Air India ਦੇ ਮੁਸਾਫਰਾਂ ਨੂੰ ਨਹੀਂ ਰਾਹਤ, 'ਸੰਡੇ' ਨੂੰ 137 ਉਡਾਣਾਂ 'ਚ ਦੇਰੀ

Sunday, Apr 28, 2019 - 12:00 PM (IST)

Air India ਦੇ ਮੁਸਾਫਰਾਂ ਨੂੰ ਨਹੀਂ ਰਾਹਤ, 'ਸੰਡੇ' ਨੂੰ 137 ਉਡਾਣਾਂ 'ਚ ਦੇਰੀ

ਨਵੀਂ ਦਿੱਲੀ— ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਦੀ ਫਲਾਈਟ 'ਚ ਸਫਰ ਕਰਨ ਵਾਲੇ ਹੋ ਤਾਂ ਸ਼ਡਿਊਲ ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਦੇਖ ਲਓ ਕਿਉਂਕਿ ਤੁਹਾਨੂੰ ਹਵਾਈ ਅੱਡੇ 'ਤੇ ਫਲਾਈਟ ਲਈ ਘੱਟੋ-ਘੱਟ 2-3 ਘੰਟੇ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕੰਪਨੀ ਨੇ ਕਿਹਾ ਹੈ ਕਿ ਐਤਾਵਾਰ (ਸੰਡੇ) ਨੂੰ 137 ਉਡਾਣਾਂ ਦੇ ਆਉਣ-ਜਾਣ 'ਚ ਦੇਰੀ ਹੋਵੇਗੀ। ਫਲਾਈਟਸ 'ਚ ਤਕਰੀਬਨ 197 ਮਿੰਟ ਯਾਨੀ ਲਗਭਗ ਤਿੰਨ ਘੰਟੇ ਦੀ ਦੇਰੀ ਹੋ ਸਕਦੀ ਹੈ। 

 

ਇਸ ਤੋਂ ਪਹਿਲਾਂ ਸ਼ਨੀਵਾਰ ਸਵੇਰੇ ਯਾਤਰੀ ਸਰਵਿਸ ਸਿਸਟਮ (ਪੀ. ਐੱਸ. ਐੱਸ.) 'ਚ ਖਰਾਬੀ ਕਾਰਨ ਕਈ ਉਡਾਣਾਂ ਦਾ ਸੰਚਾਲਨ 5 ਘੰਟੇ ਠੱਪ ਰਿਹਾ ਸੀ। ਇਸ ਵਜ੍ਹਾ ਨਾਲ ਜਿੱਥੇ ਦੁਨੀਆ ਭਰ 'ਚ ਏਅਰ ਇੰਡੀਆ ਦੇ ਹਜ਼ਾਰਾਂ ਯਾਤਰੀ ਕਈ ਘੰਟੇ ਹਵਾਈ ਅੱਡਿਆਂ 'ਤੇ ਫਸੇ ਰਹੇ, ਉੱਥੇ ਹੀ ਕੱਲ ਰਾਤ 8.30 ਵਜੇ ਤਕ 155 ਉਡਾਣਾਂ 'ਚ ਲਗਭਗ 2 ਘੰਟੇ ਦੀ ਦੇਰੀ ਹੋਈ। ਇੱਥੇ ਦੱਸਣਯੋਗ ਹੈ ਕਿ ਏਅਰ ਇੰਡੀਆ ਤੇ ਉਸ ਦੀ ਸਹਾਇਕ ਕੰਪਨੀ ਏਅਰ ਇੰਡੀਆ ਐਕਸਪ੍ਰੈੱਸ ਕੁੱਲ ਮਿਲਾ ਕੇ ਰੋਜ਼ਾਨਾ ਲਗਭਗ 674 ਉਡਾਣਾਂ ਚਲਾਉਂਦੇ ਹਨ।

ਇਸ ਦੇ ਨਾਲ ਹੀ ਦੱਸ ਦੇਈਏ ਕਿ ਪਹਿਲੀ ਮਈ ਤੋਂ ਏਅਰ ਇੰਡੀਆ ਦੀ ਟਿਕਟ ਬੁਕਿੰਗ ਦੇ 24 ਘੰਟਿਆਂ ਅੰਦਰ ਰੱਦ ਕਰਵਾਉਣ 'ਤੇ ਕੋਈ ਚਾਰਜ ਨਹੀਂ ਲੱਗੇਗਾ। ਇਹ ਫਾਇਦਾ ਤਾਂ ਹੀ ਮਿਲੇਗਾ ਜੇਕਰ ਬੁਕਿੰਗ ਦੀ ਤਾਰੀਕ ਤੋਂ ਘੱਟੋ-ਘੱਟ ਸੱਤ ਦਿਨਾਂ ਮਗਰੋਂ ਦੀ ਫਲਾਈਟ ਹੋਵੇਗੀ। ਉੱਥੇ ਹੀ, 24 ਘੰਟੇ ਤੋਂ ਬਾਅਦ ਟਿਕਟ ਰੱਦ ਕਰਵਾਉਣ ਜਾਂ ਉਸ 'ਚ ਕੋਈ ਬਦਲਾਵ ਕਰਵਾਉਣ 'ਤੇ ਇਹ ਸੁਵਿਧਾ ਮੁਫਤ ਨਹੀਂ ਮਿਲੇਗੀ।


Related News