ਟਿਫਨ ਸਾਫ ਕਰਨ ਨੂੰ ਲੈ ਕੇ ਜਹਾਜ਼ ''ਚ ਲੜਣ ਲੱਗੇ ਏਅਰ ਇੰਡੀਆ ਦੇ ਪਾਇਲਟ ਤੇ ਕਰੂ ਮੈਂਬਰ
Wednesday, Jun 19, 2019 - 04:49 PM (IST)

ਨਵੀਂ ਦਿੱਲੀ — ਏਅਰ ਇੰਡੀਆ 'ਚ ਕੈਪਟਨ ਅਤੇ ਕੈਬਿਨ ਕਰੂ ਵਿਚਕਾਰ ਲੜਾਈ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਏਅਰ ਇੰਡੀਆ ਨੇ ਫਲਾਈਟ ਏ.ਆਈ. 772 ਦੇ ਕੈਪਟਨ ਅਤੇ ਕ੍ਰੈਬਿਨ ਕਰੂ ਨੂੰ ਡਿਊਟੀ ਤੋਂ ਹਟਾ ਦਿੱਤਾ ਹੈ। ਇਹ ਘਟਨਾ 17 ਜੂਨ ਸੋਮਵਾਰ ਦੀ ਹੈ। ਦਰਅਸਲ ਬੈਂਗਲੁਰੂ ਏਅਰਪੋਰਟ 'ਤੇ ਕੈਪਟਨ ਨੇ ਕਥਿਤ ਰੁਪ ਨਾਲ ਕੈਬਿਨ ਕਰੂ ਨੂੰ ਆਪਣਾ ਟਿਫਨ ਸਾਫ ਕਰਨ ਲਈ ਕਿਹਾ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤ ਦਰਜ ਕਰ ਲਈ ਗਈ ਹੈ।
ਸੋਮਵਾਰ ਨੂੰ ਬੈਂਗਲੁਰੂ ਏਅਰਪੋਰਟ 'ਤੇ ਫਲਾਈਟ ਉਡਾਣ ਭਰਨ ਲਈ ਤਿਆਰ ਖੜ੍ਹੀ ਸੀ ਉਸ ਸਮੇਂ ਪਾਇਲਟ ਨੇ ਕਰੂ ਮੈਂਬਰ ਨੂੰ ਕਿਹਾ ਕਿ ਉਹ ਉਸਦਾ ਟਿਫਨ ਸਾਫ ਕਰ ਦੇਵੇ। ਇਸ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਦੇਖਦੇ ਹੀ ਦੇਖਦੇ ਲੜਾਈ ਗੰਭੀਰ ਹੋ ਗਈ। ਫਲਾਈਟ 'ਚ ਮੌਜੂਦ ਬਾਕੀ ਸਟਾਫ ਦੇ ਮੈਂਬਰਾਂ ਨੇ ਤੁਰੰਤ ਹੀ ਮਾਮਲੇ ਦੀ ਜਾਣਕਾਰੀ ਕੰਪਨੀ ਨੂੰ ਦਿੱਤੀ। ਕੰਪਨੀ ਨੇ ਤੁਰੰਤ ਹੀ ਦੋਵਾਂ ਨੂੰ ਜਹਾਜ਼ ਵਿਚੋਂ ਉਤਰਨ ਦਾ ਆਦੇਸ਼ ਦਿੱਤਾ। ਜਿਸ ਤੋਂ ਬਾਅਦ ਕਰੀਬ ਦੋ ਘੰਟੇ ਦੀ ਦੇਰੀ ਨਾਲ ਜਹਾਜ਼ ਨੇ ਉਡਾਣ ਭਰੀ।
ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਏਅਰਲਾਈਨ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਨੇ ਇਸ ਮੁੱਦੇ 'ਤੇ ਸਖਤ ਨਾਲ ਫੈਸਲਾ ਲਿਆ। ਪਾਇਲਟ ਅਤੇ ਕਰੂ ਮੈਂਬਰਸ ਦੋਵਾਂ ਨੂੰ ਵੀਰਵਾਰ ਨੂੰ ਪੁੱਛਗਿੱਛ ਲਈ ਦਿੱਲੀ ਮੁੱਖ ਦਫਤਰ ਬੁਲਾਇਆ ਗਿਆ ਹੈ। ਇਸ ਦੇ ਨਾਲ ਹੀ ਦੋਵਾਂ ਨੂੰ ਫਿਲਹਾਲ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।