Air India ਨੇ ਸੇਵਾਵਾਂ ''ਚ ਕੀਤੇ ਬਦਲਾਅ, ਹੁਣ ਨਵੀਆਂ ਵਿਦੇਸ਼ੀ ਉਡਾਣਾਂ ਸਮੇਤ ਮਿਲਣਗੀਆਂ ਕਈ ਹੋਰ ਸਹੂਲਤਾਂ

11/24/2022 12:49:00 PM

ਮੁੰਬਈ (ਭਾਸ਼ਾ) – ਟਾਟਾ ਸਮੂਹ ਦੇ ਹੱਥ ’ਚ ਏਅਰ ਇੰਡੀਆ ਦੀ ਕਮਾਨ ਆਉਣ ਤੋਂ ਬਾਅਦ ਏਵੀਏਸ਼ਨ ਕੰਪਨੀ ਦੀ ਦਿੱਖ ਬਦਲ ਗਈ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ ਮੁਤਾਬਕ ਅਕਤੂਬਰ 2022 ’ਚ ਏਅਰ ਇੰਡੀਆ ਆਨ ਟਾਈਮ ਉਡਾਣ ਭਰਨ ਦੇ ਮਾਮਲੇ ’ਚ ਪਹਿਲੇ ਨੰਬਰ ’ਤੇ ਰਹੀ। ਏਅਰ ਇੰਡੀਆ ਦੀ ਆਨ ਟਾਈਮ ਪ੍ਰਫਾਰਮੈਂਸ 90.8 ਫੀਸਦੀ ਰਹੀ। ਇਸ ਦਾ ਮਤਲਬ ਇਹ ਹੈ ਕਿ ਏਅਰ ਇੰਡੀਆ ਦੀਆਂ 10 ’ਚੋਂ 9 ਉਡਾਣਾਂ ਆਪਣੇ ਨਿਰਧਾਰਤ ਸਮੇਂ ’ਤੇ ਹੀ ਉੱਡੀਆਂ। ਇਸ ਦੇ ਨਾਲ ਹੀ ਏਅਰ ਇੰਡੀਆ ਨੇ ਆਪਣੇ ਕਾਰੋਬਾਰ ਨੂੰ ਵਿਸਤਾਰ ਦੇਣ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਫੇਕ ਰਿਵਿਊ 'ਤੇ ਨਵੀਆਂ ਗਾਈਡਲਾਈਨਜ਼ ਜਾਰੀ, ਆਨਲਾਈਨ ਪਲੇਟਫਾਰਮ ਕੰਪਨੀਆਂ 'ਤੇ ਹੋ ਸਕੇਗੀ ਕਾਰਵਾਈ

ਏਅਰ ਇੰਡੀਆ ਅਗਲੇ ਸਾਲ ਫਰਵਰੀ ਤੋਂ ਮੁੰਬਈ ਤੋਂ ਨਿਊਯਾਰਕ, ਪੈਰਿਸ ਅਤੇ ਫ੍ਰੈਂਕਫਰਟ ਲਈ ਨਵੀਂ ਉਡਾਣ ਸੇਵਾ ਸ਼ੁਰੂ ਕਰੇਗੀ। ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਇਸ ’ਚ ਦੱਸਿਆ ਗਿਆ ਕਿ ਦਿੱਲੀ ਤੋਂ ਕੋਪਨਹੇਗਨ, ਮਿਲਾਨ ਅਤੇ ਵਿਅਨਾ ਦਰਮਿਆਨ ਸਿੱਧੀਆਂ ਉਡਾਣਾਂ ਬਹਾਲ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਮੁੰਬਈ-ਨਿਊਯਾਰਕ (ਜੇ. ਐੱਫ. ਕੇ. ਇੰਟਰਨੈਸ਼ਨਲ ਏਅਰਪੋਰਟ) ਰੋਜ਼ਾਨਾ ਸੇਵਾ ਵੀ ਅਗਲੇ ਸਾਲ 14 ਫਰਵਰੀ ਤੋਂ ਸ਼ੁਰੂ ਹੋ ਜਾਏਗੀ। ਬੇੜੇ ’ਚ ਲਗਾਤਾਰ ਕਰ ਰਹੀ ਹੈ ਵਿਸਤਾਰ ਏਅਰ ਇੰਡੀਆ ਨੇ ਕਿਹਾ ਕਿ ਲੀਜ਼ ’ਤੇ ਲਏ ਨਵੇਂ ਜਹਾਜ਼ਾਂ ਅਤੇ ਪੁਰਾਣੇ ਜਹਾਜ਼ਾਂ ਦੀ ਸੇਵਾ ’ਚ ਬਹਾਲੀ ਰਾਹੀਂ ਉਹ ਆਪਣੇ ਬੇੜੇ ’ਚ ਲਗਾਤਾਰ ਵਿਕਾਸ ਕਰ ਰਹੀ ਹੈ।

ਇਹ ਵੀ ਪੜ੍ਹੋ : ਭਾਰਤ ਦਾ ਖ਼ਾਦ ਦਾ ਸਭ ਤੋਂ ਵੱਡਾ ਸਪਲਾਇਰ ਬਣਿਆ ਰੂਸ

ਏਅਰਲਾਈਨ ਆਪਣੀ ਸੇਵਾ ’ਚ ਵਿਸਤਾਰ ਅਜਿਹੇ ਸਮੇਂ ਕਰ ਰਹੀ ਹੈ ਜਦੋਂ ਉਸ ਨੂੰ ਚਾਲਕ ਦਲ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਰਮਿਆਨ ਏਅਰ ਇੰਡੀਆ ਨੇ ਸਵੈਇਛੁੱਕ ਰਿਟਾਇਰਮੈਂਟ ਯੋਜਨਾ (ਵੀ. ਆਰ. ਐੱਸ.) ਨੂੰ ਅਪਣਾਉਣ ਵਾਲੇ ਚਾਲਕ ਦਲ (ਕੈਬਿਨ ਕਰੂ) ਦੇ ਮੈਂਬਰਾਂ ਨੂੰ ਆਪਣਾ ਕਾਰਜਕਾਲ ਅਗਲੇ ਸਾਲ 31 ਜਨਵਰੀ ਤੱਕ ਵਧਾਉਣ ਦਾ ਬਦਲ ਦਿੱਤਾ ਹੈ। ਏਅਰਲਾਈਨ ਨੇ ਕਿਹਾ ਕਿ ਮੁੰਬਈ-ਨਿਊਯਾਰਕ ਸੇਵਾ ਦਿੱਲੀ ਤੋਂ ਨਿਊਯਾਰਕ ਦੀ ਰੋਜ਼ਾਨਾ ਮੌਜੂਦਾ ਸੇਵਾ ਤੋਂ ਇਲਾਵਾ ਹੋਵੇਗੀ। ਇਸ ਦੇ ਨਾਲ ਹੀ ਏਅਰ ਇੰਡੀਆ ਦੀ ਭਾਰਤ ਤੋਂ ਅਮਰੀਕਾ ਦਰਮਿਆਨ ਸਿੱਧੀ ਉਡਾਣ ਸੇਵਾ ਦੀ ਗਿਣਤੀ ਵਧ ਕੇ 47 ਪ੍ਰਤੀ ਹਫਤਾ ਹੋ ਜਾਏਗੀ। ਵਾਈ-ਫਾਈ ਸਹੂਲਤ ਲਈ ਏਅਰ ਏਸ਼ੀਆ ਨੇ ਕੀਤਾ ਸਮਝੌਤਾ ਏਅਰ ਏਸ਼ੀਆ ਨੇ ਕਲਾਊਡ ਤਕਨਾਲੋਜੀ ਕੰਪਨੀ ਸ਼ੂਗਰ ਬਾਕਸ ਨਾਲ ਸਾਂਝੇਦਾਰੀ ’ਚ ਉਡਾਣ ਦੌਰਾਨ ਆਪਣੇ ਸਾਰੇ ਜਹਾਜ਼ਾਂ ਦੇ ਅੰਦਰ ਵਾਈ-ਫਾਈ ਸਹੂਲਤ ਮੁਹੱਈਆ ਕਰਵਾਉਣਾ ਸ਼ੁਰੂ ਕੀਤਾ ਹੈ। ਇਕ ਸਾਂਝੇ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ। ਇਸ ’ਚ ਦੱਸਿਆ ਗਿਆ ਕਿ ਇਸ ਨਾਲ ਏਅਰ ਏਸ਼ੀਆ ਇੰਡੀਆ ਰਾਹੀਂ ਯਾਤਰਾ ਕਰਨ ਵਾਲੇ ਲੋਕਾਂ ਨੂੰ ਜਹਾਜ਼ਾਂ ’ਚ ਪਹਿਲਾਂ ਤੋਂ ਲੱਗੀ ਪ੍ਰਣਾਲੀ ਰਾਹੀਂ ਓ. ਟੀ. ਟੀ. ਐਪ ਰਾਹੀਂ ਬਫਰ ਮੁਕਤ ਸਮੱਗਰੀ ਦੇ ਨਾਲ ਹੀ ਵੈੱਬ ਸੀਰੀਜ਼ ਦੇ ਐਪੀਸੋਡ, ਲਘੂ ਫਿਲਮਾਂ ਅਤੇ 1000 ਤੋਂ ਵੱਧ ਭਾਰਤੀ ਅਤੇ ਕੌਮਾਂਤਰੀ ਫਿਲਮਾਂ ਦੇਖਣ ਨੂੰ ਮਿਲਣਗੀਆਂ।

ਇਹ ਵੀ ਪੜ੍ਹੋ : Twitter-FB-Amazon ਤੋਂ ਬਾਅਦ Google 'ਚ ਵੀ ਛਾਂਟੀ! ਅਲਫਾਬੇਟ ਕੱਢੇਗੀ 10,000 ਕਰਮਚਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News