ ਮਿਲ ਰਹੀ ਸਖਤ ਚੁਣੌਤੀ, ਇਕ ਡੀਲ ਲਈ ਆਹਮੋ- ਸਾਹਮਣੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News