Air India ਮਹਾਨਗਰਾਂ ’ਚ 5 ਮੁੱਖ ਰੂਟਾਂ ’ਤੇ ਵਿਸਤਾਰਾ ਦੇ ਏ320 ਜਹਾਜ਼ ਦੀ ਵਰਤੋਂ ਕਰੇਗੀ

Thursday, Nov 28, 2024 - 03:04 PM (IST)

Air India ਮਹਾਨਗਰਾਂ ’ਚ 5 ਮੁੱਖ ਰੂਟਾਂ ’ਤੇ ਵਿਸਤਾਰਾ ਦੇ ਏ320 ਜਹਾਜ਼ ਦੀ ਵਰਤੋਂ ਕਰੇਗੀ

ਨਵੀਂ ਦਿੱਲੀ (ਭਾਸ਼ਾ) - ਏਅਰਲਾਈਨ ਕੰਪਨੀ ਏਅਰ ਇੰਡੀਆ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਵਿਸਤਾਰਾ ਦੇ ਏ320 ਜਹਾਜ਼ਾਂ ਨੂੰ ਮਹਾਨਗਰਾਂ ’ਚ 5 ਮੁੱਖ ਰੂਟਾਂ ’ਤੇ ਤਾਇਨਾਤ ਕਰੇਗੀ। ਇਨ੍ਹਾਂ ਰੂਟਾਂ ’ਚ ਦਿੱਲੀ-ਮੁੰਬਈ ਅਤੇ ਮੁੰਬਈ-ਹੈਦਰਾਬਾਦ ਹਵਾਈ ਰੂਟ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ :     ਸੋਨਾ ਹੋਇਆ ਮਹਿੰਗਾ, ਚਾਂਦੀ ਦੀ ਵੀ ਵਧੀ ਚਮਕ, ਖ਼ਰੀਦਣ ਤੋਂ ਪਹਿਲਾਂ ਜਾਣੋ ਅੱਜ ਦੀ ਕੀਮਤ

ਟਾਟਾ ਸਮੂਹ ਦੀ ਮਾਲਕੀ ਵਾਲੀ ਇਹ ਏਅਰਲਾਈਨ ਦਿੱਲੀ ਅਤੇ ਮੁੰਬਈ, ਦਿੱਲੀ ਅਤੇ ਬੈਂਗਲੁਰੂ, ਦਿੱਲੀ ਅਤੇ ਹੈਦਰਾਬਾਦ ’ਚ ਇਕ-ਇਕ ਵੱਡੇ ਸਾਈਜ਼ ਦੇ ਜਹਾਜ਼ ਨਾਲ ਇਕ ਉਡਾਣ ਸੰਚਾਲਿਤ ਕਰਨਾ ਜਾਰੀ ਰੱਖੇਗੀ। ਇਨ੍ਹਾਂ ਰੂਟਾਂ ’ਤੇ ਬੋਇੰਗ 777 ਜਾਂ ਏਅਰਬੱਸ ਏ350 ਜਹਾਜ਼ ਤਾਇਨਾਤ ਕੀਤੇ ਜਾਣਗੇ।

ਇਹ ਵੀ ਪੜ੍ਹੋ :     5, 10 ਨਹੀਂ ਦਸੰਬਰ 'ਚ 17 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਬਣਾ ਲਓ ਪੂਰੀ ਯੋਜਨਾ

ਪੂਰਨ ਸੇਵਾ ਪ੍ਰਦਾਤਾ ਵਿਸਤਾਰਾ ਦਾ ਇਸ ਮਹੀਨੇ ਏਅਰ ਇੰਡੀਆ ਦੇ ਨਾਲ ਰਲੇਵਾਂ ਕਰ ਦਿੱਤਾ ਗਿਆ ਸੀ। ਬੁਕਿੰਗ ਦੇ ਸਮੇਂ ਮੁਸਾਫਰਾਂ ਨੂੰ ਬਦਲ ਪ੍ਰਦਾਨ ਕਰਦੇ ਹੋਏ ਵਿਸਤਾਰਾ ਜਹਾਜ਼ਾਂ ਦੁਆਰਾ ਸੰਚਾਲਿਤ ਉਡਾਣਾਂ ਦੇ ਨੰਬਰ ‘ਏਆਈ2’ ਤੋਂ ਸ਼ੁਰੂ ਹੁੰਦੇ ਹਨ। ਏਅਰ ਇੰਡੀਆ ਨੇ ਬਿਆਨ ’ਚ ਕਿਹਾ ਕਿ ਮਹਾਨਗਰਾਂ ਤੋਂ ਮਹਾਨਗਰਾਂ ’ਚ 5 ਰੂਟਾਂ ’ਤੇ ਉਡਾਣਾਂ ਪਹਿਲੀ ਵਿਸਤਾਰਾ ਦੇ ਏ320 ਲੜੀ ਦੇ ਜਹਾਜ਼ਾਂ ਨਾਲ ਸੰਚਾਲਿਤ ਹੋਣਗੀਆਂ। ਇਨ੍ਹਾਂ ’ਚ ਤਿੰਨ ਬਿਜ਼ਨੈੱਸ, ਪ੍ਰੀਮੀਅਮ ਇਕਾਨਮੀ ਅਤੇ ਇਕਾਨਮੀ ਸ਼੍ਰੇਣੀਆਂ ਹੋਣਗੀਆਂ। ਇਹ ਰਸਤਾ-ਦਿੱਲੀ ਅਤੇ ਮੁੰਬਈ, ਦਿੱਲੀ ਅਤੇ ਬੈਂਗਲੁਰੂ, ਦਿੱਲੀ ਅਤੇ ਹੈਦਰਾਬਾਦ, ਮੁੰਬਈ ਅਤੇ ਬੈਂਗਲੁਰੂ ਅਤੇ ਮੁੰਬਈ ਅਤੇ ਹੈਦਰਾਬਾਦ ਹਨ। ਮੌਜੂਦਾ ਸਮੇਂ ’ਚ ਏਅਰ ਇੰਡੀਆ ਕੋਲ 208 ਜਹਾਜ਼ਾਂ ਦਾ ਬੇੜਾ ਹੈ, ਜਿਸ ’ਚ ਲੱਗਭਗ 67 ਵੱਡੇ ਜਹਾਜ਼ ਸ਼ਾਮਲ ਹਨ।

ਇਹ ਵੀ ਪੜ੍ਹੋ :     ਓਲਾ ਇਲੈਕਟ੍ਰਿਕ ਨੇ ਲਾਂਚ ਕੀਤਾ ਆਪਣਾ ਸਭ ਤੋਂ ਸਸਤਾ ਈ-ਸਕੂਟਰ, ਸ਼ੇਅਰਾਂ 9 ਫੀਸਦੀ ਚੜ੍ਹੇ, ਜਾਣੋ ਪੂਰੇ ਵੇਰਵੇ
   
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News