ਏਅਰ ਇੰਡੀਆ ਦੀ ''ਅਮੇਜ਼ਿੰਗ ਏਅਰ ਫੇਅਰ'' ਸੇਲ, ਸਿਰਫ 799 ਰੁਪਏ ''ਚ ਹਵਾਈ ਯਾਤਰਾ
Sunday, Feb 16, 2020 - 09:51 AM (IST)

ਨਵੀਂ ਦਿੱਲੀ—ਏਅਰ ਇੰਡੀਆ ਆਪਣੇ ਡੋਮੈਸਟਿਕ ਅਤੇ ਇੰਟਰਨੈਸ਼ਨਲ ਯਾਤਰੀਆਂ ਲਈ ਜ਼ਬਰਦਸਤ ਆਫਰ ਲੈ ਕੇ ਆਈ ਹੈ। 'ਅਮੇਜ਼ਿੰਗ ਏਅਰ ਫੇਅਰ' ਸੇਲ ਦੇ ਤਹਿਤ ਸਿਰਫ 799 ਰੁਪਏ 'ਚ ਡੋਮੈਸਟਿਕ ਅਤੇ 4500 ਰੁਪਏ 'ਚ ਵਿਦੇਸ਼ ਦੀ ਯਾਤਰਾ ਕੀਤੀ ਜਾ ਸਕਦੀ ਹੈ। ਸੇਲ ਦੀ ਸ਼ੁਰੂਆਤ 15 ਫਰਵਰੀ ਨੂੰ ਹੋਈ ਹੈ ਅਤੇ 17 ਫਰਵਰੀ ਤੱਕ ਚੱਲੇਗੀ।
ਸੇਲ ਦੇ ਤਹਿਤ ਬੁੱਕ ਕੀਤੀ ਗਈ ਟਿਕਟ 'ਤੇ 18 ਫਰਵਰੀ ਤੋਂ 30 ਸਤੰਬਰ 2020 ਤੱਕ ਯਾਤਰਾ ਕੀਤੀ ਜਾ ਸਕਦੀ ਹੈ। ਸੇਲ ਦਾ ਫਾਇਦਾ ਉਠਾਉਣ ਲਈ ਏਅਰ ਇੰਡੀਆ ਦੀ ਵੈੱਬਸਾਈਟ, ਮੋਬਾਈਲ ਐਪ, ਬੁਕਿੰਗ ਆਫਿਸ ਅਤੇ ਅਥਰਾਈਜ਼ਡ ਬੁਕਿੰਗ ਏਜੰਟ ਨੂੰ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਏਅਰ ਇੰਡੀਆ ਨੇ ਘੁੰਮੋ ਇੰਡੀਆ ਫੈਮਿਲੀ ਫੇਅਰ ਦੀ ਵੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਟਿਕਟ 'ਚ 25 ਫੀਸਦੀ ਤੱਕ ਡਿਸਕਾਊਂਟ ਮਿਲ ਰਿਹਾ ਹੈ। ਇਸ ਆਫਰ ਦੇ ਘੱਟੋ-ਘੱਟ ਤਿੰਨ ਹੋਰ ਛੇ ਲੋਕਾਂ ਦੀ ਟਿਕਟ ਬੁੱਕ ਕੀਤੀ ਜਾ ਸਕਦੀ ਹੈ। ਇਸ ਸਕੀਮ ਦਾ ਫਾਇਦਾ 31 ਮਾਰਚ ਤੱਕ ਉਠਾਇਆ ਜਾ ਸਕਦਾ ਹੈ।