Air India ਦੀ ਹਾਲਤ ਹੋਰ ਵਿਗੜੀ, ਕਾਮਿਆਂ ਲਈ ਖੜੀ ਹੋਈ ਨਵੀਂ ਮੁਸੀਬਤ

09/19/2020 6:35:08 PM

ਨਵੀਂ ਦਿੱਲੀ — ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਕੋਲ ਆਪਣੇ ਕਾਮਿਆਂ ਦੇ ਟੀ.ਡੀ.ਐਸ. ਅਤੇ ਪ੍ਰੋਵੀਡੈਂਟ ਫੰਡ (ਈ.ਪੀ.ਐਫ.) ਜਮ੍ਹਾ ਕਰਵਾਉਣ ਲਈ ਪੈਸੇ ਵੀ ਨਹੀਂ ਹਨ। ਸੂਤਰਾਂ ਅਨੁਸਾਰ ਕੰਪਨੀ ਨੇ ਟੀ.ਡੀ.ਐਸ. ਅਤੇ ਪੀ.ਐਫ. ਦੀ ਅਦਾਇਗੀ ਵਿਚ ਡਿਫਾਲਟ ਕਰ ਦਿੱਤਾ ਹੈ। ਸਰਕਾਰ ਏਅਰ ਇੰਡੀਆ ਨੂੰ ਵੇਚਣ ਲਈ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਅਜੇ ਤੱਕ ਇਸ 'ਚ ਸਫਲਤਾ ਨਹੀਂ ਮਿਲ ਸਕੀ।

ਏਅਰ ਇੰਡੀਆ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸਨੇ ਟੀ.ਡੀ.ਐਸ. ਦੀ ਅਦਾਇਗੀ ਵਿਚ ਗਲਤੀ ਕੀਤੀ ਹੈ ਪਰ ਕੰਪਨੀ ਨੇ ਪੀ.ਐਫ. ਬਾਰੇ ਕੁਝ ਨਹੀਂ ਕਿਹਾ। ਈ.ਟੀ. ਦੀ ਇਕ ਈਮੇਲ ਦੇ ਜਵਾਬ ਵਿਚ ਕੰਪਨੀ ਨੇ ਕਿਹਾ, 'ਏਅਰ ਇੰਡੀਆ ਪਹਿਲਾਂ ਹੀ ਟੀ.ਡੀ.ਐੱਸ. ਜਮ੍ਹਾ ਕਰਵਾ ਚੁੱਕੀ ਹੈ। ਫਾਰਮ 16 ਦੀ ਵੰਡ ਪ੍ਰਕਿਰਿਆ ਅਧੀਨ ਹੈ। ਪਰ ਸਰਕਾਰੀ ਅਧਿਕਾਰੀਆਂ ਦਾ ਕੁਝ ਹੋਰ ਹੀ ਕਹਿਣਾ ਹੈ। ਇਕ ਅਧਿਕਾਰੀ ਨੇ ਕਿਹਾ, '“ਏਅਰ ਇੰਡੀਆ ਨੇ ਇਸ ਸਾਲ ਜਨਵਰੀ ਤੋਂ ਟੀ.ਡੀ.ਐਸ. ਅਤੇ ਪੀ.ਐਫ. ਦਾ ਭੁਗਤਾਨ ਨਹੀਂ ਕੀਤਾ ਹੈ। ਮਾਰਚ ਦੇ ਅੰਤ ਤੱਕ ਕੰਪਨੀ ਦਾ ਟੀ.ਡੀ.ਐਸ. ਤਹਿਤ 26 ਕਰੋੜ ਰੁਪਏ ਬਕਾਇਆ ਹੈ। ਪੀ.ਐਫ. ਦੇ ਬਕਾਏ ਵੀ ਕਰੋੜਾਂ ਵਿਚ ਹਨ।

ਇਹ ਵੀ ਦੇਖੋ : ਸੁਪਰੀਮ ਕੋਰਟ ਨੇ ਚੋਣਵੇਂ BS-IV ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ ਦਿੱਤੀ ਮਨਜ਼ੂਰੀ,ਇਨ੍ਹਾਂ ਲੋਕਾਂ ਦੇ ਹੋਣਗੇ ਵਾਰੇ-ਨਿਆਰੇ

ਕਰਮਚਾਰੀ ਹੋ ਰਹੇ ਹਨ ਪ੍ਰਭਾਵਤ

ਪੀ.ਐਫ. ਦੇ ਮੁੱਦੇ 'ਤੇ ਵਾਰ-ਵਾਰ ਯਾਦ-ਪੱਤਰ ਭੇਜਣ 'ਤੇ ਏਅਰ ਇੰਡੀਆ ਦੇ ਇਕ ਬੁਲਾਰੇ ਨੇ ਕਿਹਾ ਕਿ ਕੰਪਨੀ ਇਸ ਬਾਰੇ ਹੋਰ ਟਿੱਪਣੀ ਨਹੀਂ ਕਰਨਾ ਚਾਹੁੰਦੀ ਹੈ। ਸੇਵਾ ਕਰ ਰਹੇ ਅਤੇ ਸੇਵਾ ਮੁਕਤ ਹੋਣ ਵਾਲੇ ਕਰਮਚਾਰੀ ਏਅਰ ਇੰਡੀਆ ਦੇ ਪੀ.ਐਫ. ਅਤੇ ਟੀ.ਡੀ.ਐਸ. ਦੀ ਅਦਾਇਗੀ ਨਾ ਕਰਨ ਕਾਰਨ ਪ੍ਰਭਾਵਤ ਹੋ ਰਹੇ ਹਨ। ਸਾਬਕਾ ਕਰਮਚਾਰੀ ਲਾਭ ਦੀ ਉਡੀਕ ਕਰ ਰਹੇ ਹਨ। ਈ.ਟੀ. ਨੇ ਇਸ ਤੋਂ ਪਹਿਲਾਂ 12 ਜੁਲਾਈ ਨੂੰ ਰਿਪੋਰਟ ਦਿੱਤੀ ਸੀ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਏਅਰ ਇੰਡੀਆ ਨੂੰ ਹੋਰ ਅੱਗੇ ਜਾਇਦਾਦ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਨਾਲ ਕੰਪਨੀ ਦੀ ਵਿੱਤੀ ਹਾਲਤ ਵਿਗੜ ਗਈ ਹੈ। ਹਾਲ ਹੀ ਵਿਚ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਰਕਾਰ ਕੋਲ ਏਅਰ ਇੰਡੀਆ ਨੂੰ ਵੇਚਣ ਜਾਂ ਬੰਦ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।

ਇਹ ਵੀ ਦੇਖੋ : ਕੋਰੋਨਾ ਆਫ਼ਤ ਕਾਰਨ ਕੰਪਨੀਆਂ ਤਨਖ਼ਾਹ ਸਬੰਧੀ ਨਿਯਮਾਂ 'ਚ ਕਰਨਗੀਆਂ ਇਹ ਬਦਲਾਅ


Harinder Kaur

Content Editor

Related News