ਏਅਰ ਇੰਡੀਆ ਨੂੰ ਪਿਛਲੇ ਵਿੱਤੀ ਸਾਲ ’ਚ ਹੋਇਆ 4685.24 ਕਰੋਡ਼ ਰੁਪਏ ਦਾ ਘਾਟਾ

Thursday, Nov 28, 2019 - 07:25 PM (IST)

ਏਅਰ ਇੰਡੀਆ ਨੂੰ ਪਿਛਲੇ ਵਿੱਤੀ ਸਾਲ ’ਚ ਹੋਇਆ 4685.24 ਕਰੋਡ਼ ਰੁਪਏ ਦਾ ਘਾਟਾ

ਨਵੀਂ ਦਿੱਲੀ (ਭਾਸ਼ਾ)-ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਏਅਰ ਇੰਡੀਆ ਨੂੰ ਵਿੱਤੀ ਸਾਲ 2018-19 ’ਚ 4685.24 ਕਰੋਡ਼ ਰੁਪਏ ਦਾ ਸੰਚਾਲਨ ਸਬੰਧੀ ਘਾਟਾ ਹੋਇਆ। ਲੋਕ ਸਭਾ ’ਚ ਵੀ. ਕੇ. ਸ਼੍ਰੀਕੰਦਨ ਦੇ ਪ੍ਰਸ਼ਨ ਦੇ ਲਿਖਤੀ ਜਵਾਬ ’ਚ ਪੁਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਹਵਾਈ ਕੰਪਨੀ ਨੂੰ 25,509 ਕਰੋਡ਼ ਰੁਪਏ ਦੀ ਸੰਚਾਲਨ ਕਮਾਈ ਹੋਈ ਅਤੇ ਸੰਚਾਲਨ ਖ਼ਰਚਾ 30,194 ਕਰੋਡ਼ ਰੁਪਏ ਦਾ ਹੋਇਆ।


author

Karan Kumar

Content Editor

Related News