ਟੂਰਿਸਟ ਸੀਜ਼ਨ ਖਤਮ ਹੋਣ ਤੋਂ ਬਾਅਦ ਹਵਾਈ ਯਾਤਰੀਆਂ ਦੀ ਗਿਣਤੀ ''ਚ ਗਿਰਾਵਟ : ਰਿਪੋਰਟ

Thursday, Sep 12, 2019 - 11:42 PM (IST)

ਟੂਰਿਸਟ ਸੀਜ਼ਨ ਖਤਮ ਹੋਣ ਤੋਂ ਬਾਅਦ ਹਵਾਈ ਯਾਤਰੀਆਂ ਦੀ ਗਿਣਤੀ ''ਚ ਗਿਰਾਵਟ : ਰਿਪੋਰਟ

ਨਵੀਂ ਦਿੱਲੀ— ਟੂਰਿਸਟ ਸੀਜ਼ਨ ਖਤਮ ਹੋਣ ਤੋਂ ਬਾਅਦ ਜੁਲਾਈ ਮਹੀਨੇ 'ਚ ਘਰੇਲੂ ਹਵਾਈ ਯਾਤਰਾ 'ਚ 1.8 ਫੀਸਦੀ ਦੀ ਕਮੀ ਦੇਖਣ ਨੂੰ ਮਿਲੀ ਹੈ। ਉਥੇ ਹੀ ਪਹਿਲੇ ਚਾਰ ਮਹੀਨਿਆਂ 'ਚ ਕੁਲ ਏਅਰ ਟ੍ਰੈਫਿਕ ਗ੍ਰੋਥ ਵੀ 1.6 ਫੀਸਦੀ ਹੀ ਰਿਹਾ ਹੈ। ਰੇਟਿੰਗ ਏਜੰਸੀ ਇਕਰਾ ਦੀ ਰਿਪੋਰਟ ਮੁਤਾਬਕ ਜੁਲਾਈ ਮਹੀਨੇ 'ਚ ਘਰੇਲੂ ਜਹਾਜ਼ ਕੰਪਨੀਆਂ ਦਾ ਇੰਟਰਨੈਸ਼ਨਲ ਟ੍ਰੈਫਿਕ ਘੱਟ ਕੇ 14 ਫੀਸਦੀ ਰਿਹਾ ਹੈ।
ਘਰੇਲੂ ਤੇਲ ਕੰਪਨੀਆਂ ਲਗਾਤਾਰ ਖਰਾਬ ਪ੍ਰਦਰਸ਼ਨ ਕਰ ਰਹੀਆਂ ਹਨ। ਇਹੀ ਕਾਰਨ ਹੈ ਕਿ ਜੁਲਾਈ ਮਹੀਨੇ 'ਚ ਇਨ੍ਹਾਂ ਦਾ ਮਾਰਕੀਟ ਸ਼ੇਅਰ 528 ਆਧਾਰ ਅੰਕ ਘੱਟ ਕੇ 32.1 ਫੀਸਦੀ ਰਿਹਾ ਹੈ, ਜੋ ਕਿ ਪਿਛਲੇ ਸਾਲ ਆਮ ਮਿਆਦ ਦੀ ਤੁਲਨਾ 'ਚ ਖਰਾਬ ਰਿਹਾ ਹੈ।

ਵਿਦੇਸ਼ੀ ਰੂਟਸ 'ਤੇ ਘਰੇਲੂ ਕੰਪਨੀਆਂ ਦਾ ਫੋਕਸ
ਪ੍ਰਾਇਵੇਟ ਸੈਕਟਰ ਦੀਆਂ ਜਹਾਜ਼ ਕੰਪਨੀਆਂ ਜੈਟ ਏਅਰਵੇਜ਼ ਦੇ ਬੰਦ ਹੋਣ ਤੋਂ ਬਾਅਦ ਲਗਾਤਾਰ ਇੰਡਸਟਰੀ ਸਮਰੱਥਾ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜੁਲਾਈ ਮਹੀਨੇ 'ਚ ਇੰਡਸਟਰੀ ਸਮਰੱਥਾ ਵੀ 3.5 ਫੀਸਦੀ ਹੀ ਰਹੀ ਹੈ। ਇਕਰਾ ਦੇ ਕਿੰਜਲ ਸ਼ਾਹ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰ ਦੀ ਮੰਗ ਨੂੰ ਦੇਖਦੇ ਹੋਏ ਘਰੇਲੂ ਜਹਾਜ਼ ਕੰਪਨੀਆਂ ਅੰਤਰਰਾਸ਼ਟਰੀ ਰੂਟਸ 'ਤੇ ਹੁਣ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਰਹੀਆਂ ਹਨ। ਜੈਟ ਈਂਧਨ ਦੀਆਂ ਕੀਮਤਾਂ 'ਚ ਜੂਨ ਮਹੀਨੇ ਦੌਰਾਨ 0.3 ਫੀਸਦੀ ਤੇ ਜੁਲਾਈ ਮਹੀਨੇ ਦੌਰਾਨ 5.5 ਫੀਸਦੀ ਦੀ ਗਿਰਾਵਟ ਰਹੀ ਹੈ। ਹਾਲਾਂਕਿ, ਅਗਸਤ ਮਹੀਨੇ 'ਚ ਇਸ 'ਚ 3.3 ਫੀਸਦੀ ਤਕ ਵਾਧਾ ਵੀ ਰਿਹਾ।


author

Inder Prajapati

Content Editor

Related News